DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਵਾਈ ਅੱਡੇ ਵੱਲ ਜਾਂਦਾ ਕੱਚਾ ਰਾਹ ਚਾਲੂ

ਸੜਕ ਦੇ ਕੁੱਝ ਹਿੱਸੇ ਦਾ ਨਿਰਮਾਣ ਬਾਕੀ; ਦੋ ਤੋਂ ਢਾਈ ਕਿਲੋਮੀਟਰ ਦੂਰੀ ਘਟੇਗੀ

  • fb
  • twitter
  • whatsapp
  • whatsapp
featured-img featured-img
ਨਵੀਂ ਸੜਕ ਦੇ ਪੁਲ ਦੇ ਆਲੇ-ਦੁਆਲੇ ਅਧੂਰੀ ਸੜਕ ਤੋਂ ਲੰਘਦੇ ਹੋਏ ਵਾਹਨ। -ਫੋਟੋ: ਚਿੱਲਾ
Advertisement

ਮੁਹਾਲੀ ਦੇ ਸੈਕਟਰ 65-66 ਸਥਿਤ ਬਾਵਾ ਵਾਈਟ ਹਾਊਸ ਤੋਂ ਪਿੰਡ ਕੰਬਾਲਾ ਦੇ ਉੱਪਰਲੇ ਪਾਸਿਉਂ ਹੋ ਕੇ ਸਿੱਧਾ ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ਨੂੰ ਜਾਣ ਵਾਲਾ ਮਾਰਗ ਗਮਾਡਾ ਨੇ ਖੋਲ੍ਹ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਦਿਨੀ ਇੱਕ ਪਟੀਸ਼ਨ ਦਾ ਨਿਬੇੜਾ ਕਰਦਿਆਂ 31 ਮਈ ਤੱਕ ਇਸ ਮਾਰਗ ਨੂੰ ਖੋਲ੍ਹਣ ਦਾ ਨਿਰਦੇਸ਼ ਦਿੱਤਾ ਸੀ। ਇਸ ਮਾਰਗ ਦੇ ਖੁੱਲ੍ਹਣ ਨਾਲ ਏਅਰਪੋਰਟ ਰੋਡ ’ਤੇ ਆਵਾਜਾਈ ਘਟੇਗੀ।

ਮੁਹਾਲੀ-ਚੰਡੀਗੜ੍ਹ ਵਾਲੇ ਪਾਸਿਉਂ ਏਅਰਪੋਰਟ ਜਾਣ ਵਾਲੇ ਲੋਕਾਂ ਦਾ ਸਮਾਂ ਵੀ ਬਚੇਗਾ ਅਤੇ ਦੋ ਤੋਂ ਢਾਈ ਕਿਲੋਮੀਟਰ ਦਾ ਰਸਤਾ ਵੀ ਘਟੇਗਾ। ਇਸ 164 ਫੁੱਟ ਚੌੜੀ ਸੜਕ ਉੱਤੇ 125 ਕਰੋੜ ਦੇ ਕਰੀਬ ਰਾਸ਼ੀ ਖਰਚ ਕੀਤੀ ਗਈ ਹੈ। ਇਕੱਤਰ ਜਾਣਕਾਰੀ ਮੁਤਾਬਕ ਇਸ ਰਸਤੇ ’ਤੇ ਚੰਡੀਗੜ੍ਹ ਤੋਂ ਆਉਂਦੇ ਕੰਬਾਲਾ ਅਤੇ ਰੁੜਕਾ ਨੇੜੇ ਪੈਂਦੇ ਚੋਏ ਦਾ ਪੁਲ ਹਾਲੇ ਮੁਕੰਮਲ ਨਹੀਂ ਹੋਇਆ ਹੈ। ਪੁਲ ਦਾ ਸਿਰਫ਼ ਇੱਕ ਪਾਸਾ ਹੀ ਆਵਾਜਾਈ ਲਈ ਖੋਲ੍ਹਿਆ ਗਿਆ ਹੈ।

Advertisement

ਪੁਲ ਦੇ ਆਲੇ-ਦੁਆਲੇ ਸੜਕ ਦਾ ਨਿਰਮਾਣ ਵੀ ਅਧੂਰਾ ਹੈ। ਕੰਬਾਲਾ ਦੇ ਸਰਪੰਚ ਗੁਰਮੁੱਖ ਸਿੰਘ, ਠੇਕੇਦਾਰ ਗੁਰਮੇਲ ਸਿੰਘ, ਜਸਪ੍ਰੀਤ ਸਿੰਘ ਚਾਉਮਾਜਰਾ ਅਤੇ ਹੋਰਨਾਂ ਨੇ ਦੱਸਿਆ ਕਿ ਇਸ ਸੜਕ ਨਾਲ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ। ਜਿੱਥੇ ਏਅਰਪੋਰਟ ਜਾਣ ਵਾਲੀ ਆਵਾਜਾਈ ਨੂੰ ਸੌਖ ਹੋਵੇਗੀ ਅਤੇ ਸਬੰਧਿਤ ਖੇਤਰ ਦੇ ਵਸਨੀਕਾਂ ਨੂੰ ਮੁਹਾਲੀ ਅਤੇ ਚੰਡੀਗੜ੍ਹ ਜਾਣ ਲਈ ਘੱਟ ਸਫ਼ਰ ਅਤੇ ਘੱਟ ਸਮਾਂ ਲੱਗੇਗਾ ਅਤੇ ਏਅਰਪੋਰਟ ਰੋਡ ਦੀ ਭੀੜ ਵੀ ਘਟੇਗੀ। ਉਨ੍ਹਾਂ ਸੜਕ ਦੇ ਅਧੂਰੇ ਕੰਮ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ।

Advertisement

Advertisement
×