ਕਰੋਨਾਵਾਇਰਸ ਨੇ ਸੀਆਰਪੀਐੱਫ ਕੈਂਪ ਵਿੱਚ ਦਸਤਕ ਦਿੱਤੀ

ਕੈਂਪ ਦੇ ਚਾਰ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ; ਵਾਇਰਸ ਕਾਰਨ ਚੰਡੀਗੜ੍ਹ ’ਚ ਚਾਰ ਮੌਤਾਂ

ਕਰੋਨਾਵਾਇਰਸ ਨੇ ਸੀਆਰਪੀਐੱਫ ਕੈਂਪ ਵਿੱਚ ਦਸਤਕ ਦਿੱਤੀ

ਕੁਲਦੀਪ ਸਿੰਘ

ਚੰਡੀਗੜ੍ਹ, 22 ਸਤੰਬਰ

ਕਰੋਨਾਵਾਇਰਸ ਨੇ ਚੰਡੀਗੜ੍ਹ ਸਥਿਤ ਸੀਆਰਪੀਐੱਫ ਕੈਂਪ ਵਿੱਚ ਦਸਤਕ ਦਿੱਤੀ ਹੈ। ਇਸ ਕੈਂਪ ਦੇ ਚਾਰ ਕਰਮਚਾਰੀਆਂ ਨੂੰ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ ਚੰਡੀਗੜ੍ਹ ਵਿੱਚ ਅੱਜ ਚਾਰ ਹੋਰ ਕਰੋਨਾ ਪੀੜਤਾਂ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਧਨਾਸ ਵਾਸੀ 61 ਸਾਲਾਂ ਦੇ ਵਿਅਕਤੀ ਤੇ ਸੈਕਟਰ-52 ਵਾਸੀ ਦੀ ਜੀ.ਐੱਮ.ਐੱਸ.ਐੱਚ.-16 ਵਿਚ ਇਲਾਜ ਦੌਰਾਨ ਮੌਤ ਹੋਈ ਹੈ। ਇਸੇ ਤਰ੍ਹਾਂ ਸੈਕਟਰ-35 ਵਾਸੀ 26 ਸਾਲਾਂ ਦੇ ਨੌਜਵਾਨ ਦੀ ਪੀ.ਜੀ.ਆਈ. ਵਿਚ ਮੌਤ ਹੋਈ ਹੈ ਜਦਕਿ ਸੈਕਟਰ-37 ਵਾਸੀ ਦੀ ਮੁਹਾਲੀ ਦੇ ਗਰੇਸ਼ੀਅਨ ਹਸਪਤਾਲ ਵਿਚ ਮੌਤ ਹੋਈ ਹੈ। ਇਸੇ ਦੌਰਾਨ ਅੱਜ ਸ਼ਹਿਰ ਵਿੱਚ 266 ਹੋਰ ਵਿਅਕਤੀਆਂ ਦੀਆਂ ਰਿਪੋਰਟਾਂ ਵੀ ਪਾਜ਼ੇਟਿਵ ਆਈਆਂ ਹਨ। ਇਹ ਮਰੀਜ਼ ਸੈਕਟਰ 5, 6, 7, 8, 9, 11, 15, 16, 17, 18, 19, 20, 21, 22, 23, 24, 25, 26, 27, 28, 29, 30, 31, 32, 33, 34, 35, 36, 37, 38, 38-ਵੈਸਟ, 39, 40, 41, 42, 43, 44, 45, 46, 47, 48, 49, 50, 51, 52, 61, 63, ਪੀ.ਜੀ.ਆਈ. ਕੈਂਪਸ, ਇੰਡਸਟਰੀਅਲ ਏਰੀਆ ਫੇਜ਼-2, ਬਹਿਲਾਣਾ, ਬੁੜੈਲ, ਡੱਡੂਮਾਜਰਾ, ਦੜੂਆ, ਧਨਾਸ, ਖੁੱਡਾ ਅਲੀਸ਼ੇਰ, ਖੁੱਡਾ ਜੱਸੂ, ਖੁੱਡਾ ਲਾਹੌਰਾ, ਕਿਸ਼ਨਗੜ੍ਹ, ਮਲੋਆ, ਮੌਲੀ ਜਾਗਰਾਂ, ਮਨੀਮਾਜਰਾ ਤੇ ਸਾਰੰਗਪੁਰ ਦੇ ਵਸਨੀਕ ਹਨ। ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 10,546 ਹੋ ਗਈ ਹੈ ਤੇ ਅੱਜ ਡਿਸਚਾਰਜ ਹੋਏ 383 ਮਰੀਜ਼ਾਂ ਸਮੇਤ ਹੁਣ ਤੱਕ 7411 ਮਰੀਜ਼ ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ ਕੁੱਲ 127 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੋਈ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 2622 ਹੈ।

ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਅੱਜ ਕਰੋਨਾਵਾਇਰਸ ਦੇ 84 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਪੰਚਕੂਲਾ ਇਲਾਕੇ ਨਾਲ ਸਬੰਧਤ 72 ਕੇਸ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਚਾਰ ਮੌਤਾਂ ਹੋਈਆਂ ਹਨ। ਮਰਨ ਵਾਲਿਆਂ ਵਿੱਚ ਸੈਕਟਰ-12 ਦੀ ਵਸਨੀਕ, ਸੈਕਟਰ-16 ਤੇ 19 ਦੇ ਦੋ ਵਾਸੀ ਅਤੇ ਇਕ ਵਿਅਕਤੀ ਬਰਵਾਲਾ ਦਾ ਰਹਿਣ ਵਾਲਾ ਸੀ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਜਸਜੀਤ ਕੌਰ ਵੱਲੋਂ ਕੀਤੀ ਗਈ ਹੈ। ਪੂਰੇ ਜ਼ਿਲ੍ਹੇ ਵਿੱਚ 71 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1219 ਕੇਸ ਐਕਟਿਵ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All