DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Waste Management Plant: ਸਮਗੌਲੀ ਪਲਾਂਟ ਦਾ ਮਾਮਲਾ ਐੱਨ ਜੀ ਟੀ ਕੋਲ ਪੁੱਜਾ

ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਲਮਕ ਰਹੇ ਸਮਗੌਲੀ ਦੇ ਕੂੜਾ ਪ੍ਰਬੰਧਨ ਪਲਾਂਟ ਲਈ ਕਨਫੈਡਰੇਸ਼ਨ ਆਫ ਗ੍ਰੇਟਰ ਮੁਹਾਲੀ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ ਜੀ ਟੀ) ਦਾ ਦਰਵਾਜ਼ਾ ਖੜਕਾਇਆ ਹੈ। ਕਨਫੈਡਰੇਸ਼ਨ ਦੇ ਪ੍ਰਧਾਨ ਕੇ ਕੇ ਸੈਣੀ ਨੇ...

  • fb
  • twitter
  • whatsapp
  • whatsapp
featured-img featured-img
ਕਨਫੈਡਰੇਸ਼ਨ ਦੇ ਆਗੂ ਗੱਲਬਾਤ ਕਰਦੇ ਹੋਏ। -ਫੋਟੋ: ਚਿੱਲਾ
Advertisement

ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਲਮਕ ਰਹੇ ਸਮਗੌਲੀ ਦੇ ਕੂੜਾ ਪ੍ਰਬੰਧਨ ਪਲਾਂਟ ਲਈ ਕਨਫੈਡਰੇਸ਼ਨ ਆਫ ਗ੍ਰੇਟਰ ਮੁਹਾਲੀ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ ਜੀ ਟੀ) ਦਾ ਦਰਵਾਜ਼ਾ ਖੜਕਾਇਆ ਹੈ। ਕਨਫੈਡਰੇਸ਼ਨ ਦੇ ਪ੍ਰਧਾਨ ਕੇ ਕੇ ਸੈਣੀ ਨੇ ਦੱਸਿਆ ਕਿ ਸਮਗੌਲੀ ਵਿੱਚ ਖੇਤਰੀ ਕੂੜਾ ਪ੍ਰਬੰਧਨ ਸਹੂਲਤ ਦੀ ਯੋਜਨਾ ਸਰਕਾਰ ਵੱਲੋਂ ਦਹਾਕੇ ਤੋਂ ਵੀ ਪਹਿਲਾਂ ਬਣਾਈ ਗਈ ਸੀ। ਪ੍ਰਾਜੈਕਟ ਲਈ ਲਗਪਗ 50 ਏਕੜ ਜ਼ਮੀਨ 2017 ਵਿੱਚ ਐਕੁਆਇਰ ਕੀਤੀ ਗਈ ਜਦੋਂਕਿ ਇਸ ਵਿੱਚੋਂ ਕਰੀਬ 39 ਏਕੜ ਦਾ ਕਬਜ਼ਾ 2020 ਵਿੱਚ ਨਗਰ ਕੌਂਸਲ ਨੂੰ ਸੌਂਪਿਆ ਗਿਆ। ਇਸ ਦੇ ਬਾਵਜੂਦ ਪਲਾਂਟ ਅੱਜ ਤੱਕ ਚਾਲੂ ਨਹੀਂ ਹੋ ਸਕਿਆ। ਕਨਫੈਡਰੇਸ਼ਨ ਨੇ 5 ਜੂਨ 2026 ਦੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਵਾਈ ਦਾ ਹਵਾਲਾ ਦਿੰਦਿਆਂ ਕਿਹਾ ਕਿ ਗ੍ਰੇਟਰ ਮੁਹਾਲੀ ਵਿੱਚ ਕੂੜੇ ਨਾਲ ਸਬੰਧਤ ਸਮੱਸਿਆਵਾਂ ਅਜੇ ਵੀ ਮੌਜੂਦ ਹਨ। ਇਸ ਮੌਕੇ ਓਮ ਪ੍ਰਕਾਸ਼ ਚਟਾਨੀ, ਬਖਸੀਸ਼ ਸਿੰਘ, ਸੰਜੀਵ ਰਾਬੜਾ, ਬਿਪਿੰਨਜੀਤ ਸਿੰਘ, ਸੁਨੀਲ ਕੁਮਾਰ ਭੋਰੀਵਾਲ, ਮਹਿੰਦਰ ਸਿੰਘ, ਐੱਸ ਕੇ ਗੋਇਲ, ਸ਼ੇਰ ਸਿੰਘ, ਅਵਤਾਰ ਸਿੰਘ ਅਤੇ ਹਰਿੰਦਰਪਾਲ ਸਿੰਘ ਆਦਿ ਮੌਜੂਦ ਸਨ।

Advertisement
Advertisement
×