ਜ਼ਹਿਰ ਦੇਣ ਬਾਅਦ ਨਹਿਰ ਵਿੱਚ ਸੁੱਟੀ ਸੀ ਵਕੀਲ ਦੀ ਲਾਸ਼

ਜ਼ਹਿਰ ਦੇਣ ਬਾਅਦ ਨਹਿਰ ਵਿੱਚ ਸੁੱਟੀ ਸੀ ਵਕੀਲ ਦੀ ਲਾਸ਼

ਸੰਜੀਵ ਤੇਜਪਾਲ/ਹਰਜੀਤ ਸਿੰਘ
ਮੋਰਿੰਡਾ/ਡੇਰਾਬੱਸੀ, 3 ਅਗਸਤ

ਡੇਰਾਬੱਸੀ ਨਾਲ ਸਬੰਧਤ ਵਕੀਲ ਕੁਲਬੀਰ ਚੌਹਾਨ ਦੇ ਕਤਲ ਦੀ ਪੁਸ਼ਟੀ ਹੋ ਗਈ ਹੈ। ਮੋਰਿੰਡਾ ਪੁਲੀਸ ਨੇ ਇਸ ਮਾਮਲੇ ਵਿੱਚ ਦੋ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਕਿ ਇਕ ਮੁਲਜ਼ਮ ਹਾਲੇ ਫ਼ਰਾਰ ਹੈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਚੰਡੀਗੜ੍ਹ ਦੀ ਇਕ ਕੋਠੀ ਦੇ ਵਿਵਾਦ ਕਾਰਨ ਵਕੀਲ ਦਾ ਕਤਲ ਜ਼ਹਿਰ ਦੇ ਕੇ ਕੀਤਾ ਸੀ, ਮਗਰੋਂ ਲਾਸ਼ ਨੂੰ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਸੀ। ਦੂਜੇ ਪਾਸੇ ਪਰਿਵਾਰ ਵੱਲੋਂ ਅੱਜ ਪੋਸਟਮਾਰਟਮ ਮਗਰੋਂ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਦੇ ਛੋਟੇ ਭਰਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਕੁਲਬੀਰ ਸਿੰਘ ਨੇ ਅਮਰੀਕਾ ਵਸਨੀਕ ਇਕ ਵਿਅਕਤੀ ਤੋਂ ਚੰਡੀਗੜ੍ਹ ਸੈਕਟਰ 18 ਦੀ ਇਕ ਕੋਠੀ ਦਾ ਸੌਦਾ ਕੀਤਾ ਸੀ। ਇਸ ਕੋਠੀ ਨੂੰ ਲੈ ਕੇ ਉਸ ਦਾ ਜਰਨੈਲ ਸਿੰਘ, ਮੇਜਰ ਸਿੰਘ ਵਾਸੀ ਪਿੰਡ ਧਨੌਰੀ ਜ਼ਿਲ੍ਹਾ ਰੂਪਨਗਰ ਨਾਲ ਖਰੜ ਅਦਾਲਤ ਵਿੱਚ ਸਿਵਲ ਕੇਸ ਚੱਲਦਾ ਸੀ। 31 ਜੁਲਾਈ ਨੂੰ ਉਸ ਦੇ ਭਰਾ ਕੁਲਬੀਰ ਸਿੰਘ ਨੂੰ ਉੱਕਤ ਪਾਰਟੀ ਨੇ ਫੈਸਲਾ ਕਰਨ ਲਈ ਸੱਦਿਆ ਸੀ। ਮੋਰਿੰਡਾ ਦੇ ਡੀ.ਐਸ.ਪੀ. ਸੁਖਜੀਤ ਸਿੰਘ ਵਿਰਕ ਅਤੇ ਥਾਣਾ ਮੁਖੀ ਮੋਰਿੰਡਾ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ 'ਤੇ ਕਤਲ ਦਾ ਕੇਸ ਦਰਜ ਕਰਨ ਬਾਅਦ ਗੁਰਮੇਲ ਸਿੰਘ ਉਰਫ਼ ਰੋਡੂ ਅਤੇ ਰਾਜਵਿੰਦਰ ਸਿੰਘ ਰਤਨਾ ਵਾਸੀ ਧਨੌਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈਉਂ ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All