DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦਸ ਹਜ਼ਾਰ ਦਰਸ਼ਕਾਂ ਨੇ ਕ੍ਰਿਕਟ ਮੈਚ ਦਾ ਆਨੰਦ ਮਾਣਿਆ

ਸੰਸਦ ਮੈਂਬਰ ਮੀਤ ਹੇਅਰ ਨੇ ਹਾਜ਼ਰੀ ਭਰੀ; ਅਫ਼ਗ਼ਾਨਿਸਤਾਨ ਤੋਂ ਆਏ ਖਿਆਲ ਮੁਹੰਮਦ ਦਾ ਸਨਮਾਨ

  • fb
  • twitter
  • whatsapp
  • whatsapp
featured-img featured-img
ਭਾਰਤ-ਅਫ਼ਗਾਨਿਸਤਾਨ ਮੈਚ ਦਾ ਆਨੰਦ ਮਾਣਦੇ ਹੋਏ ਦਰਸ਼ਕ।
Advertisement

ਅੱਗ ਵਰ੍ਹਾਉਂਦੀ ਧੁੱਪ ਵੀ ਭਾਰਤ ਅਤੇ ਅਫ਼ਗਾਨਿਸਤਾਨ ਦਰਮਿਆਨ ਨਿਊ ਚੰਡੀਗੜ੍ਹ ਦੇ ਪੀ ਸੀ ਏ ਸਟੇਡੀਅਮ ਵਿੱਚ ਚੱਲ ਰਹੇ ਕ੍ਰਿਕਟ ਦੇ ਟੈਸਟ ਮੈਚ ਦੇ ਦਰਸ਼ਕਾਂ ਦਾ ਉਤਸ਼ਾਹ ਮੱਠਾ ਨਹੀਂ ਪਾ ਸਕੀ। ਅੱਜ ਦਸ ਹਜ਼ਾਰ ਦੇ ਕਰੀਬ ਦਰਸ਼ਕਾਂ ਨੇ ਟੈਸਟ ਮੈਚ ਦਾ ਆਨੰਦ ਮਾਣਿਆ। ਪੀ ਸੀ ਏ ਦੇ ਆਨਰੇਰੀ ਸਕੱਤਰ ਅਤੇ ਸੰਸਦ ਮੈਂਬਰ ਮੀਤ ਹੇਅਰ ਵੱਲੋਂ ਅੱਜ ਦੂਜੇ ਦਿਨ ਵੀ ਲਗਾਤਾਰ ਮੈਚ ਵਿੱਚ ਹਾਜ਼ਰੀ ਭਰੀ ਗਈ।

ਮੈਚ ਦੇ ਦੂਜੇ ਦਿਨ ਦੀ ਸ਼ੁਰੂਆਤ ਗੁਰਮੀਤ ਸਿੰਘ ਮੀਤ ਹੇਅਰ ਨੇ ਰਵਾਇਤੀ ਘੰਟੀ ਵਜਾ ਕੇ ਕੀਤੀ। ਉਨ੍ਹਾਂ ਅਫ਼ਗ਼ਾਨਿਸਤਾਨ ਤੋਂ ਆਪਣੀ ਟੀਮ ਦਾ ਹੌਸਲਾ ਵਧਾਉਣ ਲਈ ਵਿਸ਼ੇਸ਼ ਤੌਰ ’ਤੇ ਆਏ ਕ੍ਰਿਕਟ ਪ੍ਰੇਮੀ ਖਿਆਲ ਮੁਹੰਮਦ ਦਾ ਪੀ ਸੀ ਏ ਦਫ਼ਤਰ ਵਿੱਚ ਸਨਮਾਨ ਵੀ ਕੀਤਾ। ਮੀਤ ਹੇਅਰ ਨੇ ਕਿਹਾ ਕਿ ਅਜਿਹਾ ਜਜ਼ਬਾ ਹੀ ਕ੍ਰਿਕਟ ਨੂੰ ਸਰਹੱਦਾਂ ਤੋਂ ਉੱਪਰ ਉਠਾ ਕੇ ਲੋਕਾਂ ਨੂੰ ਜੋੜਨ ਵਾਲੀ ਖੇਡ ਬਣਾਉਂਦਾ ਹੈ।

Advertisement

ਦਰਸ਼ਕਾਂ ਦੇ ਇਕੱਠ ਤੋਂ ਉਤਸ਼ਾਹਿਤ ਪੀ ਸੀ ਏ ਦੇ ਪ੍ਰਬੰਧਕਾਂ ਨੇ ਕਿਹਾ ਕਿ ਦਰਸ਼ਕਾਂ ਦਾ ਉਤਸ਼ਾਹ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦੇ 31ਵੇਂ ਟੈਸਟ ਮੇਜ਼ਬਾਨ ਵਜੋਂ ਨਿਊ ਚੰਡੀਗੜ੍ਹ ਦੀ ਸ਼ੁਰੂਆਤ ਨੂੰ ਕ੍ਰਿਕਟ ਪ੍ਰੇਮੀਆਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਸਟੇਡੀਅਮ ਵਿੱਚ ਮੌਜੂਦ ਦਰਸ਼ਕ ਚੌਕੇ-ਛੱਕਿਆਂ ਮੌਕੇ ਖਿਡਾਰੀਆਂ ਦਾ ਤਾੜੀਆਂ ਨਾਲ ਹੌਸਲਾ ਵਧਾਉਂਦੇ ਰਹੇ। ਸੁਭਮਨ ਗਿੱਲ ਅਤੇ ਗੁਰਨੂਰ ਬਰਾੜ ਦੇ ਮਾਪੇ ਅੱਜ ਵੀ ਸਟੇਡੀਅਮ ਵਿਚ ਮੌਜੂਦ ਰਹੇ। ਪੁਲੀਸ ਵੱਲੋਂ ਮੈਚ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

Advertisement

Advertisement
×