ਸਰਬਜੀਤ ਸਿੰਘ ਭੱਟੀ
ਲਾਲੜੂ , 12 ਸਤੰਬਰ
ਲਾਲੜੂ ਤੋਂ ਜ਼ੀਰਕਪੁਰ ਵਾਇਆ ਡੇਰਾਬੱਸੀ ਤਕ ਚਲਣ ਵਾਲੀ ਅਨੇਕਾਂ ਮਨਿੀ ਬੱਸਾਂ ਸ਼ਰ੍ਹੇਆਮ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾ ਕੇ ਚਲ ਰਹੀਆਂ ਹਨ, ਜਿਸ ਪਾਸੇ ਸਰਕਾਰ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ ਹੈ ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ਵਿੱਚ ਬੱਸ ਚਾਲਕ ਸਵਾਰੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਤੋਂ ਪਰਹੇਜ਼ ਨਹੀਂ ਕਰਦੇ। ਕਈ ਬੱਸਾਂ ਵਾਲੇ ਸਰਕਾਰੀ ਬੱਸਾਂ ਨਾਲੋਂ ਪਹਿਲਾਂ ਸਵਾਰੀਆਂ ਚੁੱਕਣ ਦੇ ਚੱਕਰ ਵਿੱਚ ਤੇਜ਼ ਰਫ਼ਤਾਰ ਬੱਸ ਚਲਾਉਂਦੇ ਹਨ ਅਤੇ ਸਵਾਰੀਆਂ ਨੂੰ ਬੱਸ ਦੀ ਛੱਤ ’ਤੇ ਬਿਠਾ ਕੇ ਸਫ਼ਰ ਕਰਦੇ ਹਨ। ਇਹ ਸਭ ਕੁਝ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਤੇ ਵੇਖਣ ਨੂੰ ਮਿਲ ਸਕਦਾ ਹੈ, ਜਿੱਥੇ ਪ੍ਰਾਈਵੇਟ ਬੱਸਾਂ ਵਾਲੇ ਗਲਤ ਦਿਸ਼ਾ ਵੱਲ ਵਾਹਨ ਵਾੜ ਕੇ ਟ੍ਰੈਫਿਕ ਜਾਮ ਵਰਗੀ ਸਥਿਤੀ ਬਣਾ ਦਿੰਦੇ ਹਨ ਅਤੇ ਲੋਕ ਘੰਟਿਆਂ ਬੱਧੀ ਜਾਮ ਵਿਚ ਫਸੇ ਰਹਿੰਦੇ ਹਨ।
ਇਸ ਬਾਰੇ ਟ੍ਰੈਫਿਕ ਪੁਲੀਸ ਇੰਚਾਰਜ ਲਾਲੜੂ ਜਸਬੀਰ ਸਿੰਘ ਗੱਲ ਕਰਨ ’ਤੇ ਉਹਨਾਂ ਕਿਹਾ ਕਿ ਪੁਲੀਸ ਹਰ ਰੋਜ਼ ਟ੍ਰੈਫਿਕ ਨਿਯਮ ਤੋੜਨ ਵਾਲੇ ਵਾਹਨਾਂ ਦੀ ਜਾਂਚ ਕਰਕੇ ਚਾਲਾਨ ਕਰਦੀ ਹੈ। ਇਨ੍ਹਾਂ ਵਿੱਚ ਪ੍ਰਾਈਵੇਟ ਬੱਸਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਮਨਿੀ ਬੱਸ ਵਾਲੇ ਟਰੈਫ਼ਿਕ ਨਿਯਮ ਤੋੜਦੇ ਹਨ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।