Lalru ਨੇੜੇ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ
Suicide case: ਇੱਥੋਂ ਨੇੜਲੇ ਪਿੰਡ ਬੜਾਣਾ ਵਾਸੀ ਜਸਵਿੰਦਰ ਸਿੰਘ ਜੱਸੂ (55) ਨੇ ਖ਼ੁਦਕੁਸ਼ੀ ਕਰ ਲਈ ਹੈ। ਉਸ ਦੇ ਪਰਿਵਾਰ ਦਾ ਦੋਸ਼ ਹੈ ਕਿ ਕਥਿਤ ਤੌਰ ’ਤੇ ਕੁਝ ਨਿਹੰਗਾਂ ਵੱਲੋਂ ਮਿਲੀਆਂ ਧਮਕੀਆਂ ਕਾਰਨ ਜਸਵਿੰਦਰ ਸਿੰਘ ਨੇ ਇਹ ਕਦਮ ਚੁੱਕਿਆ। ਮ੍ਰਿਤਕ...
Advertisement
Suicide case: ਇੱਥੋਂ ਨੇੜਲੇ ਪਿੰਡ ਬੜਾਣਾ ਵਾਸੀ ਜਸਵਿੰਦਰ ਸਿੰਘ ਜੱਸੂ (55) ਨੇ ਖ਼ੁਦਕੁਸ਼ੀ ਕਰ ਲਈ ਹੈ। ਉਸ ਦੇ ਪਰਿਵਾਰ ਦਾ ਦੋਸ਼ ਹੈ ਕਿ ਕਥਿਤ ਤੌਰ ’ਤੇ ਕੁਝ ਨਿਹੰਗਾਂ ਵੱਲੋਂ ਮਿਲੀਆਂ ਧਮਕੀਆਂ ਕਾਰਨ ਜਸਵਿੰਦਰ ਸਿੰਘ ਨੇ ਇਹ ਕਦਮ ਚੁੱਕਿਆ। ਮ੍ਰਿਤਕ ਦੇ ਪੁੱਤਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੋਮਵਾਰ ਸਵੇਰੇ ਹੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਪਿੰਡ ਦੇ ਗੁਰਦੁਆਰੇ ਦੇ ਇੱਕ ਪਾਠੀ ਨੇ ਕਥਿਤ ਤੌਰ ’ਤੇ ਕੁਝ ਨਿਹੰਗ ਬੁਲਾ ਕੇ ਜਸਵਿੰਦਰ ਨੂੰ ਧਮਕੀਆਂ ਦਿਵਾਈਆਂ ਸਨ। ਪੁਲੀਸ ਵੱਲੋਂ ਕੇਸ ਦਰਜ ਨਾ ਕਰਨ ਤੋਂ ਪਰਿਵਾਰ ਅਤੇ ਪੰਚਾਇਤ ਵਿੱਚ ਰੋਸ ਹੈ।
Advertisement
ਦੂਜੇ ਪਾਸੇ ਥਾਣਾ ਹੰਡੇਸਰਾ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਪਰਿਵਾਰ ਦੇ ਕਿਸੇ ਮੈਂਬਰ ਨੇ ਲਿਖਤੀ ਬਿਆਨ ਦਰਜ ਨਹੀਂ ਕਰਵਾਏ।
Advertisement
ਲਾਸ਼ ਸਿਵਲ ਹਸਪਤਾਲ ਡੇਰਾਬਸੀ ਵਿੱਚ ਰੱਖੀ ਗਈ ਹੈ। ਪਰਿਵਾਰ ਨੇ ਕਿਹਾ ਕੇਸ ਦਰਜ ਹੋਣ ਤੱਕ ਨਾ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਨਾ ਹੀ ਸਸਕਾਰ ਕੀਤਾ ਜਾਵੇਗਾ।
Advertisement
×

