DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੀਆਂਪੁਰ ਚੰਗਰ-ਤਾਰਾਪੁਰ ਸੜਕ ਦੀ ਹਾਲਤ ਖਸਤਾ

ਮੁੱਖ ਮੰਤਰੀ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਲਿਖੇ ਪੱਤਰ ਵੀ ਬੇਅਸਰ ਹੋਏ

  • fb
  • twitter
  • whatsapp
  • whatsapp
featured-img featured-img
ਮੀਆਂਪੁਰ ਚੰਗਰ-ਤਾਰਾਪੁਰ ਸੜਕ ਦੀ ਖਸਤਾ ਹਾਲਤ ਦਿਖਾਉਂਦੇ ਇਲਾਕਾ ਵਾਸੀ।
Advertisement
ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸੇ ਪਿੰਡਾਂ ਨੂੰ ਜੋੜਨ ਵਾਲੀ ਸੜਕ ਦੀ ਖਸਤਾ ਹਾਲਤ ਪਿਛਲੇ ਕਈ ਸਾਲਾਂ ਤੋਂ ਸਥਾਨਕ ਲੋਕਾਂ ਅਤੇ ਸ਼ਰਧਾਲੂਆਂ ਲਈ ਭਾਰੀ ਮੁਸੀਬਤ ਦਾ ਸਬੱਬ ਬਣੀ ਹੋਈ ਹੈ। ਤਾਰਾਪੁਰ ਦੇ ਸਰਪੰਚ ਰਾਜੇਸ਼ ਕੁਮਾਰ, ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ, ਪਿੰਕੀ, ਪਰਸ ਰਾਮ, ਕਾਕਾ ਸਿੰਘ ਅਤੇ ਪ੍ਰੀਤਮ ਚੰਦ ਸਮੇਤ ਹੋਰਨਾਂ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਬਲਾਕ ਮਾਜਰੀ ਦੇ ਆਖਰੀ ਪਿੰਡ ਮਾਜਰੀ ਕਲੋਨੀ ਨੂੰ ਖਿਜ਼ਰਾਬਾਦ ਨਾਲ ਜੋੜਨ ਵਾਲੀ ਸੜਕ ਦਾ ਮੀਆਂਪੁਰ ਚੰਗਰ ਤੋਂ ਲੈ ਕੇ ਤਾਰਾਪੁਰ ਤੱਕ ਦਾ ਹਿੱਸਾ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਕਈ ਕਿਲੋਮੀਟਰ ਤੱਕ ਸੜਕ ਦਾ ਨਾਮੋ-ਨਿਸ਼ਾਨ ਮਿਟ ਚੁੱਕਾ ਹੈ ਅਤੇ ਇਹ ਕੱਚੇ ਰਸਤੇ ਦਾ ਰੂਪ ਧਾਰਨ ਕਰ ਚੁੱਕੀ ਹੈ।

ਇਸ ਮਾਰਗ ਰਾਹੀਂ ਰੋਜ਼ਾਨਾ ਅਨੇਕਾਂ ਨੌਜਵਾਨ ਕੰਮਕਾਰ ਲਈ ਹਿਮਾਚਲ ਪ੍ਰਦੇਸ਼ ਜਾਂਦੇ ਹਨ ਅਤੇ ਸਕੂਲੀ ਵਿਦਿਆਰਥੀ ਦੋ-ਪਹੀਆ ਵਾਹਨਾਂ ਜਾਂ ਸਾਈਕਲਾਂ ’ਤੇ ਖਿਜ਼ਰਾਬਾਦ ਪੜ੍ਹਨ ਆਉਂਦੇ ਹਨ। ਇਸ ਤੋਂ ਇਲਾਵਾ, ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਅਸਥਾਨ ਤਾਰਾਪੁਰ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੈਂਕੜੇ ਸੰਗਤਾਂ ਨੂੰ ਵੀ ਇਸ ਮਾਰਗ ਕਾਰਨ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।

Advertisement

ਪ੍ਰੀਤਮ ਚੰਦ ਅਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਮੱਸਿਆ ਸਬੰਧੀ ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਬੇਨਤੀਆਂ ਕੀਤੀਆਂ ਹਨ, ਪਰ ਕਿਸੇ ਨੇ ਕੋਈ ਗੰਭੀਰਤਾ ਨਹੀਂ ਦਿਖਾਈ। ਵਿਭਾਗ ਵੱਲੋਂ ਛੇ ਸਾਲਾਂ ਦੀ ਸਮਾਂ-ਹੱਦ (ਕੰਡੀਸ਼ਨ) ਪੂਰੀ ਨਾ ਹੋਣ ਦਾ ਬਹਾਨਾ ਬਣਾਇਆ ਜਾ ਰਿਹਾ ਹੈ, ਜਦਕਿ ਸੜਕ ਦੋ ਦਹਾਕਿਆਂ ਤੋਂ ਬਣੀ ਹੀ ਨਹੀਂ। ਇਲਾਕਾ ਵਾਸੀਆਂ ਨੇ ਮੁੱਖ ਮੰਤਰੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕਾ ਵਿਧਾਇਕਾ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਖਸਤਾ ਹਾਲਤ ਦੀ ਜਾਂਚ ਕਰਵਾਈ ਜਾਵੇ ਅਤੇ ਇਸ ਨੂੰ ਜਲਦ ਚੌੜੀ ਤੇ ਅੱਪਗ੍ਰੇਡ ਕਰਕੇ ਇਲਾਕੇ ਦੀ ਸਾਰ ਲਈ ਜਾਵੇ।

Advertisement

Advertisement
×