ਤੇਜ਼ ਝੱਖੜ ਨੇ ਮਚਾਈ ਭਾਰੀ ਤਬਾਹੀ

ਕਈ ਦਰੱਖ਼ਤ ਤੇ ਬਿਜਲੀ ਦੇ ਖੰਭੇ ਡਿੱਗੇ; ਦਰੱਖ਼ਤ ਡਿੱਗਣ ਕਾਰਨ ਕਈ ਵਾਹਨ ਨੁਕਸਾਨੇ

ਤੇਜ਼ ਝੱਖੜ ਨੇ ਮਚਾਈ ਭਾਰੀ ਤਬਾਹੀ

ਜ਼ੀਰਕਪੁਰ ਵਿੱਚ ਵੀਆਈਪੀ ਰੋਡ ’ਤੇ ਝੱਖੜ ਕਾਰਨ ਡਿੱਗਿਆ ਮਾਰਕੀਟ ਦਾ ਛੱਜਾ। -ਫੋਟੋ: ਨਿਤਿਨ ਮਿੱਤਲ

ਆਤਿਸ਼ ਗੁਪਤਾ

ਚੰਡੀਗੜ੍ਹ, 7 ਅਪਰੈਲ

ਚੰਡੀਗੜ੍ਹ ਵਿੱਚ ਬੀਤੀ ਰਾਤ ਝੂਲੇ ਤੇਜ਼ ਝੱਖਣ ਝੂਲਣ ਕਾਰਨ ਸ਼ਹਿਰ ਵਿਚ ਕਈ ਥਾਈਂ ਵੱਡੇ ਦਰੱਖਤ ਡਿੱਗ ਗਏ। ਦਰੱਖਤਾਂ ਦੇ ਡਿੱਗਣ ਕਾਰਨ ਜਿੱਥੇ ਕਈ ਇਲਾਕਿਆਂ ਵਿੱਚ ਵਾਹਨ ਨੁਕਸਾਨੇ ਗਏ ਉੱਥੇ ਹੀ ਬਿਜਲੀ ਸਪਲਾਈ ਦੀਆਂ ਲਾਈਨਾਂ ਵੀ ਨੁਕਸਾਨੀਆਂ ਗਈਆਂ, ਜਿਸ ਕਰ ਕੇ ਕਈ ਇਲਾਕਿਆਂ ਵਿੱਚ ਬਿਜਲੀ ਲੰਬਾ ਸਮਾਂ ਠੱਪ ਰਹੀ। ਮੌਸਮ ਵਿਭਾਗ ਅਨੁਸਾਰ ਸ਼ਹਿਰ ਵਿੱਚ ਲੰਘੀ ਰਾਤ 2.9 ਐੱਮਐੱਮ ਮੀਂਹ ਦਰਜ ਕੀਤਾ ਗਿਆ। ਹਨੇਰੀ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀ।

ਲੰਘੀ ਰਾਤ ਕਰੀਬ 10 ਵਜੇ ਦੇ ਕਰੀਬ ਸ਼ੁਰੂ ਹੋਈ ਤੇਜ਼ ਹਨੇਰੀ ਅਤੇ ਮੀਂਹ ਨੇ ਲੋਕਾਂ ਦੇ ਦਿਨ ਨੂੰ ਦਹਿਲਾ ਕੇ ਰੱਖ ਦਿੱਤਾ। ਹਨੇਰੀ ਕਰ ਕੇ ਕਈ ਥਾਵਾਂ ’ਤੇ ਦਰੱਖਤ ਅਤੇ ਦੁਕਾਨਾਂ ਦੇ ਬਾਹਰ ਲੱਗੇ ਬੋਰਡ ਡਿੱਗ ਗਏ। ਸੈਕਟਰ-32 ਵਿਚ ਵੀ ਦਰੱਖਤ ਡਿੱਗਣ ਕਾਰਨ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਉੱਧਰ, ਸੈਕਟਰ-32 ਸੀ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਰਿਜਨਲ ਇੰਸਟੀਚਿਊਟ ਆਫ਼ ਮੈਂਟਲੀ ਰਿਟਾਰਡਿਡ ਚਿਲਡਰਨ ਵਿੱਚ ਬਹੁਤ ਵੱਡੇ-ਵੱਡੇ ਦਰੱਖਤ ਲੱਗੇ ਹੋਏ ਹਨ ਜਿਨ੍ਹਾਂ ਦੇ ਮਕਾਨਾਂ ਉੱਤੇ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। 

ਇਲਾਕਾ ਵਾਸੀਆਂ ਨੇ ਯੂਟੀ ਪ੍ਰਸ਼ਾਸਨ ਤੋਂ ਇਨ੍ਹਾਂ ਦਰੱਖਤਾਂ ਨੂੰ ਕਟਾਉਣ ਦੀ ਮੰਗ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਦੇਰ ਰਾਤ ਪਏ ਮੀਂਹ ਅਤੇ ਹਨੇਰੀ ਕਰ ਕੇ ਵੱਧ ਤੋਂ ਵੱਧ ਤਾਪਮਾਨ 34.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜਦਕਿ ਘੱਟ ਤੋਂ ਘੱਟ ਤਾਪਮਾਨ 18.2 ਡਿਗਰੀ ਦਰਜ ਕੀਤਾ ਗਿਆ ਹੈ। ਮਾਹਿਰਾਂ ਅਨੁਸਾਰ 12 ਤੇ 13 ਅਪਰੈਲ ਨੂੰ ਵਿਸਾਖੀ ਨੇੜੇ ਮੌਸਮ ਮੁੜ ਖ਼ਰਾਬ ਹੋ ਸਕਦਾ ਹੈ।

ਬਨੂੜ (ਕਰਮਜੀਤ ਸਿੰਘ ਚਿੱਲਾ): ਬੀਤੀ ਰਾਤ ਆਏ ਤੇਜ਼ ਝੱਖੜ ਨੇ ਇਸ ਖੇਤਰ ਵਿੱਚ ਦਰਜਨਾਂ ਦਰੱਖਤ ਅਤੇ ਬਿਜਲੀ ਦੇ ਖੰਭੇ ਤੇ ਤਾਰਾਂ ਤੋੜ ਦਿੱਤੀਆਂ ਜਿਸ ਨਾਲ ਸ਼ਹਿਰੀ ਖੇਤਰ ਵਿੱਚ ਅੱਧੇ ਘੰਟੇ ਅਤੇ ਪਿੰਡਾਂ ਵਿੱਚ 12 ਤੋਂ 15 ਘੰਟੇ ਬਿਜਲੀ ਸਪਲਾਈ ਪ੍ਰਭਾਵਿਤ ਰਹੀ। 

ਝੱਖੜ ਨੇ ਪੱਕੀਆਂ ਖੜ੍ਹੀਆਂ ਕਣਕਾਂ ਵੀ ਖੇਤਾਂ ਵਿੱਚ ਵਿਛਾ ਦਿੱਤੀਆਂ ਅਤੇ ਕਣਕ ਦੀ ਵਾਢੀ ਨੂੰ ਵੀ ਬਰੇਕਾਂ ਲੱਗ ਗਈਆਂ। ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਕੌਮੀ ਮਾਰਗ ਉੱਤੇ ਟੁੱਟੇ ਹੋਏ ਦਰੱਖਤਾਂ ਨੂੰ ਪਾਸੇ ਹਟਾ ਕੇ ਆਵਾਜਾਈ ਬਹਾਲ ਕਰਾਈ।

ਘਨੌਲੀ (ਜਗਮੋਹਨ ਸਿੰਘ): ਬੀਤੀ ਰਾਤ ਜ਼ਿਲ੍ਹਾ ਰੂਪਨਗਰ ਅੰਦਰ ਝੂਲੇ ਝੱਖੜ ਕਾਰਨ ਪੂਰੇ ਜ਼ਿਲ੍ਹੇ ਅੰਦਰ ਦਰੱਖਤ ਟੁੱਟ ਕੇ ਬਿਜਲੀ ਦੀਆਂ ਲਾਈਨਾਂ ’ਤੇ ਡਿੱਗ ਗਏ, ਜਿਸ ਕਾਰਨ ਬੀਤੀ ਰਾਤ ਤੋਂ ਠੱਪ ਹੋਈ ਬਿਜਲੀ ਸਪਲਾਈ ਨੂੰ ਬਹਾਲ ਕਰਨ ਲਈ ਪਾਵਰਕੌਮ ਕਰਮਚਾਰੀ ਸਾਰਾ ਦਿਨ ਜੂਝਦੇ ਰਹੇ। ਘਨੌਲੀ ਭਰਤਗੜ੍ਹ ਖੇਤਰ ਵਿੱਚ ਬਿਜਲੀ ਸਪਲਾਈ ਅੱਜ ਬਾਅਦ ਦੁਪਹਿਰ ਹੀ ਚਾਲੂ ਹੋ ਸਕੀ। 

ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਬਣਨ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋਵੇਗਾ, ਜਦੋਂ ਥਰਮਲ ਪਲਾਂਟ ਦੀ ਨੂੰਹੋਂ ਕਲੋਨੀ ਦੀ ਬਿਜਲੀ ਸਪਲਾਈ ਬੰਦ ਹੋਣ ਉਪਰੰਤ ਥਰਮਲ ਪ੍ਰਸ਼ਾਸਨ ਨੂੰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਾਹੀਂ ਲੋਕਾਂ ਨੂੰ ਪਾਣੀ ਪੁੱਜਦਾ ਕਰਨਾ ਪਿਆ।

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਬੀਤੀ ਦੇਰ ਰਾਤ ਝੱਖੜ ਚੱਲਣ ਮਗਰੋਂ ਤੇਜ਼ ਬਾਰਿਸ਼ ਹੋਈ। ਇਸ ਦੌਰਾਨ ਪਿੰਡ ਮੁੱਲਾਂਪੁਰ ਗਰੀਬਦਾਸ, ਨਿਊ ਚੰਡੀਗੜ੍ਹ ਸਮੇਤ ਨਵਾਂ ਗਾਉਂ ਇਲਾਕੇ ਵਿੱਚ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬੀਤੀ ਰਾਤ ਤੋਂ ਲੈ ਕੇ ਅੱਜ ਬਾਅਦ ਦੁਪਹਿਰ ਤੱਕ ਬਿਜਲੀ ਦੀ ਸਪਲਾਈ ਠੱਪ ਰਹੀ।

ਜ਼ੀਰਕਪੁਰ ਵਿੱਚ ਮਾਰਕੀਟ ਦਾ ਛੱਜਾ ਡਿੱਗਿਆ

ਜ਼ੀਰਕਪੁਰ/ਡੇਰਾਬਸੀ (ਹਰਜੀਤ ਸਿੰਘ): ਇਲਾਕੇ ਵਿੱਚ ਲੰਘੀ ਰਾਤ ਆਈ ਤੇਜ਼ ਹਨੇਰੀ ਨੇ ਭਾਰੀ ਤਬਾਹੀ ਮਚਾਈ। ਹਨੇਰੀ ਕਾਰਨ ਸਭ ਤੋਂ ਵੱਧ ਨੁਕਸਾਨ ਪਾਵਰਕੌਮ ਨੂੰ ਝੱਲਣਾ ਪਿਆ ਜਿਨ੍ਹਾਂ ਦੇ ਬਿਜਲੀ ਦੇ 22 ਖੰਭੇ ਡਿੱਗਣ ਕਾਰਨ ਪੂਰੇ ਸ਼ਹਿਰ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਇਸ ਤੋਂ ਇਲਾਵਾ ਦਰਜਨਾਂ ਦਰੱਖ਼ਤ ਜੜ੍ਹ ਤੋਂ ਹੀ ਉੱਖੜ ਗਏ ਅਤੇ ਵੀਆਈਪੀ ਰੋਡ ’ਤੇ ਇਕ ਮਾਰਕੀਟ ਦਾ ਛੱਜਾ ਡਿੱਗ ਗਿਆ। ਇਸ ਦੌਰਾਨ ਪੇਂਡੂ ਖੇਤਰ ਦੇ ਇਕ ਟਰਾਂਸਫਾਰਮਰ ਨੂੰ ਭਾਰੀ ਨੁਕਸਾਨ ਪਹੁੰਚਿਆ। ਇਸ ਤੋਂ ਇਲਾਵਾ ਢਕੋਲੀ ਤੋਂ ਮੁਬਾਰਕਪੁਰ ਨੂੰ ਜਾਣ ਵਾਲੀ ਮੇਨ ਲਾਈਨ ਵਿੱਚ ਤਕਨੀਕੀ ਨੁਕਸ ਪੈ ਗਿਆ। ਵੀਆਈਪੀ ਰੋਡ ’ਤੇ ਹਾਈ ਸਟ੍ਰੀਟ ਮਾਰਕੀਟ ਦਾ ਛੱਜਾ ਟੁੱਟ ਗਿਆ ਜਿਸ ਨਾਲ ਦਸ ਦੇ ਕਰੀਬ ਦੁਕਾਨਾਂ ਨੁਕਸਾਨੀ ਗਈਆਂ। ਮਲਬਾ ਅਤੇ ਦਰਜਨਾਂ ਹੋਰਡਿੰਗਜ਼ ਥੱਲੇ ਡਿੱਗਣ ਨਾਲ ਸੜਕ ’ਤੇ ਆਵਾਜਾਈ ਠੱਪ ਹੋ ਗਈ। ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਹੋਰਡਿੰਗ, ਪਾਣੀ ਦੀਆਂ ਟੈਂਕੀਆਂ, ਦਰੱਖ਼ਤ ਅਤੇ ਹੋਰ ਸਾਮਾਨ ਖਿੱਲਰਿਆ ਦੇਖਿਆ ਗਿਆ। ਕੌਂਸਲ ਦੀ ਟੀਮ ਵੱਲੋਂ ਸ਼ਹਿਰ ਦੀਆਂ ਸੜਕਾਂ ’ਤੇ ਖਿੱਲਰੇ ਸਾਮਾਨ ਨੂੰ ਚੁੱਕਿਆ ਗਿਆ। ਪਾਵਰਕੌਮ ਦੇ  ਐਕਸੀਅਨ ਖੁਸ਼ਵਿੰਦਰ ਸਿੰਘ ਨੇ ਕਿਹਾ ਕਿ ਲੰਘੀ ਰਾਤ ਹਨੇਰੀ ਕਾਰਨ 40 ਵਿੱਚੋਂ 35 ਫੀਡਰ ਬੰਦ ਹੋਣ ਨਾਲ ਸਾਰੇ ਸ਼ਹਿਰ ਦੀ ਸਪਲਾਈ ਠੱਪ ਹੋ ਗਈ ਸੀ ਪਰ ਸਵੇਰ ਤੱਕ ਉਨ੍ਹਾਂ ਵੱਲੋਂ 85 ਪ੍ਰਤੀਸ਼ਤ ਬਿਜਲੀ ਸਪਲਾਈ ਸੁਚਾਰੂ ਕਰ ਲਈ ਗਈ ਸੀ ਅਤੇ ਸ਼ਾਮ ਤੱਕ ਸਾਰੇ ਸ਼ਹਿਰ ਦੀ ਬਿਜਲੀ ਸਪਲਾਈ ਪੂਰੀ ਤਰਾਂ ਬਹਾਲ ਕਰ ਦਿੱਤੀ ਗਈ। ਇਸੇ ਦੌਰਾਨ ਇਲਾਕੇ ਵਿੱਚ ਲੰਘੀ ਦੇਰ ਰਾਤ ਚੱਲੀ ਤੇਜ਼ ਹਨੇਰੀ ਅਤੇ ਝੱਖੜ ਨੇ ਭਾਰੀ ਤਬਾਹੀ ਮਚਾਈ। ਤੇਜ਼ ਹਨੇਰੀ ਅਤੇ ਝੱਖੜ ਨਾਲ ਜਿੱਥੇ ਕਿਸਾਨਾਂ ਦੀਆਂ ਤਿਆਰ ਖੜ੍ਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਉਥੇ ਹੀ ਸੜਕਾਂ ਕੰਢੇ ਲੱਗੇ ਦਰਜਨਾਂ ਦਰਖ਼ਤ ਜੜ੍ਹੋਂ ਉੱਖੜ੍ਹ ਗਏ। ਬਿਜਲੀ ਦੇ ਖੰਭੇ ਟੁੱਟ ਗਏ ਜਿਸ ਨਾਲ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਫੋਕਲ ਪੁਆਇੰਟ ਵਿੱਚ ਇਕ ਫੈਕਟਰੀ ਦੀ 100 ਫੁੱਟ ਉੱਚੀ ਚਿਮਨੀ ਡਿੱਗ ਗਈ। ਇਸ ਤੋਂ ਇਲਾਵਾ ਸਾਧੂ ਨਗਰ ਵਿੱਚ ਇਕ ਘਰ ਦੀ ਬਾਹਰਲੀ ਕੰਧ ’ਤੇ ਲੱਗੀਆਂ ਟਾਈਲਾਂ ਡਿੱਗਣ ਨਾਲ ਵੱਡਾ ਹਾਦਸਾ ਟਲ ਗਿਆ। ਇਸ ਦੌਰਾਨ ਜ਼ਿਆਦਾਤਰ ਘਰਾਂ ਦੀ ਛੱਤ ’ਤੇ ਪਈਆਂ ਪਲਾਸਟਿਕ ਦੀਆਂ ਟੈਂਕੀਆਂ ਸਮੇਤ ਹੋਰ ਸਾਮਾਨ ਉੱਡ ਗਿਆ। ਸੜਕਾਂ ਅਤੇ ਦੁਕਾਨਾਂ ਦੇ ਬਾਹਰ ਲੱਗੇ ਹੋਰਡਿੰਗ ਉੱਡ ਕੇ ਸੜਕ ’ਤੇ ਡਿੱਗ ਗਏ। ਇਸ ਦੌਰਾਨ ਇਲਾਕਾ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All