ਮੀਂਹ ਕਾਰਨ ਮੁਬਾਰਕਪੁਰ-ਰਾਮਗੜ੍ਹ ਸੜਕ ਦੀ ਹਾਲਤ ਬਦਤਰ
ਇਲਾਕੇ ਦੀ ਸੜਕਾਂ ਦੀ ਹਾਲਤ ਦਿਨ-ਦਿਹਾੜੇ ਖਸਤਾ ਹੁੰਦੀ ਜਾ ਰਹੀ ਹੈ। ਇੱਕ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਧਿਆਨ ਨਹੀਂ ਦੇ ਰਹੇ ਹਨ। ਮੀਂਹ ਨੇ ਸੜਕਾਂ ਦੀ ਹਾਲਤ ਹੋਰ ਵਿਗਾੜ ਦਿੱਤੀ ਹੈ। ਇਸ ਕਾਰਨ ਸਭ ਤੋਂ ਵੱਧ ਖਸਤਾ ਹਾਲਤ ਇਥੋਂ ਮੁਬਾਰਕਪੁਰ-ਰਾਮਗੜ੍ਹ ਸੜਕ ਦੀ ਬਣੀ ਹੋਈ ਹੈ। ਇਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਥੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਜਾਣਕਾਰੀ ਅਨੁਸਾਰ ਦਰਜਨਾਂ ਪਿੰਡਾਂ ਅਤੇ ਡੇਰਾਬੱਸੀ ਨੂੰ ਪੰਚਕੂਲਾ ਦੇ ਰਾਹੀਂ ਹਰਿਆਣਾ ਪੰਜਾਬ ਨੂੰ ਜੋੜਨ ਵਾਲੀ ਇਕ ਅਹਿਮ ਸੜਕ ਹੈ ਜਿਥੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਇਸ ਸੜਕ ’ਤੇ ਵੱਡਾ ਕਰੱਸ਼ਰ ਜ਼ੋਨ ਅਤੇ ਦਰਜਨਾਂ ਸਕਰੀਨਿੰਗ ਪਲਾਂਟਾਂ ਸਣੇ ਵੱਡੀ ਸਨਅਤ ਸਥਿਤ ਹੈ। ਪਰ ਇਸ ਸੜਕ ਦੀ ਲੰਘੇ ਦਿਨਾਂ ਤੋਂ ਕਾਫੀ ਤਰਸਯੋਗ ਬਣੀ ਹੋਈ ਹੈ। ਪਿੰਡ ਪੰਡਵਾਲਾ ਚੌਕ ਕੋਲ ਸੜਕ ’ਤੇ ਵੱਡੇ ਟੋਏ ਹਨ ਜਿਥੋਂ ਵਾਹਨਾਂ ਦਾ ਲੰਘਣਾ ਔਖਾ ਹੋਇਆ ਪਿਆ ਹੈ। ਕਰੱਸ਼ਰ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਪਾਸੇ ਕੋਈ ਅਧਿਕਾਰੀ ਧਿਆਨ ਨਹੀਂ ਦੇ ਰਿਹਾ। ਐੱਸਡੀਐੱਮ ਅਮਿਤ ਗੁਪਤਾ ਨੇ ਕਿਹਾ ਕਿ ਸਬੰਧਤ ਵਿਭਾਗ ਨਾਲ ਇਸ ਸਬੰਧੀ ਮੀਟਿੰਗ ਹੋ ਚੁੱਕੀ ਹੈ ਜਿਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਮੌਨਸੂਨ ਤੋਂ ਬਾਅਦ ਸੜਕ ਦੀ ਮੁਰੰਮਤ ਕੀਤੀ ਜਾਵੇਗੀ।