DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਲਾਟੀਆਂ ਤੋਂ ਇਨਹਾਂਸਮੈਂਟ ਰਾਸ਼ੀ ਮੰਗਣ ਦਾ ਮਾਮਲਾ ਭਖਿਆ

ਬਲਬੀਰ ਸਿੱਧੂ ਨੇ ਗਮਾਡਾ ਤੇ ਹਲਕਾ ਵਿਧਾਇਕ ਤੋਂ ਜਵਾਬ ਮੰਗਿਆ

  • fb
  • twitter
  • whatsapp
  • whatsapp
featured-img featured-img
ਬਲਬੀਰ ਸਿੰਘ ਸਿੱਧੂ।
Advertisement

ਗਮਾਡਾ ਵੱਲੋਂ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਜਨਤਕ ਨੋਟਿਸਾਂ ਵਿਚ ਸੈਕਟਰ 76 ਤੋਂ 80 ਦੇ ਪਲਾਟ ਅਲਾਟੀਆਂ ਤੋਂ ਮੰਗੀ ਜਾ ਰਹੀ ਇਨਹਾਂਸਮੈਂਟ ਰਾਸ਼ੀ ਨੂੰ 3,164 ਰੁਪਏ ਪ੍ਰਤੀ ਵਰਗ ਮੀਟਰ ਦਰਸਾਏ ਜਾਣ ਦਾ ਮਾਮਲਾ ਗਰਮਾ ਗਿਆ ਹੈ। ਹਲਕਾ ਵਿਧਾਇਕ ਤੇ ਗਮਾਡਾ ਅਧਿਕਾਰੀਆਂ ਨੇ ਇਸ ਸਬੰਧੀ ਕੁੱਝ ਮਹੀਨੇ ਪਹਿਲਾਂ ਮੀਟਿੰਗ ਕਰਕੇ ਇਨਹਾਂਸਮੈਂਟ ਰਾਸ਼ੀ ਵਿਚ 839 ਰੁਪਏ ਪ੍ਰਤੀ ਵਰਗ ਮੀਟਰ ਦੀ ਛੋਟ ਦੇਣ ਅਤੇ 2,325 ਰੁਪਏ ਵਰਗ ਮੀਟਰ ਦੇ ਅਨੁਸਾਰ ਪੈਸੇ ਜਮ੍ਹਾਂ ਕਰਾਉਣ ਨੂੰ ਪ੍ਰਵਾਨਗੀ ਦਿੱਤੀ ਸੀ।

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਗਮਾਡਾ ਵੱਲੋਂ ਮੁਹਾਲੀ ਦੇ 76 ਤੋਂ 80 ਸੈਕਟਰਾਂ ਦੇ ਅਲਾਟੀਆਂ ਨੂੰ ਮੁੜ 3,164 ਰੁਪਏ ਪ੍ਰਤੀ ਵਰਗ ਮੀਟਰ ਦੀ ਵਧਾਈ ਗਈ ਰਾਸ਼ੀ ਜਮ੍ਹਾਂ ਕਰਾਉਣ ਦੇ ਭੇਜੇ ਗਏ ਨੋਟਿਸਾਂ ਦੀ ਨਿਖੇਧੀ ਕਰਦਿਆਂ ਫ਼ੈਸਲੇ ਨੂੰ ਆਪਹੁਦਰਾ ਕਰਾਰ ਦਿੱਤਾ ਹੈ।

Advertisement

ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਸੁਪਰੀਮ ਕੋਰਟ ਦੇ 2013 ਦੇ ਫੈਸਲੇ ਨੂੰ ਅਧਾਰ ਬਣਾ ਕੇ 10 ਸਾਲ ਬਾਅਦ 2023 ਵਿਚ ਵਧਾਈ ਗਈ ਕੀਮਤ ਵਿਆਜ ਸਣੇ ਵਸੂਲਣ ਦਾ ਫੈਸਲਾ ਵਾਜਬ ਨਹੀਂ ਕਿਹਾ ਸਕਦਾ। ਉਨ੍ਹਾਂ ਕਿਹਾ ਕਿ ਹਲਕ ਵਿਧਾਇਕ ਕੁਲਵੰਤ ਸਿੰਘ ਲੋਕਾਂ ਨੂੰ ਗੁੰਮਰਾਹ ਕਰਦੇ ਆ ਰਹੇ ਹਨ। ਉਨ੍ਹਾਂ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਤੇ ਗਮਾਡਾ ਅਧਿਕਾਰੀਆਂ ਨੂੰ ਇਸ ਬਾਰੇ ਜਵਾਬ ਦੇਣਾ ਚਾਹੀਦਾ ਹੈ।

Advertisement

ਕੈਬਨਿਟ ਦੀ ਮਨਜ਼ੂਰੀ ਮਗਰੋਂ ਘਟੇਗੀ ਰਾਸ਼ੀ: ਵਿਧਾਇਕ

ਵਿਧਾਇਕ ਕੁਲਵੰਤ ਸਿੰਘ ਨੇ ਸਪੱਸ਼ਟ ਕੀਤਾ ਕਿ 76 ਤੋਂ 80 ਸੈਕਟਰਾਂ ਦੇ ਪਲਾਟ ਅਲਾਟੀਆਂ ਦੀ ਇਨਹਾਂਸਮੈਂਟ ਰਾਸ਼ੀ ਘਟਾਉਣ ਦੀ ਤਜਵੀਜ਼ ਪੰਜਾਬ ਸਰਕਾਰ ਨੂੰ ਭੇਜੀ ਹੋਈ ਹੈ। ੳਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਵੱਲੋਂ ਇਸ ਨੂੰ ਪ੍ਰਵਾਨਗੀ ਦਿੱਤੀ ਜਾਣੀ ਹੈ, ਜਿਹੜੀ ਕਿ ਜਲਦੀ ਹੀ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਗਰੋਂ ਇਹ ਰਾਸ਼ੀ ਘਟ ਜਾਵੇਗੀ ਅਤੇ ਪਲਾਟ ਅਲਾਟੀਆਂ ਨੂੰ 2325 ਰੁਪਏ ਪ੍ਰਤੀ ਵਰਗ ਮੀਟਰ ਦੇ ਪੈਸੇ ਹੀ ਜਮ੍ਹਾਂ ਕਰਾਉਣੇ ਪੈਣਗੇ।

ਵਿਧਾਇਕ ਕੁਲਵੰਤ ਸਿੰਘ।
ਵਿਧਾਇਕ ਕੁਲਵੰਤ ਸਿੰਘ।
Advertisement
×