ਕਾਲਜ ਤਾਂ ਖੁੱਲ੍ਹੇ ਪਰ ਰੌਣਕ ਨਾ ਪਰਤੀ

ਕਾਲਜ ਤਾਂ ਖੁੱਲ੍ਹੇ ਪਰ ਰੌਣਕ ਨਾ ਪਰਤੀ

ਸੈਕਟਰ 46 ਦੇ ਸਰਕਾਰੀ ਕਾਲਜ ਵਿੱਚ ਕਲਾਸ ਲਗਾਉਂਦੇ ਹੋਏ ਵਿਦਿਆਰਥੀ।

ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 23 ਨਵੰਬਰ

ਯੂਟੀ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜ ਕਰੋਨਾ ਕਾਰਨ ਲੰਮਾ ਸਮਾਂ ਬੰਦ ਰਹਿਣ ਮਗਰੋਂ ਅੱਜ ਖੁੱਲ੍ਹ ਗਏ ਪਰ ਕਾਲਜਾਂ ਵਿਚ ਘੱਟ ਗਿਣਤੀ ਵਿੱਚ ਹੀ ਵਿਦਿਆਰਥੀ ਆਏ। ਕਈ ਕਾਲਜਾਂ ਵਿੱਚ ਕੋਈ ਵੀ ਵਿਦਿਆਰਥੀ ਜਮਾਤ ਲਾਉਣ ਨਹੀਂ ਪੁੱਜਿਆ ਤੇ ਸਿਰਫ ਆਨਲਾਈਨ ਜਮਾਤਾਂ ਹੀ ਲੱਗੀਆਂ। ਇਸ ਦੇ ਨਾਲ ਹੀ ਤਕਨੀਕੀ ਸੰਸਥਾਵਾਂ ਤੇ ਪਬਲਿਕ ਲਾਇਬ੍ਰੇਰੀਆਂ ਵੀ ਅੱਜ ਖੁੱਲ੍ਹ ਗਈਆਂ। ਸ਼ਹਿਰ ਦੇ ਕਾਲਜਾਂ ਵਿੱਚ ਕੁੱਲ ਮਿਲਾ ਕੇ ਹਾਜ਼ਰੀ ਪੰਜ ਫੀਸਦੀ ਤੋਂ ਘੱਟ ਹੀ ਰਹੀ।

ਸਰਕਾਰੀ ਕਾਲਜ ਸੈਕਟਰ-11 ਵਿੱਚ 60 ਦੇ ਕਰੀਬ ਹੀ ਵਿਦਿਆਰਥੀਆਂ ਨੇ ਹਾਜ਼ਰੀ ਭਰੀ। ਕਾਲਜਾਂ ਦੇ ਬਾਹਰ ਵਿਦਿਆਰਥੀਆਂ ਦੀ ਥਰਮਲ ਸਕਰੀਨਿੰਗ ਕੀਤੀ ਗਈ ਤੇ ਕਾਲਜਾਂ ਦੇ ਐਂਟਰੀ ਪੁਆਇੰਟ ‘ਤੇ ਵਿਦਿਆਰਥੀਆਂ ਦੇ ਹੱਥ ਸਾਫ ਕਰਵਾਏ ਗਏ। ਕਾਲਜ ਦੇ ਬਾਹਰ ਘੁੰਮ ਰਹੇ ਜ਼ਿਆਦਾਤਰ ਵਿਦਿਆਰਥੀਆਂ ਨੇ ਮਾਸਕ ਨਹੀਂ ਪਾਏ ਹੋਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵਿੱਚ ਅੱਜ ਸਿਰਫ ਕਾਮਰਸ ਦੇ ਵਿਦਿਆਰਥੀ ਹੀ ਸੱਦੇ ਗਏ ਸਨ ਪਰ ਬੀਕਾਮ ਦੇ ਇਕ ਸੈਕਸ਼ਨ ਵਿੱਚ ਕੋਈ ਵੀ ਬੱਚਾ ਨਹੀਂ ਆਇਆ ਤੇ ਦੂਜੇ ਸੈਕਸ਼ਨਾਂ ਵਿੱਚ ਤਿੰਨ ਤੋਂ ਲੈ ਕੇ ਛੇ ਬੱਚਿਆਂ ਨੇ ਹੀ ਜਮਾਤਾਂ ਲਾਈਆਂ। ਸਰਕਾਰੀ ਕਾਲਜ ਲੜਕੀਆਂ ਸੈਕਟਰ-11 ਵਿੱਚ ਵੀ ਵਿਦਿਆਰਥਣਾਂ ਦੀ ਹਾਜ਼ਰੀ ਨਾਂਮਾਤਰ ਰਹੀ ਤੇ ਕਈ ਜਮਾਤਾਂ ਵਿੱਚ ਦੋ ਦੋ ਵਿਦਿਆਰਥਣਾਂ ਹੀ ਪੁੱਜੀਆਂ। ਸਰਕਾਰੀ ਕਾਲਜ ਸੈਕਟਰ-46 ਵਿੱਚ ਕਈ ਜਮਾਤਾਂ ਵਿੱਚ ਵਿਦਿਆਰਥੀ ਹੀ ਨਹੀਂ ਆਏ ਤੇ ਕਈ ਜਮਾਤਾਂ ਵਿੱਚ ਹਾਜ਼ਰੀ ਚਾਰ ਵਿਦਿਆਰਥੀਆਂ ਤੋਂ ਅੱਠ ਵਿਦਿਆਰਥੀਆਂ ਦੀ ਹੀ ਰਹੀ। ਉਤਰੀ ਹਿੱਸੇ ਦੇ ਕਾਲਜ ਦੇ ਪ੍ਰਿੰਸੀਪਲ ਦਾ ਕਹਿਣਾ ਸੀ ਕਿ ਅੱਜ ਪਹਿਲਾ ਦਿਨ ਸੀ ਤੇ ਕਈ ਜਮਾਤਾਂ ਦੀਆਂ ਆਨਲਾਈਨ ਪ੍ਰੀਖਿਆਵਾਂ ਚੱਲ ਰਹੀਆਂ ਹਨ ਜਿਸ ਕਰ ਕੇ ਹਾਜ਼ਰੀ ਘੱਟ ਰਹੀ।

ਡਾਇਰੈਕਟਰ ਹਾਇਰ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਹਾਲੇ ਸਿਰਫ ਪੋਸਟ ਗਰੈਜੂਏਟ ਤੇ ਅੰਡਰ ਗਰੈਜੂਏਟ ਦੇ ਆਖਰੀ ਸਾਲ ਦੇ 50 ਫੀਸਦੀ ਵਿਦਿਆਰਥੀ ਹੀ ਕਾਲਜ ਆਉਣਗੇ। ਕਾਲਜ ਆਉਣ ਤੇ ਜਾਣ ਵਾਲੇ ਵਿਦਿਆਰਥੀਆਂ ਦਾ ਸਮਾਂ ਵੀ ਵੱਖ-ਵੱਖ ਰੱਖਿਆ ਗਿਆ ਹੈ ਤਾਂ ਕਿ ਭੀੜ ਨਾ ਲੱਗੇ। ਦੱਸਣਯੋਗ ਹੈ ਕਿ ਸ਼ਹਿਰ ਦੇ ਕਾਲਜਾਂ ਵਿਚ 40 ਹਜ਼ਾਰ ਤੋਂ ਵੱਧ ਵਿਦਿਆਰਥੀ ਰਜਿਸਟਰਡ ਹਨ।

ਸਕੂਲ ਬੰਦ ਕਰਨ ਲਈ ਡਾਇਰੈਕਟਰ ਨੂੰ ਪੱਤਰ

ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਨੇ ਅੱਜ ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਵਿੱਚ ਕਰੋਨਾ ਦੇ ਕੇਸ ਲਗਾਤਾਰ ਵਧਣ ਕਾਰਨ ਸਕੂਲ ਬੰਦ ਕੀਤੇ ਜਾਣ। ਦੂਜੇ ਪਾਸੇ ਚੰਡੀਗੜ੍ਹ ਦੇ ਸਕੂਲਾਂ ਵਾਲੇ ਮਾਪਿਆਂ ਤੋਂ ਲਿਖਤੀ ਮੰਗ ਰਹੇ ਹਨ ਕਿ ਜੇ ਕਿਸੇ ਬੱਚੇ ਨੂੰ ਸਕੂਲ ਸਮੇਂ ਦੌਰਾਨ ਕਰੋਨਾ ਜਾਂ ਕੋਈ ਹੋਰ ਬਿਮਾਰੀ ਹੋ ਜਾਂਦੀ ਹੈ ਤਾਂ ਉਸ ਲਈ ਸਕੂਲ ਜ਼ਿੰਮੇਵਾਰ ਨਹੀਂ ਹੋਣਗੇ। ਦੂਜੇ ਪਾਸੇ ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਵੀ ਮੰਗ ਕੀਤੀ ਹੈ ਕਿ ਕਰੋਨਾ ਦੇ ਕੇਸਾਂ ਕਰ ਕੇ ਸਕੂਲ ਬੰਦ ਕੀਤੇ ਜਾਣ ਕਿਉਂਕਿ ਛੋਟੇ ਬੱਚੇ ਸਮਾਜਿਕ ਦੂਰੀ ਤੇ ਹੋਰ ਨਿਯਮਾਂ ਦਾ ਪਾਲਣ ਨਹੀਂ ਕਰ ਸਕਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All