DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

‘ਇਸਲਾਮਿਸਟ ਦੇ ਸੰਪਰਕ ’ਚ ਆਉਂਦਿਆਂ ਹੀ ਬਦਲ ਜਾਂਦੀ ਹੈ ਹਿੰਦੂ ਧੀਆਂ ਦੀ ਸੋਚ: ਕੰਗਨਾ ਰਣੌਤ

ਮੰਡੀ ਸੰਸਦੀ ਖੇਤਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਆਪਣੇ ਬੇਬਾਕ ਬਿਆਨਾਂ ਨਾਲ ਸਿਆਸੀ ਅਤੇ ਬੌਲੀਵੁੱਡ ਗਲਿਆਰਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਸੰਸਦ ਸੈਸ਼ਨ ਲਈ ਜਾਂਦੇ ਸਮੇਂ ਸਾਂਝੇ ਕੀਤੇ ਗਏ ਇੱਕ ਵੀਡੀਓ ਸੰਦੇਸ਼ ਵਿੱਚ...

  • fb
  • twitter
  • whatsapp
  • whatsapp
featured-img featured-img
kangna Ranaut
Advertisement

ਮੰਡੀ ਸੰਸਦੀ ਖੇਤਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਆਪਣੇ ਬੇਬਾਕ ਬਿਆਨਾਂ ਨਾਲ ਸਿਆਸੀ ਅਤੇ ਬੌਲੀਵੁੱਡ ਗਲਿਆਰਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਸੰਸਦ ਸੈਸ਼ਨ ਲਈ ਜਾਂਦੇ ਸਮੇਂ ਸਾਂਝੇ ਕੀਤੇ ਗਏ ਇੱਕ ਵੀਡੀਓ ਸੰਦੇਸ਼ ਵਿੱਚ ਕੰਗਨਾ ਨੇ ਤਿੱਖਾ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਬੌਲੀਵੁੱਡ ਅਦਾਕਾਰਾਂ ਦਾ ਨਾਮ ਲਏ ਬਿਨਾਂ ਉਨ੍ਹਾਂ ’ਤੇ ਤੰਜ ਕੱਸਿਆ ਅਤੇ ਹਿੰਦੂ ਧੀਆਂ ਦੀ ਬਦਲਦੀ ਮਾਨਸਿਕਤਾ ਤੇ ਵਿਚਾਰਧਾਰਕ ਆਜ਼ਾਦੀ ’ਤੇ ਗੰਭੀਰ ਸਵਾਲ ਚੁੱਕੇ।

ਕੰਗਨਾ ਰਣੌਤ ਨੇ ਕਿਹਾ ਕਿ ਫ਼ਿਲਮ ਇੰਡਸਟਰੀ ਵਿੱਚ ਕਈ ਅਜਿਹੀਆਂ ਹਿੰਦੂ ਧੀਆਂ ਅਤੇ ਭੈਣਾਂ ਹਨ, ਜਿਨ੍ਹਾਂ ਦੀ ਰਾਜਨੀਤੀ ਜਾਂ ਧਰਮ ਨੂੰ ਲੈ ਕੇ ਸ਼ੁਰੂਆਤ ਵਿੱਚ ਕੋਈ ਸਪੱਸ਼ਟ ਵਿਚਾਰਧਾਰਾ ਨਹੀਂ ਹੁੰਦੀ ਅਤੇ ਉਹ ਬਹੁਤ ਨਿਊਟ੍ਰਲ ਰਹਿੰਦੀਆਂ ਹਨ। ਹਾਲਾਂਕਿ, ਜਿਵੇਂ ਹੀ ਉਹ ਕਿਸੇ ਇਸਲਾਮਿਸਟ ਦੇ ਸੰਪਰਕ ਵਿੱਚ ਆਉਂਦੀਆਂ ਹਨ- ਚਾਹੇ ਉਹ ਦੋਸਤੀ ਹੋਵੇ, ਸਬੰਧ ਹੋਣ ਜਾਂ ਵਿਆਹ, ਉਨ੍ਹਾਂ ਦੀ ਸੋਚ ਤੁਰੰਤ ਬਦਲ ਜਾਂਦੀ ਹੈ ਅਤੇ ਉਹ ਕੱਟੜਪੰਥੀ ਲੈਫ਼ਟਿਸਟ (ਖੱਬੇਪੱਖੀ) ਬਣ ਜਾਂਦੀਆਂ ਹਨ। ਕੰਗਨਾ ਨੇ ਕਿਹਾ ਕਿ ਸੰਵਿਧਾਨ ਸਭ ਨੂੰ ਆਪਣੀ ਵਿਚਾਰਧਾਰਾ ਚੁਣਨ ਦੀ ਆਜ਼ਾਦੀ ਦਿੰਦਾ ਹੈ, ਪਰ ਇਹ ਆਜ਼ਾਦੀ ਜਦੋਂ ਕਿਸੇ ਜਾਗਰੂਕ ਹਿੰਦੂ ਲਈ ਮੰਗੀ ਜਾਂਦੀ ਹੈ, ਤਾਂ ਦੋਹਰੇ ਮਾਪਦੰਡ ਅਪਣਾਏ ਜਾਂਦੇ ਹਨ।

Advertisement

‘ਅਨੁਸ਼ਾਸਿਤ ਹਿੰਦੂ ਬਣਨਾ ਚਾਹੁੰਦੀ ਹਾਂ’

Advertisement

ਖ਼ੁਦ ’ਤੇ ਹੋਣ ਵਾਲੇ ਹਮਲਿਆਂ ਦਾ ਜਵਾਬ ਦਿੰਦਿਆਂ ਕੰਗਨਾ ਨੇ ਕਿਹਾ, “ਮੈਨੂੰ ਕਿਹਾ ਜਾਂਦਾ ਹੈ ਕਿ ਤੂੰ ਕਦੋਂ ਤੋਂ ਸੰਘੀ ਬਣ ਗਈ? ਹਾਂ, ਮੈਂ ਅਤੀਤ ਵਿੱਚ ਇੱਕ ਮਾਡਰੇਟ ਹਿੰਦੂ ਸੀ, ਮੈਂ ਪਾਰਟੀਆਂ ਵੀ ਕਰਦੀ ਸੀ। ਪਰ ਅੱਜ ਜੇਕਰ ਮੈਂ ਖ਼ੁਦ ਨੂੰ ਬਦਲ ਕੇ ਆਰ.ਐੱਸ.ਐੱਸ. ਅਤੇ ਭਾਜਪਾ ਦੀ ਵਿਚਾਰਧਾਰਾ ਨਾਲ ਜੋੜਨਾ ਚਾਹੁੰਦੀ ਹਾਂ, ਇੱਕ ਜਾਗਰੂਕ ਤੇ ਅਨੁਸ਼ਾਸਿਤ ਹਿੰਦੂ ਬਣਨਾ ਚਾਹੁੰਦੀ ਹਾਂ, ਤਾਂ ਮੇਰੇ ਲਈ ਉਹ ਰਸਤਾ ਕਿਉਂ ਬੰਦ ਕੀਤਾ ਜਾ ਰਿਹਾ ਹੈ?”

Advertisement
×