ਲਾਪਤਾ ਵਕੀਲ ਦੀ ਲਾਸ਼ ਨਹਿਰ ਵਿੱਚੋਂ ਮਿਲੀ

ਲਾਪਤਾ ਵਕੀਲ ਦੀ ਲਾਸ਼ ਨਹਿਰ ਵਿੱਚੋਂ ਮਿਲੀ

ਕੁਲਬੀਰ ਚੌਹਾਨ ਦੀ ਪੁਰਾਣੀ ਤਸਵੀਰ।

ਹਰਜੀਤ ਸਿੰਘ

ਡੇਰਾਬੱਸੀ, 2 ਅਗਸਤ

ਡੇਰਾਬੱਸੀ ਨਾਲ ਸਬੰਧਿਤ ਵਕੀਲ ਕੁਲਬੀਰ ਚੌਹਾਨ ਦਾ ਕਥਿਤ ਤੌਰ ’ਤੇ ਸ਼ੱਕੀ ਹਾਲਤ ਵਿੱਚ ਕਤਲ ਹੋਣ ਕਾਰਨ ਇਲਾਕੇ ਸਹਿਮ ਦਾ ਮਾਹੌਲ ਹੈ। 40 ਸਾਲਾ ਦਾ ਕੁਲਬੀਰ ਗਿਲਕੋ ਵੈਲੀ ਖਰੜ ਵਿਖੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਜੋ ਲੰਘੇ ਤਿੰਨ ਦਿਨ ਤੋਂ ਲਾਪਤਾ ਸੀ। ਉਸ ਦੀ ਲਾਸ਼ ਅੱਜ ਨਹਿਰ ਵਿੱਚੋਂ ਮਿਲੀ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਲੜਕੀਆਂ ਛੱਡ ਗਿਆ ਹੈ। ਮ੍ਰਿਤਕ ਦੇ ਦੋ ਵਕੀਲ ਭਰਾ ਜਸਬੀਰ ਚੌਹਾਨ ਅਤੇ ਗੁਰਜੰਟ ਚੌਹਾਨ ਡੇਰਾਬੱਸੀ ਵਿੱਚ ਪ੍ਰੈਕਟਿਸ ਕਰਦੇ ਹਨ। ਮ੍ਰਿਤਕ ਵਕੀਲ ਚੰਡੀਗੜ੍ਹ ਇਨਕਮ ਟੈਕਸ ਦੀ ਪ੍ਰੈਕਟਿਸ ਕਰਦਾ ਸੀ ਅਤੇ ਸੈਕਟਰ 22 ਵਿੱਚ ਉਸ ਦਾ ਦਫਤਰ ਸੀ। ਡੇਰਾਬੱਸੀ ਦੇ ਪਿੰਡ ਚਡਿਆਲਾ ਨਾਲ ਸਬੰਧਤ ਤਿੰਨ ਭਰਾਵਾਂ ਵਿੱਚ ਦੋ ਭਰਾ ਹੁਣ ਡੇਰਾਬੱਸੀ ਦੇ ਵਾਰਡ ਨੰਬਰ 18 ਵਿੱਚ ਰਹਿੰਦੇ ਹਨ ਜਦਕਿ ਕੁਲਬੀਰ ਚੌਹਾਨ ਵਿਆਹ ਮਗਰੋਂ ਆਪਣੇ ਪਰਿਵਾਰ ਨਾਲ ਖਰੜ ਸ਼ਿਫ਼ਟ ਹੋ ਗਿਆ ਸੀ।

ਗੱਲ ਕਰਨ ‘ਤੇ ਮ੍ਰਿਤਕ ਦੇ ਛੋਟੇ ਭਰਾ ਗੁਰਜੰਟ ਚੌਹਾਨ ਨੇ ਦੱਸਿਆ ਕਿ ਉਸ ਦਾ ਭਰਾ 31 ਤਰੀਕ ਨੂੰ ਘਰ ਤੋਂ ਕਿਸੇ ਕੰਮ ਖਨੌਰੀ ਗਿਆ ਸੀ ਜਿਸ ਮਗਰੋਂ ਉਹ ਘਰ ਵਾਪਸ ਨਹੀਂ ਪਰਤਿਆ। ਪਰਿਵਾਰ ਵੱਲੋਂ ਲੰਘੀ 31 ਜੁਲਾਈ ਤੋਂ ਹੀ ਉਸ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਉਸ ਦੀ ਲਾਸ਼ ਮੋਰਿੰਡਾ ਨੇੜਿਓਂ ਨਹਿਰ ਵਿੱਚੋਂ ਮਿਲੀ। ਉਨ੍ਹਾਂ ਕਿਹਾ ਕਿ ਉਸ ਦਾ ਕਤਲ ਕੀਤਾ ਗਿਆ ਹੈ। ਪਰਿਵਾਰ ਵੱਲੋਂ ਕਾਤਲਾਂ ਖ਼ਿਲਾਫ਼ ਮੋਰਿੰਡਾ ਪੁਲੀਸ ਸਟੇਸ਼ਨ ਵਿੱਚ ਕਤਲ ਦਾ ਕੇਸ ਦਰਜ ਕਰਵਾਇਆ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All