ਹਮਲਾ ਕਰਨ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ ਅੰਬਾਲਾ, 28 ਜੂਨ ਥਾਣਾ ਅੰਬਾਲਾ ਸ਼ਹਿਰ ਵਿੱਚ ਦਰਜ ਹੋਏ ਕੇਸ ਵਿੱਚ ਪੁਲੀਸ ਨੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਰਮਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਰਿੰਕੂ ਦੀ ਪਤਨੀ ਨੂੰ ਕਮੇਟੀ ਰਾਹੀਂ 1.35 ਲੱਖ ਰੁਪਏ...
Advertisement
ਪੱਤਰ ਪ੍ਰੇਰਕ
ਅੰਬਾਲਾ, 28 ਜੂਨ
Advertisement
ਥਾਣਾ ਅੰਬਾਲਾ ਸ਼ਹਿਰ ਵਿੱਚ ਦਰਜ ਹੋਏ ਕੇਸ ਵਿੱਚ ਪੁਲੀਸ ਨੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਰਮਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਰਿੰਕੂ ਦੀ ਪਤਨੀ ਨੂੰ ਕਮੇਟੀ ਰਾਹੀਂ 1.35 ਲੱਖ ਰੁਪਏ ਦੀ ਰਕਮ ਦਿੱਤੀ ਸੀ। ਰਕਮ ਦੀ ਵਾਪਸੀ ਲਈ ਚੱਲ ਰਹੇ ਝਗੜੇ ਕਰ ਕੇ ਰਿੰਕੂ ਨੇ 24 ਜੂਨ ਨੂੰ ਉਸ ਦੇ ਸਿਰ ਵਿੱਚ ਸਰੀਏ ਨਾਲ ਵਾਰ ਕੀਤਾ ਤੇ ਫਿਰ ਗਲੇ ਵਿੱਚ ਫਾਹਾ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਣਾ ਪਿਆ। ਪੁਲੀਸ ਨੇ ਰਿੰਕੂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਅਦਾਲਤ ’ਤੇ ਪੇਸ਼ ਕਰਨ ਮਗਰੋਂ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ।
Advertisement