ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 1515 ਹੋਇਆ

ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 1515 ਹੋਇਆ

ਚੰਡੀਗਡ਼੍ਹ ਦੇ ਸੈਕਟਰ-22 ਵਿਚਲੀ ਸ਼ਾਸਤਰੀ ਮਾਰਕੀਟ ਵਿੱਚ ਐਤਵਾਰ ਨੂੰ ਇਕ ਦੁਕਾਨਦਾਰ ਵੱਲੋਂ ਕਰੋਨਾ ਸਬੰਧੀ ਚਿਤਾਵਨੀ ਦਾ ਲਗਾਇਆ ਬੋਰਡ ਤੇ ਦੂਜੇ ਪਾਸੇ ਇਸੇ ਮਾਰਕੀਟ ਵਿੱਚ ੲਿਕ ਦੁਕਾਨ ’ਤੇ ਸ਼ਰ੍ਹੇਆਮ ਮਾਸਕ ਨਾ ਪਾ ਕੇ ਖੁ਼ਦ ਨੂੰ ਅਤੇ ਆਪਣੇ ਬੱਚਿਆਂ ਨੂੰ ਕਰੋਨਾ ਦੇ ਖ਼ਤਰੇ ’ਚ ਪਾ ਰਹੀ ਇਕ ਅੌਰਤ। -ਫੋਟੋ: ਪ੍ਰਦੀਪ ਤਿਵਾਡ਼ੀ

ਪੱਤਰ ਪ੍ਰੇਰਕ

ਚੰਡੀਗੜ੍ਹ, 9 ਅਗਸਤ

ਚੰਡੀਗੜ (ਪੱਤਰ ਪੇ੍ਰਕ): ਯੂ.ਟੀ. ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ ਕਰੋਨਾ ਪੀੜਤ ਇੱਕ ਹੋਰ 32 ਸਾਲਾ ਔਰਤ ਦੀ ਮੌਤ ਹੋ ਗਈ ਹੈ ਜੋ ਕਿ ਸੈਕਟਰ 32 ਦੀ ਹੀ ਵਸਨੀਕ ਸੀ ਅਤੇ ਉਹ ਦਿਲ ਦੀ ਬਿਮਾਰੀ ਅਤੇ ਪੀਲ਼ੀਆ ਤੋਂ ਪੀੜਤ ਸੀ। ਮੌਤ ਉਪਰੰਤ ਉਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਉਕਤ ਔਰਤ ਸਮੇਤ ਅੱਜ ਸ਼ਹਿਰ ਵਿੱਚ ਕੁੱਲ 89 ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਉਣ ਨਾਲ ਕੁੱਲ ਅੰਕੜਾ 1515 ਹੋ ਗਿਆ ਹੈ। ਇਹ ਨਵੇਂ ਮਰੀਜ਼ ਸੈਕਟਰ 16, 28, 30, 31, 32, 33, 35, 38, 38-ਵੈਸਟ, 39, 40, 41, 43, 45, 46, 47, 49, 52, 56, 63, ਪੀ.ਜੀ.ਆਈ., ਧਨਾਸ, ਸਾਰੰਗਪੁਰ, ਬੁੜੈਲ, ਖੁੱਡਾ ਅਲੀਸ਼ੇਰ, ਰਾਮਦਰਬਾਰ, ਮਨੀਮਾਜਰਾ, ਰਾਏਪੁਰ ਖੁਰਦ, ਦੜੂਆ ਦੇ ਵਸਨੀਕ ਹਨ। ਅੱਜ ਡਿਸਚਾਰਜ ਹੋ ਚੁੱਕੇ 32 ਮਰੀਜ਼ਾਂ ਸਮੇਤ ਹੁਣ ਤੱਕ ਡਿਸਚਾਰਜ 904 ਮਰੀਜ਼ ਡਿਸਚਾਰਜ ਹੋ ਚੁੱਕੇ ਹਨ। ਅੱਜ ਦੋ ਹੋਰ ਮਰੀਜ਼ਾਂ ਦੀ ਮੌਤ ਹੋਣ ਉਪਰੰਤ ਕੁੱਲ 25 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੋਈ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 585 ਹੋ ਗਈ ਹੈ।

ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪੇ੍ਰਕ): ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਐਤਵਾਰ ਨੂੰ 45 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1309 ’ਤੇ ਪਹੁੰਚ ਗਈ ਹੈ। ਹੁਣ ਤੱਕ 19 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅੱਜ 20 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਨਵੇਂ ਕੇਸ ਮੁਹਾਲੀ ਪਿੰਡ ਵਿੱਚ, ਫੇਜ਼-1, ਫੇਜ਼-2, ਫੇਜ਼-4, ਫੇਜ਼-7, ਸੈਕਟਰ-63, ਸੈਕਟਰ-65, ਸੈਕਟਰ-68, ਸੈਕਟਰ-71, ਸੈਕਟਰ-79, ਸੈਕਟਰ-91, ਐਸਬੀਪੀ ਹੋਮਜ਼, ਪਿੰਡ ਕੁੰਭੜਾ, ਬਲੌਂਗੀ, ਤੰਗੌਰੀ, ਚਡਿਆਲਾ, ਨਵਾਂ ਗਾਉਂ ਦੇ ਹਨ। ਸਿਵਲ ਸਰਜਨ ਨੇ ਦੱਸਿਆ ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 596 ਨਵੇਂ ਕੇਸ ਐਕਟਿਵ ਹਨ।

ਪੰਚਕੂਲਾ (ਪੱਤਰ ਪੇ੍ਰਕ): ਪੰਚਕੂਲਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 44 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਵਿੱਚੋਂ 32 ਕਰੋਨਾ ਪਾਜ਼ੇਟਿਵ ਮਰੀਜ਼ ਪੰਚਕੂਲਾ ਜ਼ਿਲ੍ਹੇ ਦੇ ਹਨ। ਇਸ ਤੋਂ ਇਲਾਵਾ ਬਾਕੀ ਮਰੀਜ਼ ਜਾਂ ਦਾ ਬਾਹਰਲੇ ਰਾਜਾਂ ਅਤੇ ਜ਼ਿਲ੍ਹਿਆਂ ਦੇ ਹਨ। ਪੰਚਕੂਲਾ ਦੇ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਨਵੇਂ ਕੇਸ ਸੈਕਟਰ-17, 18,11, 14, 10, ਐਮਡੀਸੀ 6, ਸੈਕਟਰ-4, 25, 19,12ਏ, ਸੈਕਟਰ 8, 15 ਤੋਂ ਇਲਾਵਾ ਪਿੰਡ ਖੇੜਾ ਸੀਤਾ ਰਾਮ, ਪਿੰਜੌਰ, ਕਾਲਕਾ, ਕੇਥਕੁਰਾਣੀ, ਅਮਰਾਵਤੀ ਇਨਕਲੇਵ, ਬੋਸਲਾਂ ਅਤੇ ਪਿੰਡ ਤਿਪੜਾ ਤੋਂ ਆਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All