
ਜ਼ੀਰਕਪੁਰ ਓਵਰਪਾਸ ਦੇ ਟਰਾਇਲ ਦੌਰਾਨ ਲੰਘਦੇ ਹੋਏ ਵਾਹਨ। -ਫੋਟੋ: ਰੂਬਲ
ਹਰਜੀਤ ਸਿੰਘ
ਜ਼ੀਰਕਪੁਰ, 2 ਦਸੰਬਰ
ਚੰਡੀਗੜ੍ਹ-ਅੰਬਾਲਾ ਕੌਮੀ ਸਾਹਰਾਹ ’ਤੇ ਜ਼ੀਰਕਪੁਰ-ਚੰਡੀਗੜ੍ਹ ਹੱਦ ਨੇੜੇ ਉਸਾਰੇ ਜਾ ਰਹੇ ਓਵਰਪਾਸ ਨੂੰ ਅੱਜ ਪੀਡਬਲਯੂਡੀ ਵੱਲੋਂ ਸਵੇਰੇ 10 ਵਜੇ ਤੋਂ 11 ਵਜੇ ਤੱਕ ਖੋਲ੍ਹ ਕੇ ਘੰਟੇ ਦਾ ਸਫਲ ਟਰਾਇਲ ਕੀਤਾ ਗਿਆ। ਓਵਰਪਾਸ ਨੂੰ ਚੰਡੀਗੜ੍ਹ ਤੋਂ ਜ਼ੀਰਕਪੁਰ ਵਾਲੇ ਪਾਸੇ ਖੋਲ੍ਹਿਆ ਗਿਆ। ਸਵੇਰੇ ਦਫ਼ਤਰ ਜਾਣ ਵਾਲੇ ਸਮੇਂ ਦੌਰਾਨ ਓਵਰਪਾਸ ਖੋਲ੍ਹਣ ਨਾਲ ਜਾਮ ਤੋਂ ਵੱਡੀ ਰਾਹਤ ਮਿਲੀ। ਇਕ ਘੰਟਾ ਖੋਲ੍ਹਣ ਮਗਰੋਂ ਇਸ ਨੂੰ ਮੁੜ ਤੋਂ ਆਵਾਜਾਈ ਲਈ ਬੰਦ ਕਰ ਦਿੱਤਾ।
ਮੌਕੇ ’ਤੇ ਹਾਜ਼ਰ ਇਸ ਦਾ ਨਿਰਮਾਣ ਕਰਨ ਵਾਲੀ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਰਾਇਲ ਦੌਰਾਨ ਇੱਥੇ ਆਉਣ ਵਾਲੀ ਦਿੱਕਤਾਂ ਨੂੰ ਦੇਖਿਆ ਗਿਆ। ਮਗਰੋਂ ਇਸਦੇ ਉੱਪਰ ਕਾਰਪੈਟਿੰਗ ਦਾ ਕੰਮ ਚਾਲੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਦੇਰ ਲਈ ਇਸ ਨੂੰ ਰੋਜ਼ਾਨਾ ਖੋਲ੍ਹਿਆ ਜਾਵੇਗਾ।
ਉਨ੍ਹਾਂ ਦਾਅਵਾ ਕੀਤਾ ਕਿ 15 ਦਸਬੰਰ ਤੋਂ ਪਹਿਲਾਂ ਇਸ ਨੂੰ ਵਾਹਨਾਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਜਾਵੇਗਾ ਜਿਸ ਨਾਲ ਇੱਥੇ ਲੱਗਣ ਵਾਲੇ ਜਾਮ ਤੋਂ ਵੱਡੀ ਰਾਹਤ ਮਿਲੇਗੀ।
ਜ਼ਿਕਰਯੋਗ ਹੈ ਕਿ ਪੀਡਬਲਯੂਡੀ ਵਿਭਾਗ ਵੱਲੋਂ ਲੰਘੇ ਸਾਲ ਨਵੰਬਰ ਮਹੀਨੇ ਵਿੱਚ ਇਸ ਦਾ ਕੰਮ ਇਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਸੀ। ਇਸ ਦੇ ਕੰਮ ਵਿੱਚ ਸ਼ੁਰੂ ਤੋਂ ਹੀ ਦੇਰੀ ਹੁੰਦੀ ਰਹੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ