ਕਾਰੋਬਾਰ ’ਚ ਮੰਦੀ ਕਾਰਨ ਖ਼ੁਦਕੁਸ਼ੀ

ਕਾਰੋਬਾਰ ’ਚ ਮੰਦੀ ਕਾਰਨ ਖ਼ੁਦਕੁਸ਼ੀ

ਹਰਜੀਤ ਸਿੰਘ

ਡੇਰਾਬੱਸੀ, 2 ਜੂਨ

 

ਮੁੱਖ ਅੰਸ਼

  • ਬਲਟਾਣਾ ਫਰਨੀਚਰ ਮਾਰਕੀਟ ਦੇ ਪ੍ਰਧਾਨ ਦੇ ਲੜਕੇ ਨੇ ਫਾਹਾ ਲੈ ਕੇ ਜਾਨ ਦਿੱਤੀ

ਬਲਟਾਣਾ ਫਰਨੀਚਰ ਮਾਰਕੀਟ ਦੇ ਪ੍ਰਧਾਨ ਪਰਮਜੀਤ ਸਿੰਘ ਪੰਮੀ ਧੀਮਾਨ ਦੇ ਵੱਡੇ ਲੜਕੇ ਰਾਜਮੀਤ ਸਿੰਘ ਉਰਫ਼ ਬੰਟੀ ਧੀਮਾਨ ਨੇ ਅੱਜ ਖ਼ੁਦਕੁਸ਼ੀ ਕਰ ਲਈ। ਊਹ ਇਥੇ ਗੁਲਾਬਗੜ੍ਹ ਰੋਡ ’ਤੇ ਪੈਰਾਡਾਈਜ਼ ਕਲੋਨੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਸ ਦੀ ਲਾਸ਼ ਅੱਜ ਸਵੇਰੇ ਘਰ ਦੇ ਬਾਥਰੂਮ ਵਿੱਚ ਲਟਕਦੀ ਹੋਈ ਮਿਲੀ। ਊਹ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਪੁਲੀਸ ਨੇ ਪਰਮਜੀਤ ਸਿੰਘ ਪੰਮੀ ਦੇ ਬਿਆਨ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 37 ਸਾਲਾਂ ਦਾ ਰਾਜਮੀਤ ਧੀਮਾਨ ਬਲਟਾਣਾ ਵਿਚ ਸਾਈਕਲਾਂ ਦੀ ਦੁਕਾਨ ਚਲਾਊਂਦਾ ਸੀ। ਉਸ ਦੇ ਪਿਤਾ ਨੇ ਦੱਸਿਆ ਕਿ ਲੌਕਡਾਊਨ ਕਾਰਨ ਉਸ ਦੇ ਲੜਕੇ ਦਾ ਕਾਰੋਬਾਰ ਠੱਪ ਹੋ ਗਿਆ ਸੀ ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਥਾਣਾ ਮੁਖੀ ਸਹਾਇਕ ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਬਾਰੇ ਅੱਜ ਸਵੇਰ ਊਨ੍ਹਾਂ ਨੂੰ ਸੂਚਨਾ ਮਿਲੀ। ਰਾਜਮੀਤ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਸਵੇਰ ਸਾਢੇ ਅੱਠ ਵਜੇ ਬਾਥਰੂਮ ਗਿਆ ਸੀ ਪਰ ਕਾਫੀ ਦੇਰ ਤੱਕ ਬਾਹਰ ਨਹੀਂ ਨਿਕਲਿਆ ਤਾਂ ਅੰਦਰ ਦੇਖਿਆ ਕਿ ਉਸ ਦੀ ਲਾਸ਼ ਪੱਖੇ ਵਾਲੀ ਹੁੱਕ ਨਾਲ ਲਟਕ ਰਹੀ ਸੀ। ਪੁਲੀਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All