ਨੌਜਵਾਨ ਤੇ ਮਹਿਲਾ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
ਖੇਤਰੀ ਪ੍ਰਤੀਨਿਧ ਐੱਸਏਐੱਸ ਨਗਰ(ਮੁਹਾਲੀ), 28 ਜੂਨ ਪਿੰਡ ਮਟੌਰ ਵਿੱਚ ਅੱਜ ਸ਼ਾਮ ਇੱਕ ਨੌਜਵਾਨ ਅਤੇ ਮਹਿਲਾ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਦੋਵਾਂ ਦਾ ਆਪਸੀ ਪਰਿਵਾਰਾਂ ਵਿੱਚੋਂ ਨਜ਼ਦੀਕੀ ਰਿਸ਼ਤਾ ਹੈ। ਪਤਾ ਲੱਗਾ ਹੈ ਕਿ ਤੀਹ ਕੁ ਵਰ੍ਹਿਆਂ ਦੇ ਨੌਜਵਾਨ ਨੇ...
Advertisement
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 28 ਜੂਨ
Advertisement
ਪਿੰਡ ਮਟੌਰ ਵਿੱਚ ਅੱਜ ਸ਼ਾਮ ਇੱਕ ਨੌਜਵਾਨ ਅਤੇ ਮਹਿਲਾ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਦੋਵਾਂ ਦਾ ਆਪਸੀ ਪਰਿਵਾਰਾਂ ਵਿੱਚੋਂ ਨਜ਼ਦੀਕੀ ਰਿਸ਼ਤਾ ਹੈ। ਪਤਾ ਲੱਗਾ ਹੈ ਕਿ ਤੀਹ ਕੁ ਵਰ੍ਹਿਆਂ ਦੇ ਨੌਜਵਾਨ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਜਦੋਂਕਿ ਮਹਿਲਾ ਨੇ ਫ਼ਾਹਾ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਅਣਵਿਆਹਿਆ ਹੈ ਅਤੇ ਮਹਿਲਾ ਇੱਕ ਬੱਚੇ ਦੀ ਮਾਂ ਹੈ। ਪਿੰਡ ਦੇ ਇੱਕ ਵਸਨੀਕ ਨੇ ਦੱਸਿਆ ਕਿ ਦੋਵਾਂ ਨੂੰ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਨੌਜਵਾਨ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਜਦੋਂਕਿ ਮਹਿਲਾ ਦੀ ਹਾਲਤ ਕਾਫ਼ੀ ਗੰਭੀਰ ਆਖੀ ਜਾ ਰਹੀ ਹੈ। ਮਹਿਲਾ ਨੂੰ ਆਈਸੀਯੂ ਵਿੱਚ ਭਰਤੀ ਕੀਤਾ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਅਮਨਦੀਪ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤੱਕ ਕੋਈ ਇਤਲਾਹ ਨਹੀਂ ਮਿਲੀ। ਕਿਸੇ ਹਸਪਤਾਲ ਵੱਲੋਂ ਵੀ ਹਾਲੇ ਤੱਕ ਪੁਲੀਸ ਕੋਲ ਕੋਈ ਰੁੱਕਾ ਨਹੀਂ ਪਹੁੰਚਿਆ ਹੈ।
Advertisement
×