ਲਾਈਨਮੈਨ ਨੂੰ ਕਰੰਟ ਲੱਗਿਆ
ਪੀਪੀ ਵਰਮਾ ਪੰਚਕੂਲਾ, 27 ਜੂਨ ਹਿਮਸ਼ਿਖਾ ਕਲੋਨੀ ਵਿੱਚ ਰਾਮਲੀਲਾ ਪਾਰਕ ਨੇੜੇ ਸਟਰੀਟ ਲਾਈਟ ਦੀ ਮੁਰੰਮਤ ਕਰਦੇ ਸਮੇਂ ਲਾਈਨਮੈਨ ਕਰੰਟ ਲੱਗਣ ਕਾਰਨ ਲਗਪਗ 12 ਫੁੱਟ ਦੀ ਉੱਚਾਈ ਤੋਂ ਹੇਠਾਂ ਡਿੱਗ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਦਾ ਇੱਥੇ ਸਿਵਲ ਹਸਪਤਾਲ...
Advertisement
ਪੀਪੀ ਵਰਮਾ
ਪੰਚਕੂਲਾ, 27 ਜੂਨ
Advertisement
ਹਿਮਸ਼ਿਖਾ ਕਲੋਨੀ ਵਿੱਚ ਰਾਮਲੀਲਾ ਪਾਰਕ ਨੇੜੇ ਸਟਰੀਟ ਲਾਈਟ ਦੀ ਮੁਰੰਮਤ ਕਰਦੇ ਸਮੇਂ ਲਾਈਨਮੈਨ ਕਰੰਟ ਲੱਗਣ ਕਾਰਨ ਲਗਪਗ 12 ਫੁੱਟ ਦੀ ਉੱਚਾਈ ਤੋਂ ਹੇਠਾਂ ਡਿੱਗ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਦਾ ਇੱਥੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਗੜ੍ਹੀ ਕੋਟਾਹਾ ਦਾ ਵਿਕਰਮ ਸਿੰਘ (28) ਰਾਏਪੁਰ ਰਾਣੀ ਦੀ ਹਿਮਸ਼ਿਖਾ ਕਲੋਨੀ ਵਿੱਚ ਪੌੜੀ ’ਤੇ ਚੜ੍ਹ ਕੇ ਸਟਰੀਟ ਲਾਈਟ ਦੀ ਮੁਰੰਮਤ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ ਤੇ ਉਹ ਨੀਚੇ ਡਿੱਗ ਪਿਆ ਅਤੇ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਕਰਮ ਦੇ ਸਾਥੀਆਂ ਨੇ ਦੱਸਿਆ ਕਿ ਸਟਰੀਟ ਲਾਈਟਾਂ ਦੀ ਬਿਜਲੀ ਸਪਲਾਈ ਪਿੱਛੇ ਤੋਂ ਕੱਟ ਦਿੱਤੀ ਜਾਂਦੀ ਹੈ, ਪਰ ਹਰਿਆਣਾ ਬਿਜਲੀ ਵੰਡ ਨਿਗਮ ਦੀਆਂ ਤਾਰਾਂ ਇਨ੍ਹਾਂ ਖੰਭਿਆਂ ’ਤੇ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਬੋਰਡ ਨੇ ਸਟਰੀਟ ਲਾਈਟਾਂ ਦੇ 500 ਤੋਂ ਵੱਧ ਖੰਭਿਆਂ ’ਤੇ ਹਾਈ ਟੈਨਸ਼ਨ ਲਾਈਨਾਂ ਵਿਛਾ ਦਿੱਤੀਆਂ ਹਨ।
Advertisement