DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮ੍ਰਿਤਕ ਨੂੰ ਹਸਪਤਾਲ ਲਿਆਉਣ ਵਾਲੇ ਹੀ ਨਿਕਲੇ ਕਾਤਲ

ਭਤੀਜੀ ’ਤੇ ਮਾਡ਼ੀ ਨਿਗ੍ਹਾ ਰੱਖਣ ’ਤੇ ਚਾਚੇ ਦੀ ਹੱਤਿਆ ਦਾ ਦੋਸ਼; ਦੋ ਨਾਬਾਲਗਾਂ ਸਣੇ ਤਿੰਨ ਗ੍ਰਿਫ਼ਤਾਰ

  • fb
  • twitter
  • whatsapp
  • whatsapp
featured-img featured-img
ਡੀ ਐੱਸ ਪੀ ਸਿਟੀ ਪ੍ਰਿਥਵੀ ਸਿੰਘ ਚਹਿਲ ਅਤੇ ਹੋਰ ਅਧਿਕਾਰੀ ਜਾਣਕਾਰੀ ਦਿੰਦੇ ਹੋਏ।
Advertisement

ਮੁਹਾਲੀ ਵਿੱਚ ਐਤਵਾਰ ਤੇ ਸੋਮਵਾਰ ਰਾਤ ਨੂੰ ਇੱਕ ਵਿਅਕਤੀ ਨੂੰ ਮ੍ਰਿਤਕ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਲਿਆਉਣ ਵਾਲੇ ਵਿਅਕਤੀ ਹੀ ਉਸ ਦੇ ਕਥਿਤ ਕਾਤਲ ਨਿਕਲੇ ਹਨ। ਮੁਹਾਲੀ ਦੇ ਫੇਜ਼ 1 ਦੇ ਐੱਸ ਐੱਚ ਓ ਇੰਸਪੈਕਟਰ ਸੁਖਵੀਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਨੇ ਸਬੰਧਤ ਕਤਲ ਦੀ ਗੁੱਥੀ ਸੁਲਝਾਉਂਦਿਆਂ ਦੋ ਨਾਬਾਲਗਾਂ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕ ਦੀ ਪਛਾਣ ਦਿਆਲ ਸਿੰਘ ਵਾਸੀ ਤਲਵਾੜੀ ਖਾਲਸਾ, ਜ਼ਿਲ੍ਹਾ ਚਮੌਲੀ, ਉਤਰਾਖੰਡ ਵਜੋਂ ਹੋਈ ਹੈ, ਜੋ ਇਸ ਸਮੇਂ ਆਪਣੇ ਭਰਾ ਕੋਲ ਪਿੰਡ ਮੁਹਾਲੀ ਵਿੱਚ ਰਹਿੰਦਾ ਸੀ। ਦਿਆਲ ਵੇਟਰ ਦਾ ਕੰਮ ਕਰਦਾ ਸੀ। ਕਤਲ ਕਰਨ ਵਾਲੇ ਮੁਲਜ਼ਮਾਂ ਵਿਚੋਂ ਦੋ ਨੌਜਵਾਨ ਮ੍ਰਿਤਕ ਦੇ ਭਤੀਜੇ ਹਨ ਅਤੇ ਉਸ ਦੇ ਨਾਲ ਹੀ ਰਹਿੰਦੇ ਹਨ।

ਡੀ ਐੱਸ ਪੀ ਸਿਟੀ-1 ਪ੍ਰਿਥਵੀ ਸਿੰਘ ਚਹਿਲ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਮ੍ਰਿਤਕ ਹਾਲਤ ਵਿਚ ਲਿਆਂਦਾ ਗਿਆ ਹੈ। ਉਸ ਦੇ ਨਾਲ ਵਾਲਿਆਂ ਦਾ ਕਹਿਣਾ ਸੀ ਕਿ ਸਬੰਧਤ ਵਿਅਕਤੀ ਸ਼ਰਾਬ ਪੀ ਕੇ ਕਿਸੇ ਨਾਲ ਲੜ ਪਿਆ ਤੇ ਗੰਭੀਰ ਜ਼ਖ਼ਮੀ ਹੋ ਗਿਆ। ਡੀ ਐੱਸ ਪੀ ਨੇ ਦੱਸਿਆ ਕਿ ਪੁਲੀਸ ਨੂੰ ਸਬੰਧਤ ਮੁਲਜ਼ਮਾਂ ਦੀਆਂ ਗੱਲਾਂ ’ਤੇ ਸ਼ੱਕ ਹੋਇਆ, ਜਦੋਂ ਉਨ੍ਹਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਆਪਣਾ ਗੁਨਾਹ ਕਬੂਲ ਕਰ ਲਿਆ। ਉਨ੍ਹਾਂ ਦੱਸਿਆ ਕਿ ਦਿਆਲ ਸਿੰਘ ਸ਼ਰਾਬ ਪੀ ਕੇ ਆਪਣੀ ਭਤੀਜੀ ’ਤੇ ਕਥਿਤ ਨਿਗ੍ਹਾ ਰੱਖਦਾ ਸੀ। ਇਸ ਗੱਲੋਂ ਮੁਲਜ਼ਮ ਮਨੀਸ਼ ਦਾ ਆਪਣੇ ਚਾਚੇ ਨਾਲ ਝਗੜਾ ਰਹਿੰਦਾ ਸੀ। ਫਿਰ ਉਸ ਨੇ ਆਪਣੇ ਤਾਏ ਦੇ ਲੜਕੇ ਅਤੇ ਇੱਕ ਹੋਰ ਦੋਸਤ (ਦੋਵੇਂ ਨਾਬਾਲਗ) ਨੂੰ ਬੁਲਾ ਕੇ ਦਿਆਲ ਸਿੰਘ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈਣ ਉਪਰੰਤ ਅਗਲੇਰੀ ਕਾਰਵਾਈ ਵਿੱਢ ਦਿੱਤੀ ਹੈ।

Advertisement

Advertisement
Advertisement
×