ਰੱਖੜੀ ਦੇ ਤਿਉਹਾਰ ’ਤੇ ਕਰੋਨਾ ਦਾ ਪਰਛਾਵਾਂ

ਬਾਜ਼ਾਰ ਰਹੇ ਸੁੰਨੇ; ਲੋਕ ਘਰਾਂ ’ਚੋਂ ਨਿਕਲਣ ਤੋਂ ਖ਼ੌਫ਼ਜ਼ਦਾ; ਦੁਕਾਨਦਾਰ ਮਾਯੂਸ

ਰੱਖੜੀ ਦੇ ਤਿਉਹਾਰ ’ਤੇ ਕਰੋਨਾ ਦਾ ਪਰਛਾਵਾਂ

ਰੱਖਡ਼ੀ ਦੇ ਤਿਉਹਾਰ ਮੌਕੇ ਚੰਡੀਗਡ਼੍ਹ ਦਾ ਸੁੰਨਾ ਪਿਆ ਇਕ ਬਾਜ਼ਾਰ। -ਫੋਟੋ: ਪ੍ਰਦੀਪ ਤਿਵਾਡ਼ੀ

ਆਤਿਸ਼ ਗੁਪਤਾ

ਚੰਡੀਗੜ੍ਹ, 2 ਅਗਸਤ

ਭੈਣ-ਭਰਾਵਾਂ ਦੇ ਤਿਉਹਾਰ ਰੱਖੜੀ ’ਤੇ ਕਰੋਨਾਵਾਇਰਸ ਭਾਰੀ ਪੈ ਗਿਆ ਹੈ, ਜਿੱਥੇ ਰੱਖੜੀ ਮੌਕੇ ਪਹਿਲਾਂ ਬਾਜ਼ਾਰਾਂ ਵਿੱਚ ਖੂਬ ਰੌਣਕਾਂ ਹੁੰਦੀਆਂ ਸਨ ਊਥੇ ਇਸ ਬਿਮਾਰੀ ਦੇ ਚੱਲਦਿਆਂ ਬਾਜ਼ਾਰ ਸੁੰਨੇ ਪਏ ਹਨ ਅਤੇ ਦੁਕਾਨਾਂ ’ਤੇ ਭੀੜ ਨਹੀਂ ਹੈ।

ਰੱਖੜੀ ਦੇ ਤਿਉਹਾਰ ਨੂੰ ਲੈ ਕੇ ਭੈਣਾਂ ਅਤੇ ਭਰਾਵਾਂ ਨੂੰ ਬਹੁਤ ਚਾਅ ਹੁੰਦਾ ਹੈ ਪਰ ਕਰੋਨਾਵਾਇਰਸ ਦੇ ਡਰ ਅਤੇ ਸਰਕਾਰ ਦੀ ਸਮਾਜਿਕ ਦੁੂਰੀ ਦੇ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਤਿਉਹਾਰ ਦਾ ਚਾਅ ਖ਼ਤਮ ਕਰ ਦਿੱਤਾ। ਚੰਡੀਗੜ੍ਹ ਵਿੱਚ ਰੱਖੜੀ ਅਤੇ ਮਠਿਆਈ ਦੀਆਂ ਦੁਕਾਨਾਂ ਵੀ ਸੁੰਨੀਆਂ ਪਈਆਂ ਸਨ। ਕਰੋਨਾ ਦੇ ਡਰ ਕਰਕੇ ਲੋਕ ਘਰੋਂ ਬਾਹਰ ਨਿਕਲਣ ਲਈ ਤਿਆਰ ਨਹੀਂ ਹਨ, ਦੂਜੇ ਪਾਸੇ ਹਰ ਵਿਅਕਤੀ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਗਈ ਹੈ ਕਿ ਲੋਕ ਖ਼ਰਚ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਦੁਕਾਨਾਂ ’ਤੇ ਗਾਹਕ ਨਾ ਹੋਣ ਕਰਕੇ ਦੁਕਾਨਦਾਰ ਵੀ ਮਾਯੂਸ ਸਨ।

ਰੱਖੜੀ ਤੇ ਹਲਵਾਈ ਦੀਆਂ ਦੁਕਾਨਾਂ ਤੋਂ ਇਲਾਵਾਂ ਕੱਪੜੇ ਦੀਆਂ ਦੁਕਾਨਾਂ ਤੋਂ ਵੀ ਭੀੜ ਗਾਇਬ ਹੈ। ਤਿਉਹਾਰ ਦੇ ਮੌਕੇ ਲੋਕਾਂ ਦੇ ਅਜਿਹੇ ਰਵੱਈਏ ਨੂੰ ਵੇਖ ਕੇ ਵਪਾਰੀ ਵਰਗ ਨਿਰਾਸ਼ ਹੈ। ਇਸ ਸਬੰਧੀ ਸੈਕਟਰ-20 ਵਿੱਚ ਰੱਖੜੀ ਵੇਚਣ ਵਾਲੇ ਦੁਕਾਨਦਾਰ ਮਨੋਜ ਕੁਮਾਰ ਨੇ ਦੱਸਿਆ ਕਿ ਇਸ ਸਾਲ ਪਹਿਲਾਂ ਨਾਲੋਂ ਚੌਥਾ ਹਿੱਸਾ ਕੰਮ ਹੈ। ਲੋਕ ਘਰੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ ਅਤੇ ਜੋ ਕੁਝ ਗਾਹਕ ਆ ਰਹੇ ਹਨ ਉਹ ਵੀ ਖੁੱਲ੍ਹ ਕੇ ਖਰਚ ਕਰਦੇ ਵਿਖਾਈ ਨਹੀਂ ਦੇ ਰਹੇ। ਉਨ੍ਹਾਂ ਦੱਸਿਆ ਕਿ ਰੱਖੜੀ ਵੇਖਣ ਸਮੇਂ ਵੱਖ-ਵੱਖ ਲੋਕਾਂ ਦੇ ਹੱਥ ਲਗਦੇ ਹਨ, ਇਸ ਦੇ ਚਲਦਿਆਂ ਵੀ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਹੈ। ਸੈਕਟਰ-19 ਵਿੱਚ ਮਠਿਆਈ ਦੀ ਦੁਕਾਨ ਵਾਲੇ ਨੇ ਦੱਸਿਆ ਕਿ ਇਸ ਸਾਲ ਮਠਿਆਈ ਦਾ ਕੰਮ ਵੀ ਪਹਿਲਾਂ ਨਾਲੋਂ ਬਹੁਤ ਘੱਟ ਹੈ। ਉਨ੍ਹਾਂ ਦੱਸਿਆ ਕਿ ਲੋਕ ਮਠਿਆਈ ਖ਼ਰੀਦਣ ਸਮੇਂ ਸਹਿਮੇ ਹੋਏ ਵਿਖਾਈ ਦੇ ਰਹੇ ਹਨ। ਐਤਵਾਰ ਨੂੰ ਸ਼ਾਮ ਹੁੰਦਿਆਂ ਸਾਰ ਬਾਜ਼ਾਰਾਂ ਵਿੱਚ ਰੌਣਕਾਂ ਵੇਖਣ ਨੂੰ ਮਿੱਲਿਆ। ਜਿੱਥੇ ਮਠਿਆਈ ਵਾਲੀ ਦੁਕਾਨ ’ਤੇ ਥਰਮਲ ਸਕਰੀਨਿੰਗ ਤੋਂ ਬਾਅਦ ਦਾਖਲ ਹੋਣ ਦਿੱਤਾ ਗਿਆ ਅਤੇ ਸਮਾਜਿਕ ਦੁੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਗਈ।

ਐਤਕੀਂ ਰੱਖੜੀ ’ਤੇ ਮੁਫ਼ਤ ਬੱਸ ਯਾਤਰਾ ਬੰਦ

ਅੰਬਾਲਾ (ਰਤਨ ਸਿੰਘ ਢਿੱਲੋਂ): ਭਲਕੇ ਰੱਖੜੀ ਦੇ ਤਿਉਹਾਰ ’ਤੇ ਪਿਛਲੇ ਸਾਲਾਂ ਵਾਂਗ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਮਹਿਲਾਵਾਂ ਅਤੇ 14 ਸਾਲ ਤੋਂ ਘੱਟ ਬੱਚਿਆਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਨਹੀਂ ਦੇਣਗੀਆਂ। ਸ਼ਹਿਰ ਦੀ ਐੱਸਡੀਐੱਮ ਅਤੇ ਜੀਐਮ ਰੋਡਵੇਜ਼ ਗੌਰੀ ਮਿੱਢਾ ਨੇ ਦੱਸਿਆ ਕਿ ਇਹ ਸਹੂਲਤ ਇਸ ਵੇਰ ਇਸ ਲਈ ਵਾਪਸ ਲਈ ਗਈ ਹੈ ਤਾਂ ਕਿ ਘੱਟ ਤੋਂ ਘੱਟ ਯਾਤਰੀ ਘਰਾਂ ਵਿਚੋਂ ਬਾਹਰ ਨਿਕਲਣ ਅਤੇ ਕੋਵਿਡ-19 ਦੀ ਲਾਗ ਤੋਂ ਬਚੇ ਰਹਿਣ। ਉਨ੍ਹਾਂ ਦੱਸਿਆ ਕਿ ਰੱਖੜੀ ਦੇ ਤਿਉਹਾਰ ਨੂੰ ਦੇਖਦਿਆਂ ਅੰਬਾਲਾ ਤੋਂ ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਕੈਥਲ, ਹਿਸਾਰ, ਜੀਂਦ, ਸਿਰਸਾ ਅਤੇ ਅੰਬਾਲਾ ਤੋਂ ਨਰਾਇਣਗੜ੍ਹ, ਯਮੁਨਾਨਗਰ, ਪੰਚਕੂਲਾ, ਕਾਲਕਾ ਤੇ ਅੰਬਾਲਾ ਸ਼ਹਿਰੀ ਰੂਟ ’ਤੇ ਵਾਧੂ ਬੱਸਾਂ ਅਤੇ ਸਟਾਫ ਦਾ ਪ੍ਰਬੰਧ ਕੀਤਾ ਗਿਆ ਹੈ।  ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਭਾਜਪਾ ਸਰਕਾਰ ਵੱਲੋਂ ਰੱਖੜੀ ਦੇ ਤਿਉਹਾਰ ’ਤੇ ਮਹਿਲਾਵਾਂ ਲਈ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਬੰਦ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਅੱਜ ਤੋਂ 14 ਸਾਲ ਪਹਿਲਾਂ ਉਨ੍ਹਾਂ ਦੀ ਸਰਕਾਰ ਨੇ ਰੱਖੜੀ ਵਾਲੇ ਦਿਨ ਮਹਿਲਾਵਾਂ ਨੂੰ ਮੁਫ਼ਤ ਬੱਸ ਯਾਤਰਾ ਦਾ ਤੋਹਫ਼ਾ ਦਿੱਤਾ ਸੀ। ਉਨ੍ਹਾਂ ਕਿਹਾ ਮੌਜੂਦਾ ਸਰਕਾਰ ਉਨ੍ਹਾਂ ਦੇ ਕਾਰਜਕਾਲ ਵਿਚ ਸ਼ੁਰੂ ਹੋਈਆਂ ਯੋਜਨਾਵਾਂ ਬੰਦ ਕਰਨ ਦੀ ਥਾਂ ਲੋਕਹਿਤ ਦੀਆਂ ਨਵੀਆਂ ਯੋਜਨਾਵਾਂ ਚਲਾਉਣ ’ਤੇ ਜ਼ੋਰ ਦੇਵੇ। 

ਰੱਖੜੀ ਦੇ ਤਿਉਹਾਰ ’ਤੇ ਦੁਕਾਨਦਾਰ ਮਾਯੂਸ

ਬਨੂੜ (ਕਰਮਜੀਤ ਸਿੰਘ ਚਿੱਲਾ): ਕਰੋਨਾ ਦਾ ਰੱਖੜੀ ਦੇ ਤਿਉਹਾਰ ਉੱਤੇ ਵੀ ਡਾਢਾ ਅਸਰ ਨਜ਼ਰ ਆ ਰਿਹਾ ਹੈ। ਰੱਖੜੀ ਤੋਂ ਇੱਕ ਦਿਨ ਪਹਿਲਾਂ ਐਤਵਾਰ ਦੀ ਛੁੱਟੀ ਦੇ ਬਾਵਜੂਦ ਦੁਕਾਨਦਾਰਾਂ ਕੋਲ ਗਾਹਕਾਂ ਦੀ ਭੀੜ ਨਹੀਂ ਹੈ। ਮਠਿਆਈਆਂ ਦੀਆਂ ਦੁਕਾਨਾਂ ਅਤੇ ਕੱਪੜਿਆਂ ਵਾਲਿਆਂ ਕੋਲ ਵੀ ਰੌਣਕਾਂ ਗਾਇਬ ਸਨ।  ਬਨੂੜ ’ਚ ਐਤਵਾਰ ਨੂੰ ਬਾਜ਼ਾਰ ਖੁੱਲ੍ਹੇ ਹੋਣ ਦੇ ਬਾਵਜੂਦ ਦੁਕਾਨਾਂ ਉੱਤੇ ਖਰੀਦਦਾਰ ਨਹੀਂ ਪੁੱਜੇ। ਦੁਕਾਨਦਾਰਾਂ ਅਨੁਸਾਰ ਇਸ ਦਾ ਵੱਡਾ ਕਾਰਨ ਕਰੋਨਾ ਹੈ ਤੇ ਜਿਸ ਨੇ ਸਮਾਜ ਦੇ ਹਰ ਵਰਗ ਦੀ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਹੈ। 

ਮਨੀਮਾਜਰਾ ਵਿੱਚ ਸਮਾਜਿਕ ਦੁਰੀ ਦੇ ਨਿਯਮਾਂ ਦੀਆਂ ਉੱਡੀਆਂ ਧੱਜੀਆਂ

ਕਰੋਨਾਵਾਇਰਸ ਕਰਕੇ ਜਿੱਥੇ ਸ਼ਹਿਰ ਦੇ ਸਾਰੇ ਬਾਜ਼ਾਰ ਸੁੰਨੇ ਪਏ ਹਨ, ਉੱਥੇ ਹੀ ਮਨੀਮਾਜਰਾ ਵਿੱਚ ਲੋਕਾਂ ਨੇ ਸਮਾਜਿਕ ਦੁੂਰੀ ਦੇ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ। ਲੋਕ ਬਾਜ਼ਾਰ ਵਿੱਚ ਬਿਨਾਂ ਮਾਸਕ ਤੋਂ ਫਿਰਦੇ ਵਿਖਾਈ ਦਿੱਤੇ ਅਤੇ ਕਈ ਥਾਵਾਂ ’ਤੇ ਲੋਕਾਂ ਦੀ ਭੀੜ ਜੁਟੀ ਰਹੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਕੇਂਦਰ ਸਰਕਾਰ ਨੇ ਕਣਕ ਦੀ ਐੱਮਐੱਸਪੀ 50 ਰੁਪਏ ਪ੍ਰਤੀ ਕੁਇੰਟਲ ਵਧਾਈ

ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਲਿਆ ਫੈ...

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਅਕਾਲੀ ਦਲ ਵੱਲੋਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ

ਬਿੱਲ ਵਾਪਸ ਸੰਸਦ ਵਿਚ ਭੇਜਣ ਦੀ ਗੁਜ਼ਾਰਿਸ਼ ਕੀਤੀ