ਚਮਕੌਰ ਸਾਹਿਬ ’ਚ ਮ੍ਰਿਤਕ ਕਾਵਾਂ ਦੀ ਗਿਣਤੀ 19 ਹੋਈ

ਚਮਕੌਰ ਸਾਹਿਬ ’ਚ ਮ੍ਰਿਤਕ ਕਾਵਾਂ ਦੀ ਗਿਣਤੀ 19 ਹੋਈ

ਚਮਕੌਰ ਸਾਹਿਬ ਵਿੱਚ ਮ੍ਰਿਤਕ ਕਾਂ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀ। ਫੋਟੋ : ਬੱਬੀ।

ਨਿੱਜੀ ਪੱਤਰ ਪ੍ਰੇਰਕ

ਚਮਕੌਰ ਸਾਹਿਬ, 17 ਜਨਵਰੀ

ਇੱਥੇ ਅੱਜ ਸ਼ਿਵ ਮੰਦਰ ਵਿੱਚ ਗਊਸ਼ਾਲਾ ਦੇ ਪਿਛਲੇ ਪਾਸੇ ਇੱਕ ਕਾਂ ਮਰਿਆ ਮਿਲਿਆ। ਹੁਣ ਇਲਾਕੇ ਵਿੱਚ ਪੰਛੀਆਂ ਦੇ ਮਰਨ ਦੀ ਗਿਣਤੀ 19 ਹੋ ਗਈ ਹੈ ਕਿਉਂਕਿ ਕੱਲ੍ਹ ਸ਼ਹਿਰ ’ਚ ਤਿੰਨ ਅਤੇ ਪਿੰਡ ਹਾਫਿਜ਼ਾਬਾਦ ਵਿੱਚ 15 ਕਾਂ ਮ੍ਰਿਤਕ ਮਿਲੇ ਸਨ। ਇਸ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵੱਲੋਂ ਅੱਜ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ’ਤੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਸਖ਼ਤ ਸਟੈਂਡ ਲੈਂਦਿਆਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਜਾਂਚ ਕਰਨ ਲਈ ਕਿਹਾ। ਮਗਰੋਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪਰਮਦੀਪ ਸਿੰਘ ਵਾਲੀਆ ਨੇ ਵਿਭਾਗ ਦੇ ਅਧਿਕਾਰੀ ਭੇਜੇ ਜਿਨ੍ਹਾਂ ਸਭ ਤੋਂ ਪਹਿਲਾਂ ਗਊਸ਼ਾਲਾ ਨੇੜਿਓਂ ਅੱਜ ਮਰੇ ਕਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਪਿੰਡ ਹਾਫਿਜ਼ਾਬਾਦ ਵਿੱਚ ਵੀ ਕੱਲ੍ਹ ਮਰੇ ਕਾਂਵਾਂ ਸਬੰਧੀ ਜਾਣਕਾਰੀ ਇਕੱਠੀ ਕੀਤੀ। ਡਾ. ਵਾਲੀਆ ਨੇ ਦੱਸਿਆ ਕਿ ਅੱਜ ਮਰੇ ਕਾਂ ਨੂੰ ਜਲੰਧਰ ਦੀ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ ਤਾਂ ਜੋ ਕਿ ਪਤਾ ਲੱਗ ਸਕੇ ਕਿ ਪੰਛੀਆਂ ਦੀ ਮੌਤ ਠੰਢ ਜਾਂ ਕਿਸੇ ਹੋਰ ਬਿਮਾਰੀ ਕਾਰਨ ਹੋਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਛੀਆਂ ਦੀ ਮੌਤ ਕਾਰਨ ਉਹ ਡਰਨ ਨਾ ਕਿਉਂਕਿ ਜੇਕਰ ਬਰਡ ਫਲੂ ਦੀ ਬਿਮਾਰੀ ਦਾ ਖਦਸ਼ਾ ਹੋਵੇ ਤਾਂ ਪੰਛੀ ਵੱਡੀ ਗਿਣਤੀ ਵਿੱਚ ਮਰ ਸਕਦੇ ਹਨ ਪਰ ਜੇਕਰ ਦੋ-ਚਾਰ ਪੰਛੀ ਮਰੇ ਪਾਏ ਜਾਣ ਤਾਂ ਡਰਨ ਦੀ ਲੋੜ ਨਹੀਂ ਸਗੋਂ ਇਸ ਸਬੰਧੀ ਨੇੜਲੇ ਪਸ਼ੂ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਡਾਕਟਰਾਂ ਨੂੰ ਸੂਚਿਤ ਕੀਤਾ ਜਾਵੇ।

ਚੰਡੀਗੜ੍ਹ ਵਿੱਚ 10 ਹੋਰ ਪੰਛੀਆਂ ਦੀ ਮੌਤ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਵਿੱਚ 10 ਹੋਰ ਪੰਛੀਆਂ ਦੀ ਮੌਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਨੇ ਪੰਛੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਪੰਛੀਆਂ ਵਿੱਚੋਂ 3 ਪੰਛੀ ਸੈਕਟਰ-38 ਵਿੱਚੋਂ, ਸੈਕਟਰ-7, 14, 40, 38 ਵੈਸਟ, 63, 32 ਅਤੇ ਮਨੀਮਾਜਰਾ ਵਿੱਚੋਂ ਇਕ-ਇਕ ਮਰਿਆ ਹੋਇਆ ਮਿਲਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸ਼ਹਿਰ ਵਿੱਚ ਕੋਈ ਪੰਛੀ ਮਰਿਆ ਹੋਇਆ ਪਾਇਆ ਜਾਂਦਾ ਹੈ ਤਾਂ ਪ੍ਰਸ਼ਾਸਨ ਨੂੰ ਸੂਚਿਤ ਕਰਨ।

ਰਾਏਪੁਰ ਰਾਣੀ ’ਚ ਮੁਰਗੀਆਂ ਮਾਰਨ ਦਾ ਕੰਮ ਜਾਰੀ

ਪੰਚਕੂਲਾ (ਪੀ.ਪੀ. ਵਰਮਾ): ਰਾਏਪੁਰਰਾਣੀ ਦੇ ਇਲਾਕੇ ਦੇ ਪੋਲਟਰੀ ਫਾਰਮਾਂ ਵਿੱਚ ਅੱਠਵੇਂ ਦਿਨ ਵੀ  ਮੁਰਗੀਆਂ ਮਾਰਨ ਦਾ ਕੰਮ ਜਾਰੀ ਰਿਹਾ। ਰਾਏਪੁਰਰਾਣੀ ਏਰੀਏ ਵਿੱਚ ਹੁਣ ਤੱਕ 2000 ਅੰਡੇ ਨਸ਼ਟ ਕੀਤੇ ਗਏ ਜਦ ਕਿ 69878 ਮੁਰਗੀਆਂ ਮਾਰੀਆਂ ਗਈਆਂ। ਸਭ ਤੋਂ ਪਹਿਲਾਂ ਬਰਵਾਲਾ ਦੇ 10 ਪੋਲਟਰੀ ਫਾਰਮਾਂ ਵਿੱਚ ਮੁਰਗੀਆਂ ਮਾਰਨ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਰਾਏਪੁਰਰਾਣੀ ਦੇ ਪੋਲਟਰੀ ਫਾਰਮਾਂ ਵਿੱਚ ਰੈਪਿਡ ਰਿਸਪਾਂਸ ਟੀਮ ਨੇ ਅੱਜ ਮੁਰਗੀਆਂ ਨੂੰ ਮਾਰ ਕੇ ਵੱਡੇ ਟੋਏ ਵਿੱਚ ਦੱਬ ਦਿੱਤਾ। ਇਸ ਟੀਮ ਵਿੱਚ ਨਾਇਬ ਤਹਿਸੀਲਦਾਰ ਬਰਵਾਲਾ, ਐੱਸਡੀਐਮ ਪੰਚਕੂਲਾ, ਜ਼ਿਲ੍ਹਾ ਵਿਕਾਸ ਪੰਚਾਇਤ ਅਧਿਕਾਰੀ ਅਤੇ ਪਸ਼ੂ ਪਾਲਣ ਦੇ ਕਈ ਅਧਿਕਾਰੀ ਸ਼ਾਮਲ ਹੋਏ। ਬਰਡ ਫਲੂ ਦੇ ਮੱਦੇਨਜ਼ਰ ਟਾਸਕ ਫੋਰਸ ਟੀਮ ਵੀ ਬਣਾਈ ਗਈ ਹੈ। ਡਿਪਟੀ ਕਮਿਸ਼ਨਰ ਪੰਚਕੂਲਾ ਮੁਕੇਸ਼ ਕੁਮਾਰ ਆਹੂਜਾ ਨੇ ਦੱਸਿਆ ਕਿ 40 ਰੈਪਿਡ ਰਿਸਪਾਂਸ ਟੀਮਾਂ ਪੋਲਟਰੀ ਫਾਰਮਾਂ ਵਿੱਚ ਮੁਰਗੀਆਂ ਮਾਰਨ ਦਾ ਕੰਮ ਕਰ ਰਹੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

* ਮੁੱਖ ਸੜਕਾਂ ਬੰਦ ਕਰਨ ’ਤੇ ਵੀ ਜਤਾਈ ਨਾਖ਼ੁਸ਼ੀ * ਕਿਸਾਨ ਆਗੂਆਂ ਵੱਲੋ...

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਗੁਰੂਗ੍ਰਾਮ, ਦਿੱਲੀ, ਰੋਹਤਕ ਅਤੇ ਹਿਸਾਰ ਵਿੱਚ ਸਹੁਰੇ ਘਰ ਸਮੇਤ 30 ਥਾਵਾ...

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਦੋਵੇਂ ਮੁਲਕਾਂ ਦੇ ਡੀਜੀਐੱਮਓਜ਼ ਦੀ ਬੈਠਕ ’ਚ ਲਿਆ ਗਿਆ ਫ਼ੈਸਲਾ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

* ਮੋਦੀ ਦੀ ਭਾਰਤੀ ਅਦਾਲਤਾਂ ’ਚ ਜਵਾਬਦੇਹੀ ਬਣਦੀ ਹੈ: ਜੱਜ * ਫੈਸਲੇ ਦੀ...

ਸ਼ਹਿਰ

View All