ਜ਼ੀਰਕਪੁਰ ਵਿੱਚ ਅੰਡਰਬ੍ਰਿਜ ਦੀ ਉਸਾਰੀ ਕਾਰਨ ਜਾਮ ਦੀ ਸਮੱਸਿਆ ਵਧੀ

ਜ਼ੀਰਕਪੁਰ ਵਿੱਚ ਅੰਡਰਬ੍ਰਿਜ ਦੀ ਉਸਾਰੀ ਕਾਰਨ ਜਾਮ ਦੀ ਸਮੱਸਿਆ ਵਧੀ

ਜ਼ੀਰਕਪੁਰ ਵਿਚ ਚੰਡੀਗੜ੍ਹ ਦੀ ਹੱਦ ਨੇੜੇ ਅੰਡਰਬ੍ਰਿਜ ਦੀ ਉਸਾਰੀ ਕਾਰਨ ਲੱਗੇ ਜਾਮ ਦਾ ਦ੍ਰਿਸ਼। -ਫੋਟੋ: ਰੂਬਲ

ਹਰਜੀਤ ਸਿੰਘ

ਜ਼ੀਰਕਪੁਰ, 28 ਨਵੰਬਰ

ਜ਼ੀਰਕਪੁਰ ਵਿਚ ਚੰਡੀਗੜ੍ਹ ਦੀ ਹੱਦ ਨੇੜੇ ਉਸਾਰੇ ਜਾ ਰਹੇ ਅੰਡਰਬ੍ਰਿਜ ਦੀ ਉਸਾਰੀ ਕਾਰਨ ਇੱਥੇ ਆਵਾਜਾਈ ਦੀ ਸਮੱਸਿਆ ਪੈਦਾ ਹੋ ਗਈ ਹੈ। ਇਸ ਅੰਡਰਬ੍ਰਿਜ ਦੀ ਉਸਾਰੀ ਕਰ ਕੇ ਚੰਡੀਗੜ੍ਹ ਦੀ ਹੱਦ ਨੇੜੇ ਸਾਰਾ ਦਿਨ ਵਾਹਨਾਂ ਦਾ ਘੜਮੱਸ ਮਚਿਆ ਰਹਿੰਦਾ ਹੈ ਜਿਸ ਕਾਰਨ ਵਾਹਨ ਚਾਲਕ ਅਤੇ ਰਾਹਗੀਰ ਖੱਜਲ-ਖੁਲਾਰ ਹੁੰਦੇ ਹਨ। ਉਂਝ ਟਰੈਫਿਕ ਪੁਲੀਸ ਵੱਲੋਂ ਚੰਡੀਗੜ੍ਹ ਦਾਖ਼ਲ ਹੋਣ ਵਾਲੀ ਆਵਾਜਾਈ ਨੂੰ ਬਦਲਵੇਂ ਰਸਤਿਆਂ ਤੋਂ ਮੋੜਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਆਵਾਜਾਈ ਬੇਕਾਬੂ ਹੋਈ ਪਈ ਹੈ। ਸ਼ਨਿਚਰਵਾਰ ਅਤੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਤਾਂ ਇੱਥੇ ਸਥਿਤੀ ਹੋਰ ਵੀ ਖਤਰਨਾਕ ਹੋ ਜਾਂਦੀ ਹੈ।

ਇਕੱਤਰ ਜਾਣਕਾਰੀ ਅਨੁਸਾਰ ਪੀਡਬਲਿਊਡੀ ਵੱਲੋਂ ਜ਼ੀਰਕਪੁਰ ਵਿੱਚ ਚੰਡੀਗੜ੍ਹ ਦੀ ਹੱਦ ਨੇੜੇ ਇਕ ਅੰਡਰਬ੍ਰਿਜ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹ ਅੰਡਰਬ੍ਰਿਜ ਜ਼ੀਰਕਪੁਰ ਦੇ ਪੁਰਾਣੇ ਓਵਰਬ੍ਰਿਜ ਨੇੜੇ ਰਮਾਡਾ ਹੋਟਲ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੀ ਹੱਦ ਤੱਕ ਤਕਰੀਬਨ 500 ਮੀਟਰ ਲੰਬਾ ਉਸਾਰਿਆ ਜਾ ਰਿਹਾ ਹੈ। ਇਹ ਅੰਡਰਬ੍ਰਿਜ ਇੱਥੇ ਲੱਗਣ ਵਾਲੇ ਜਾਮ ਦੀ ਸਮੱਸਿਆ ਨੂੰ ਦੇਖਦਿਆਂ ਤਿਆਰ ਕੀਤਾ ਜਾ ਰਿਹਾ ਹੈ ਪਰ ਇਸ ਦੀ ਉਸਾਰੀ ਦੌਰਾਨ ਇੱਥੇ ਆਵਾਜਾਈ ਦੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਅੰਡਰਬ੍ਰਿਜ ਦੀ ਉਸਾਰੀ ਦੌਰਾਨ ਆਵਾਜਾਈ ਨੂੰ ਆਰਜ਼ੀ ਤੌਰ ’ਤੇ ਸਲਿੱਪ ਰੋਡ ਤੋਂ ਲੰਘਾਇਆ ਜਾ ਰਿਹਾ ਹੈ ਪਰ ਇੱਥੇ ਆਵਾਜਾਈ ਵੱਧ ਹੋਣ ਕਰ ਕੇ ਹਰ ਵੇਲੇ ਜਾਮ ਲੱਗਿਆ ਰਹਿੰਦਾ ਹੈ। ਉਂਝ ਪੁਲੀਸ ਚੰਡੀਗੜ੍ਹ ਜਾਣ ਵਾਲੀ ਆਵਾਜਾਈ ਨੂੰ ਬਦਲਵੇਂ ਰੂਟ ਮੈਕ ਡੌਨਲਡ ਚੌਕ ਤੋਂ 200 ਫੁੱਟੀ ਏਅਰੋਸਿਟੀ ਰੋਡ ਤੋਂ ਮੁਹਾਲੀ ਰਾਹੀਂ ਅਤੇ ਪੰਚਕੂਲਾ ਤੋਂ ਚੰਡੀਗੜ੍ਹ ਭੇਜ ਰਹੀ ਹੈ ਪਰ ਇਸ ਦੇ ਬਾਵਜੂਦ ਆਵਾਜਾਈ ਪੁਲੀਸ ਦੇ ਕਾਬੂ ਤੋਂ ਬਾਹਰ ਹੋਈ ਪਈ ਹੈ। ਅੱਜ ਐਤਵਾਰ ਨੂੰ ਸਾਰਾ ਦਿਨ ਇੱਥੇ ਸਥਿਤੀ ਗੰਭੀਰ ਬਣੀ ਰਹੀ ਅਤੇ ਵਾਹਨ ਚਾਲਕਾਂ ਨੂੰ ਪੰਜ ਮਿੰਟ ਦਾ ਰਾਹ ਤੈਅ ਕਰਨ ਵਿਚ ਤਕਰੀਬਨ ਅੱਧਾ ਘੰਟਾ ਜਾਮ ਵਿੱਚ ਫੱਸੇ ਰਹਿਣਾ ਪਿਆ। ਇਸ ਤੋਂ ਇਲਾਵਾ ਪੁਲੀਸ ਵੱਲੋਂ ਚੰਡੀਗੜ੍ਹ ਤੋਂ ਆਉਣ-ਜਾਣ ਵਾਲੀਆਂ ਬੱਸਾਂ ਦੇ ਰੂਟ ਵੀ ਬਦਲ ਦਿੱਤੇ ਗਏ ਹਨ ਜਿਸ ਕਾਰਨ ਜ਼ੀਰਕਪੁਰ ਵਿੱਚ ਬੱਸਾਂ ਦੀ ਉੱਡੀਕ ਕਰਨ ਵਾਲੀਆਂ ਸਵਾਰੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਸਥਾਨਕ ਲੋਕਾਂ ਨੇ ਪੁਲੀਸ ਤੋਂ ਅੰਡਰਬ੍ਰਿਜ ਤਿਆਰ ਹੋਣ ਤੱਕ ਇੱਥੇ ਆਵਾਜਾਈ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਖੱਜਲ-ਖੁਆਰੀ ਤੋਂ ਬਚਿਆ ਜਾ ਸਕੇ।

ਕੀ ਕਹਿੰਦੇ ਨੇ ਅਧਿਕਾਰੀ

ਜ਼ੀਰਕਪੁਰ ਦੇ ਟਰੈਫਿਕ ਇੰਚਾਰਜ ਨਰਿੰਦਰ ਸੂਦ ਨੇ ਕਿਹਾ ਕਿ ਚੰਡੀਗੜ੍ਹ ਪੁਲੀਸ ਨਾਲ ਤਾਲਮੇਲ ਕਰ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਲੰਘਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਆਵਾਜਾਈ ਵੱਧ ਹੋਣ ਕਾਰਨ ਉਸਾਰੀ ਕਰਨ ਵਾਲੀ ਕੰਪਨੀ ਨੂੰ ਕੰਮ ਛੇਤੀ ਪੂਰਾ ਕਰਨ ਲਈ ਕਿਹਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All