ਖੁਦਾਈ ਕਾਰਨ ਪਿੱਲਰਾਂ ’ਚ ਪਈਆਂ ਤਰੇੜਾਂ ਕਾਰਨ ਤਣਾਅ

ਪੀੜਤ ਲੋਕਾਂ ਨੇ ਮਾਮਲਾ ਐੱਸਡੀਐੱਮ, ਨਗਰ ਕੌਸਲ ਤੇ ਪੁਲੀਸ ਦੇ ਧਿਆਨ ਵਿੱਚ ਲਿਆਂਦਾ

ਖੁਦਾਈ ਕਾਰਨ ਪਿੱਲਰਾਂ ’ਚ ਪਈਆਂ ਤਰੇੜਾਂ ਕਾਰਨ ਤਣਾਅ

ਪਿੱਲਰ ਵਿੱਚ ਪਈਆਂ ਤਰੇੜਾਂ ਨੂੰ ਦਿਖਾਉਂਦੇ ਹੋਏ ਲੋਕ।

ਸ਼ਸ਼ੀ ਪਾਲ ਜੈਨ

ਖਰੜ, 6 ਮਾਰਚ

ਇਥੇ ਖੂਨੀਮਾਜਰਾ ਖੇਤਰ ਵਿੱਚ 11-ਮੰਜ਼ਿਲੀ ਇਮਾਰਤ ਦੀਆਂ ਜੜ੍ਹਾਂ ਵਿੱਚ ਬਿਲਡਰ ਵੱਲੋਂ ਕੀਤੀ ਜਾ ਰਹੀ ਖੁਦਾਈ ਕਾਰਨ ਪਿੱਲਰਾਂ ਪਈਆਂ ਤਰੇੜਾਂ ਤੋਂ ਘਬਰਾਏ ਵਸਨੀਕਾਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ ਅਤੇ ਮਾਮਲਾ ਖਰੜ ਦੇ ਐੱਸਡੀਐੱਮ, ਨਗਰ ਕੌਸਲ ਅਤੇ ਪੁਲੀਸ ਦੇ ਧਿਆਨ ਵਿੱਚ ਲਿਆਂਦਾ। ਇਸ ਸਬੰਧੀ ਸੁਰਿੰਦਰ ਸਿੰਘ ਗਿੱਲ ਅਤੇ ਹੋਰਨਾਂ ਨੇ ਦੱਸਿਆ ਕਿ 11 ਮੰਜ਼ਿਲਾਂ ਵਿਚ 105 ਪਰਿਵਾਰ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਬਿਲਡਰ ਵੱਲੋਂ ਉਪਰੋਕਤ ਮੰਜ਼ਿਲਾਂ ਬਣਾਉਣ ਤੋਂ ਪਹਿਲਾਂ ਹੀ ਇਥੇ ਰੈਂਪ ਬਣਾਉਣਾ ਚਾਹੀਦਾ ਸੀ ਜੋ ਕਿ ਨਹੀਂ ਬਣਾਇਆ ਗਿਆ ਅਤੇ ਹੁਣ ਇਮਾਰਤ ਦੀਆਂ ਜੜ੍ਹਾਂ ਵਿੱਚ ਖੁਦਾਈ ਸ਼ੁਰੂ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਉਥੇੇ ਬਣੇ ਹੋਏ ਪਿੱਲਰਾਂ ਵਿਚ ਤਰੇੜਾਂ ਆ ਗਈਆਂ ਹਨ। ਇਨ੍ਹਾਂ ਵਸਨੀਕਾਂ ਨੇ ਜਾਨ-ਮਾਲ ਨੂੰ ਖਤਰਾ ਭਾਂਪਦੇ ਹੋੲੇ ਖਰੜ ਦੇ ਐੱਸਡੀਐੱਮ ਹਿਮਾਂਸ਼ੂ ਜੈਨ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਕੌਂਸਲ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਭੇਜਿਆ। ਸ੍ਰੀ ਜੈਨ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਇਸ ਸਬੰਧੀ ਮੈਸਰਜ਼ ਐਮਟੀਪੀਐਲ ਨੂੰ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਆਪਣੇ ਪ੍ਰਾਜੈਕਟ ਅੰਦਰ ਰੈਂਪ ਬਣਾਉਣ ਲਈ ਖੁਦਾਈ ਕੀਤੀ ਜਾ ਰਹੀ ਹੈ ਅਤੇ ਇਸ ਖੁਦਾਈ ਦੌਰਾਨ ਬਿਲਡਿੰਗ ਵਿਚ ਤਰੇੜਾਂ ਆ ਗਈਆਂ ਹਨ। ਉਨ੍ਹਾਂ ਹਦਾਇਤ ਕੀਤੀ ਕਿ ਪ੍ਰਾਜੈਕਟ ਅੰਦਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੌਸਲ ਦਫਤਰ ਵਿੱਚ ਬਿਲਡਿੰਗ ਦਾ ਸਟਰਕਚਰ ਸੇਫਟੀ ਸਰਟੀਫਿਕੇਟ ਜਮ੍ਹਾਂ ਕਰਵਾਇਆ ਜਾਵੇ ਅਤੇ ਇਸ ਉਪਰੰਤ ਹੀ ਖੁਦਾਈ ਦਾ ਕੰਮ ਸ਼ੁਰੂ ਕੀਤਾ ਜਾਵੇ। ਨਗਰ ਕੌਸਲ ਵਲੋਂ ਇਸ ਸਬੰਧੀ ਐੱਸਐੱਚਓ ਖਰੜ ਨੂੰ ਵੀ ਲਿਖਿਆ ਗਿਆ ਹੈ ਕਿ ਇਸ ਬਿਲਡਰ ਵੱਲੋਂ ਕੀਤਾ ਜਾ ਰਿਹਾ ਕੰਮ ਬੰਦ ਕਰਵਾਇਆ ਜਾਵੇ। ਮੌਕੇ ’ਤੇ ਪਹੁੰਚੇ ਐੱਸਐੱਚਓ (ਸਦਰ) ਅਜੀਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬਿਲਡਰ ਨੂੰ ਕਿਹਾ ਹੈ ਕਿ ਉਹ ਨਗਰ ਕੌਸਲ ਦੇ ਅਧਿਕਾਰੀਆਂ ਨੂੰ ਸੰਤੁਸ਼ਟ ਕਰਨ ਉਪਰੰਤ ਹੀ ਇਥੇ ਕੰਮ ਸ਼ੁਰੂ ਕਰੇ।

ਨਕਸ਼ਾ ਪਾਸ ਕਰਵਾਉਣ ਉਪਰੰਤ ਹੀ ਉਸਾਰੀ ਸ਼ੁਰੂ ਕੀਤੀ: ਬਿਲਡਰ

ਬਿਲਡਰ ਨੇ ਕਿਹਾ ਕਿ ਨਗਰ ਕੌਸਲ ਤੋਂ ਨਕਸ਼ੇ ਪਾਸ ਕਰਵਾਉਣ ਉਪਰੰਤ ਹੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਇਥੇ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਥੇ ਰਹਿਣ ਵਾਲੇ ਕਿਸੇ ਵੀ ਵਿਅਕਤੀ ਲਈ ਇਹ ਉਸਾਰੀ ਕੋਈ ਖਤਰਾ ਨਹੀਂ ਖੜ੍ਹਾ ਕਰੇਗੀ ਕਿਉਂਕਿ ਉਹ ਨਕਸ਼ੇ ਅਨੁਸਾਰ ਹੀ ਉਸਾਰੀ ਕਰ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All