DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sukhna Lake Chandigarh: ਸੁਖਨਾ ਝੀਲ ਦਾ ਇੱਕ ਫਲੱਡ ਗੇਟ ਸੱਤ ਘੰਟਿਆਂ ਬਾਅਦ ਕੀਤਾ ਬੰਦ

ਪਾਣੀ ਅਜੇ ਵੀ ਖ਼ਤਰੇ ਦੇ ਨਿਸ਼ਾਨ ਦੇ ਨਜ਼ਦੀਕ, ਪਰ ਪਹਾੜੀ ਇਲਾਕੇ ਤੋਂ ਪਾਣੀ ਦਾ ਆਉਣਾ ਘਟਿਆ

  • fb
  • twitter
  • whatsapp
  • whatsapp
Advertisement

ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦੇ ਪਹਾੜੀ ਇਲਾਕੇ ਵਿੱਚ ਪੈ ਰਿਹਾ ਮੀਂਹ ਮੈਦਾਨੀ ਇਲਾਕੇ ਲਈ ਆਫ਼ਤ ਬਣ ਗਿਆ ਹੈ। ਪਹਾੜਾਂ ਵਿੱਚ ਪਏ ਮੀਂਹ ਕਰਕੇ ਲੰਘੀ ਰਾਤ ਸੁਖਨਾ ਝੀਲ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਸੀ, ਜਿਸ ਕਾਰਨ ਤਿੰਨਾਂ ਵਿੱਚੋਂ ਇੱਕ ਫਲੱਡ ਗੇਟ ਨੂੰ ਖੋਲ੍ਹ ਦਿੱਤਾ ਗਿਆ ਸੀ। ਯੂ.ਟੀ. ਪ੍ਰਸ਼ਾਸਨ ਨੇ ਇਹ ਫਲੱਡ ਗੇਟ ਸੱਤ ਘੰਟਿਆਂ ਬਾਅਦ ਬੰਦ ਕਰ ਦਿੱਤਾ ਹੈ। ਹਾਲਾਂਕਿ ਅਜੇ ਵੀ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕੁਝ ਹੀ ਦੂਰੀ ’ਤੇ ਹੈ, ਪਰ ਪ੍ਰਾਪਤ ਜਾਣਕਾਰੀ ਅਨੁਸਾਰ ਪਹਾੜੀ ਇਲਾਕੇ ਤੋਂ ਆ ਰਹੇ ਪਾਣੀ ਦੀ ਰਫ਼ਤਾਰ ਘੱਟ ਗਈ ਹੈ, ਇਸ ਕਰਕੇ ਇਹ ਫਲੱਡ ਗੇਟ ਬੰਦ ਕੀਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਸਥਿਤ ਸੁਖਨਾ ਝੀਲ ਵਿੱਚ ਖ਼ਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ ਅਤੇ ਲੰਘੀ ਰਾਤ ਪਾਣੀ 1162.92 ਫੁੱਟ ’ਤੇ ਪਹੁੰਚ ਗਿਆ ਸੀ। ਲਗਾਤਾਰ ਪਾਣੀ ਵਧਦਾ ਦੇਖਦਿਆਂ ਯੂ.ਟੀ. ਪ੍ਰਸ਼ਾਸਨ ਨੇ ਐਤਵਾਰ ਰਾਤ 8:30 ਵਜੇ ਸੁਖਨਾ ਝੀਲ ਦਾ ਇੱਕ ਫਲੱਡ ਗੇਟ ਖੋਲ੍ਹ ਦਿੱਤਾ ਸੀ, ਜਿਸ ਨੂੰ ਸੱਤ ਘੰਟਿਆਂ ਬਾਅਦ ਸੋਮਵਾਰ ਤੜਕੇ 3:30 ਵਜੇ ਬੰਦ ਕੀਤਾ ਗਿਆ।

Advertisement

ਇਸ ਸਮੇਂ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ 1162.70 ਫੁੱਟ ’ਤੇ ਹੈ, ਜਦੋਂਕਿ ਖ਼ਤਰੇ ਦਾ ਨਿਸ਼ਾਨ 1163 ਫੁੱਟ ਉੱਤੇ ਹੈ। ਯੂ.ਟੀ. ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 24 ਘੰਟੇ ਸੁਖਨਾ ਝੀਲ ਉੱਤੇ ਨਿਗਰਾਨੀ ਕੀਤੀ ਜਾ ਰਹੀ ਹੈ; ਜੇਕਰ ਝੀਲ ਵਿੱਚ ਪਾਣੀ ਵਧਦਾ ਹੈ ਤਾਂ ਮੁੜ ਤੋਂ ਫਲੱਡ ਗੇਟ ਖੋਲ੍ਹ ਦਿੱਤੇ ਜਾਣਗੇ।

Advertisement

Advertisement
×