DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

No Work No Pay ਦਾ ਨਿਯਮ ਪਹਿਲਾਂ ‘ਆਪ’ ’ਤੇ ਲਾਗੂ ਹੋਵੇ: ਕੇਵਲ ਸਿੰਘ ਢਿੱਲੋਂ

ਭਾਜਪਾ ਨੇ ‘ਆਪ’ ਸਰਕਾਰ ਨੂੰ ਘੇਰਿਆ

  • fb
  • twitter
  • whatsapp
  • whatsapp
Advertisement

ਪੰਜਾਬ ਭਾਜਪਾ ਦੇ ਆਗੂ ਕੇਵਲ ਸਿੰਘ ਢਿੱਲੋਂ ਨੇ ‘ਆਪ’ ਸਰਕਾਰ ’ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਕੋਈ ਖ਼ੈਰਾਤ ਨਹੀਂ ਮੰਗ ਰਹੇ, ਸਗੋਂ ਆਪਣਾ ਬਕਾਇਆ ਡੀ.ਏ. (ਮਹਿੰਗਾਈ ਭੱਤਾ) ਅਤੇ ਬਣਦਾ ਹੱਕ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ “ਨੋ ਵਰਕ, ਨੋ ਪੇਅ” ਦਾ ਨਿਯਮ ਲਾਗੂ ਕਰਨਾ ਹੈ ਤਾਂ ਉਹ ਪਹਿਲਾਂ ‘ਆਪ’ ਸਰਕਾਰ ਉੱਤੇ ਲਾਗੂ ਕੀਤਾ ਜਾਵੇ। ਢਿੱਲੋ ਨੇ ਕਿਹਾ ਕਿ ਜਿਸ ਸਰਕਾਰ ਕੋਲ ਆਪਣੇ ਮੁਲਾਜ਼ਮਾਂ ਨੂੰ ਦੇਣ ਲਈ ਪੈਸੇ ਨਹੀਂ ਹਨ, ਉਹ ਸੂਬੇ ਦਾ ਵਿਕਾਸ ਕਿੱਥੋਂ ਕਰ ਸਕਦੀ ਹੈ।

ਢਿੱਲੋ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਦੇ ਕੁਸ਼ਾਸਨ ਨੇ ਸੂਬੇ ਨੂੰ ਆਰਥਿਕ ਸੰਕਟ ਵਿੱਚ ਧੱਕ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁਲਾਜ਼ਮਾਂ ਨੂੰ ਧਮਕੀਆਂ ਦੇਣ ਨਾਲ ਉਨ੍ਹਾਂ ਦੇ ਹੱਕ ਨਹੀਂ ਦਬਾਏ ਜਾ ਸਕਦੇ, ਕਿਉਂਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਪ੍ਰਚਾਰ ਨਹੀਂ ਸਗੋਂ ਅਸਲ ਸੁਸ਼ਾਸਨ ਅਤੇ ਕੰਮ ਚਾਹੀਦਾ ਹੈ।

Advertisement

ਭਾਜਪਾ ਆਗੂ ਨੇ ਐਲਾਨ ਕੀਤਾ ਕਿ ਮੁਲਾਜ਼ਮ ਵਰਗ ਦੇ ਸੰਘਰਸ਼ ਵਿੱਚ ਭਾਜਪਾ ਚੱਟਾਨ ਵਾਂਗ ਨਾਲ ਖੜ੍ਹੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦਿਆਂ ਹੀ ‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਕੱਟੀ ਗਈ ਤਨਖਾਹ ਅਤੇ ਡੀ.ਏ. ਦੇ ਬਕਾਏ ਵਿਆਜ ਸਮੇਤ ਵਾਪਸ ਕੀਤੇ ਜਾਣਗੇ।

Advertisement

Advertisement
×