DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖਰੜ ਸਿਵਲ ਹਸਪਤਾਲ ਤੋਂ ਰੰਧਾਵਾ ਮਾਰਗ ਦੀ ਹਾਲਤ ਖਸਤਾ

ਜਨ ਹਿਤ ਵਿਕਾਸ ਮੰਚ ਦਾ ਵਫ਼ਦ ਕਾਰਜਸਾਧਕ ਅਫਸਰ ਨੂੰ ਮਿਲਿਆ

  • fb
  • twitter
  • whatsapp
  • whatsapp
featured-img featured-img
ਖਰੜ ਵਿੱਚ ਸੜਕ ’ਤੇ ਖੜ੍ਹਾ ਮੀਂਹ ਦਾ ਪਾਣੀ।
Advertisement
ਜਨ ਹਿਤ ਵਿਕਾਸ ਮੰਚ ਦਾ ਪੰਜ ਮੈਂਬਰੀ ਵਫ਼ਦ ਰਣਜੀਤ ਸਿੰਘ ਹੰਸ ਦੀ ਅਗਵਾਈ ਵਿੱਚ ਸੁਖਦੇਵ ਸਿੰਘ ਕਾਰਜਸਾਧਕ ਅਫਸਰ ਖਰੜ ਨੂੰ ਮਿਲਿਆ। ਮੰਚ ਦੇ ਅਹੁਦੇਦਾਰ ਜੁਗਿੰਦਰ ਸਿੰਘ, ਸੇਵਾ ਸਿੰਘ, ਰਜਿੰਦਰ ਸਿੰਘ ਸੋਹਲ, ਜਸਵੀਰ ਸਿੰਘ ਨੇ ਲਿਖਤੀ ਪੱਤਰ ਦੇ ਕੇ ਕਾਰਜਸਾਧਕ ਅਫਸਰ ਨੂੰ ਅਧੂਰੀ ਹਸਪਤਾਲ ਰੋਡ ਅਤੇ ਸਟੇਡੀਅਮ ਰੋਡ ਤੋਂ ਰੰਧਾਵਾ ਮਾਰਗ ਬਣਾਉਣ ਸਬੰਧੀ ਕਮੀਆਂ ਤੋਂ ਜਾਣੂ ਕਰਵਾਇਆ।

ਵਫਦ ਨੇ ਕਿਹਾ ਕਿ ਇਹ ਸੜਕ ਰੰਧਾਵਾ ਮਾਰਗ ਤੱਕ ਬਣਾਈ ਜਾਣੀ ਸੀ, ਜਦਕਿ ਦਰਪਣ ਸਿਟੀ ਤੱਕ ਬਣਾ ਕੇ ਹੀ ਬੰਦ ਕਰ ਦਿੱਤੀ ਗਈ। ਇਸ ਸੜਕ ’ਤੇ ਲੱਖਾਂ ਰੁਪਏ ਖਰਚ ਕੇ ਪਾਏ ਬਰਸਾਤੀ ਨਾਲੇ ਦਾ ਕੋਈ ਲਾਭ ਨਹੀਂ ਹੋਇਆ, ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਥੋੜਾ ਜਿਹਾ ਮੀਂਹ ਪੈਣ ਮਗਰੋਂ ਸੜਕ ’ਤੇ ਪਾਣੀ ਜਮ੍ਹਾਂ ਹੋ ਜਾਂਦਾ ਹੈ।

Advertisement

ਵਫ਼ਦ ਨੇ ਦੱਸਿਆ ਕਿ ਸਟੇਡੀਅਮ ਨੇੜੇ ਪੁਲੀ ਚੌੜੀ ਨਹੀਂ ਕੀਤੀ ਗਈ ਅਤੇ ਨਾ ਹੀ ਨਾਲੇ ਦੀ ਪੁਲੀ ਤੇ ਕੰਧਾਂ ਉਸਾਰੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੜਕ ਵਿਚਾਲੇ ਖੜ੍ਹੇ ਬਿਜਲੀ ਦੇ ਖੰਭੇ ਨੂੰ ਪਾਸੇ ਨਹੀਂ ਕੀਤਾ ਗਿਆ। ਸੜਕ ’ਤੇ ਲਾਈਆਂ ਟਾਈਲਾਂ ਛੇ ਮਹੀਨਿਆਂ ਦੇ ਅੰਦਰ ਹੀ ਭੁਰ ਗਈਆਂ।

Advertisement

ਵਫ਼ਦ ਨੇ ਮੰਗ ਕੀਤੀ ਕਿ ਇਹ ਸੜਕ ਰੰਧਾਵਾ ਮਾਰਗ ਤੱਕ ਮੁਕੰਮਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੜਕ ਬਣਾਉਣ ਸਮੇਂ ਲਾਪ੍ਰਵਾਹੀ ਵਰਤਣ ਵਾਲੇ ਠੇਕੇਦਾਰ ਅਤੇ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਕਾਰਜਸਾਧਕ ਅਫਸਰ ਨੇ ਵਫ਼ਦ ਨਾਲ ਮੁਲਾਕਾਤ ਮਗਰੋਂ ਜੇ ਈ ਮਨੋਜ ਕੁਮਾਰ ਨੂੰ ਮੌਕਾ ਦੇਖ ਕੇ ਰਿਪੋਰਟ ਦੇਣ ਲਈ ਕਿਹਾ ਹੈ।

Advertisement
×