Teeyan festival: ਵਿਦਿਆਰਥਣਾਂ ਨੇ ਗਿੱਧਾ ਪਾ ਕੇ ਰੰਗ ਬੰਨ੍ਹਿਆ
ਇੱਥੋਂ ਦੇ ਡੀ ਏ ਵੀ ਮਾਡਲ ਸਕੂਲ ਵਿੱਚ ਤੀਆਂ ਮਨਾਈਆਂ ਗਈਆਂ। ਸਮਾਗਮ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ। ਵਿਦਿਆਰਥਣਾਂ ਦਾ ਗਿੱਧਾ ਖਿੱਚ ਦਾ ਕੇਂਦਰ ਰਿਹਾ। ਪ੍ਰਿੰਸੀਪਲ ਜੇ ਆਰ ਸ਼ਰਮਾ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ...
ਇੱਥੋਂ ਦੇ ਡੀ ਏ ਵੀ ਮਾਡਲ ਸਕੂਲ ਵਿੱਚ ਤੀਆਂ ਮਨਾਈਆਂ ਗਈਆਂ। ਸਮਾਗਮ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ। ਵਿਦਿਆਰਥਣਾਂ ਦਾ ਗਿੱਧਾ ਖਿੱਚ ਦਾ ਕੇਂਦਰ ਰਿਹਾ।
ਪ੍ਰਿੰਸੀਪਲ ਜੇ ਆਰ ਸ਼ਰਮਾ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ ਵਿਦਿਆਰਥਣਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿੱਚ ਸਜ ਕੇ ਲੋਕ ਗੀਤਾਂ ਅਤੇ ਬੋਲੀਆਂ ’ਤੇ ਗਿੱਧਾ ਪਾਇਆ। ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਤੀਆਂ ਦੇ ਤਿਉਹਾਰ ਦੀਆਂ ਰਵਾਇਤਾਂ ਅਤੇ ਮਹੱਤਤਾ ਨੂੰ ਦਰਸਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਜੇ ਆਰ ਸ਼ਰਮਾ ਨੇ ਕਿਹਾ ਕਿ ਅਜਿਹੇ ਤਿਉਹਾਰ ਤੇ ਸਮਾਗਮ ਵਿਦਿਆਰਥੀਆਂ ਨੂੰ ਪੰਜਾਬ ਦੀ ਅਮੁੱਲੀ ਵਿਰਾਸਤ ਅਤੇ ਰਵਾਇਤਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਤੀਆਂ ਵਰਗੇ ਤਿਉਹਾਰ ਪੰਜਾਬੀ ਸੱਭਿਅਤਾ ਦਾ ਖ਼ਜ਼ਾਨਾ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ।
ਇਸ ਮੌਕੇ ਵਾਈਸ ਪ੍ਰਿੰਸੀਪਲ ਰਾਕੇਸ਼ ਕੁਮਾਰੀ, ਕੋਆਰਡੀਨੇਟਰ ਅਚਲਾ ਸ਼ਰਮਾ, ਮੀਨੂ ਧੀਮਾਨ, ਜਸਪ੍ਰੀਤ ਕੌਰ, ਗਗਨ ਸਣੇ ਸਮੂਹ ਸਟਾਫ ਹਾਜ਼ਰ ਸੀ।

