ਵਿਰਾਸਤੀ ਖੇਡਾਂ ਦਾ ਆਗਾਜ਼
ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦੀ ਪ੍ਰਤੀਕ ਵਿਰਾਸਤੀ ਖੇਡਾਂ ਦਾ ਸ਼ਾਨਦਾਰ ਆਗਾਜ਼ ਚਰਨ ਗੰਗਾ ਸਟੇਡੀਅਮ ਵਿੱਚ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਚੰਦਰ ਜਯੋਤੀ ਸਿੰਘ ਅਤੇ ਸਹਾਇਕ ਕਮਿਸ਼ਨਰ ਜਨਰਲ ਅਭਿਮੰਨਿਊ ਮਲਿਕ ਵੱਲੋਂ ਮਸ਼ਾਲ ਜਗਾ ਕੇ ਸਮਾਗਮ ਦੀ ਸ਼ੁਰੂਆਤ...
Advertisement
ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦੀ ਪ੍ਰਤੀਕ ਵਿਰਾਸਤੀ ਖੇਡਾਂ ਦਾ ਸ਼ਾਨਦਾਰ ਆਗਾਜ਼ ਚਰਨ ਗੰਗਾ ਸਟੇਡੀਅਮ ਵਿੱਚ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਚੰਦਰ ਜਯੋਤੀ ਸਿੰਘ ਅਤੇ ਸਹਾਇਕ ਕਮਿਸ਼ਨਰ ਜਨਰਲ ਅਭਿਮੰਨਿਊ ਮਲਿਕ ਵੱਲੋਂ ਮਸ਼ਾਲ ਜਗਾ ਕੇ ਸਮਾਗਮ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਹਨ ਅਤੇ ਪੰਜਾਬੀ ਪਛਾਣ ਨੂੰ ਮਜ਼ਬੂਤ ਕਰਦੇ ਹਨ। ਵਿਰਾਸਤੀ ਖੇਡਾਂ ਦੌਰਾਨ ਦਸਤਾਰ ਬੰਦੀ ਮੁਕਾਬਲੇ, ਢਾਡੀ ਦਰਬਾਰ, ਮਾਰਚ ਪਾਸਟ, ਗਿੱਧਾ, ਭੰਗੜਾ, ਗੱਤਕਾ ਪ੍ਰਦਰਸ਼ਨੀ ਮੈਚ, ਘੋੜ ਡਾਂਸ ਅਤੇ ਟੈਂਟ ਪੈਗਿੰਗ ਵਰਗੀਆਂ ਰਵਾਇਤੀ ਖੇਡਾਂ ਅਤੇ ਕਲਾਵਾਂ ਨੇ ਦਰਸ਼ਕਾਂ ਨੂੰ ਮੋਹ ਲਿਆ। ਵਿਸ਼ੇਸ਼ ਮਾਰਸ਼ਲ ਆਰਟਸ ਪ੍ਰਦਰਸ਼ਨ ਅਤੇ ਗੱਤਕਾ ਕਲਾਕਾਰਾਂ ਦੇ ਜੌਹਰ ਖਿੱਚ ਦਾ ਕੇਂਦਰ ਰਹੇ। ਰਵਾਇਤੀ ਪਹਿਰਾਵਿਆਂ ਅਤੇ ਰੰਗ-ਬਰੰਗੇ ਪ੍ਰੋਗਰਾਮਾਂ ਨੇ ਰੰਗਲੇ ਪੰਜਾਬ ਦੀ ਜੀਵੰਤ ਤਸਵੀਰ ਪੇਸ਼ ਕੀਤੀ।
Advertisement
Advertisement
×

