Suhanjana Eco Club: ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਆ
ਇੱਥੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 46 ਡੀ ਵਿਚ ਸੁਹਾਂਜਣਾ ਈਕੋ ਕਲੱਬ ਅਤੇ ਸੰਕਲਪ ਐੱਨ ਜੀ ਓ ਵੱਲੋਂ ਵਾਤਾਵਰਨ ਸੰਭਾਲ ਅਤੇ ਜੈਵਿਕ-ਵਿਭਿੰਨਤਾ ਦਾ ਸੁਨੇਹਾ ਦੇਣ ਲਈ ਵਣ-ਮਹਾਂਉਤਸਵ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਵਿਹੜੇ ਵਿੱਚ ਚੀਕੂ ਦੇ ਫਲਦਾਰ...
ਇੱਥੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 46 ਡੀ ਵਿਚ ਸੁਹਾਂਜਣਾ ਈਕੋ ਕਲੱਬ ਅਤੇ ਸੰਕਲਪ ਐੱਨ ਜੀ ਓ ਵੱਲੋਂ ਵਾਤਾਵਰਨ ਸੰਭਾਲ ਅਤੇ ਜੈਵਿਕ-ਵਿਭਿੰਨਤਾ ਦਾ ਸੁਨੇਹਾ ਦੇਣ ਲਈ ਵਣ-ਮਹਾਂਉਤਸਵ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਵਿਹੜੇ ਵਿੱਚ ਚੀਕੂ ਦੇ ਫਲਦਾਰ ਪੌਦੇ ਲਗਾ ਕੇ ਕੀਤੀ ਗਈ। ਮੁੱਖ ਮਹਿਮਾਨ ਯੋਗ ਮਾਹਿਰ ਅਰੁਣ ਨਥਾਨੀ ਨੇ ਕਿਹਾ ਕਿ ਮਨੁੱਖੀ ਸਿਹਤ ਦਾ ਸਿੱਧਾ ਸਬੰਧ ਵਾਤਾਵਰਨ ਨਾਲ ਹੈ। ਅੱਜ ਲਗਾਇਆ ਹਰ ਪੌਦਾ ਆਉਣ ਵਾਲੀਆਂ ਪੀੜ੍ਹੀਆਂ ਲਈ ਅਨਮੋਲ ਸਰਮਾਇਆ ਹੈ। ‘ਸੰਕਲਪ’ ਐਨਜੀਓ ਦੀ ਪ੍ਰਤੀਨਿਧ ਅਰਚਨਾ ਨਾਗਰਥ ਨੇ ਚੰਡੀਗੜ੍ਹ ’ਚ ਹਰਿਆਲੀ ਵਧਾਉਣ ਲਈ ਆਪਣੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਪ੍ਰਿੰਸੀਪਲ ਪ੍ਰੀਟੀ ਸੂਦ ਨੇ ਵਿਦਿਆਰਥੀਆਂ ਨੂੰ ਸਟੀਵੀਆ, ਹਲਦੀ, ਪੱਥਰਚੱਟਾ, ਕੜੀ ਪੱਤਾ, ਕਾਲਮੇਘ ਅਤੇ ਬ੍ਰਹਮੀ ਵਰਗੇ ਔਸ਼ਧੀ ਪੌਦੇ ਵੰਡ ਕੇ ਘਰਾਂ ਵਿੱਚ ਲਗਾਉਣ ਲਈ ਪ੍ਰੇਰਿਤ ਕੀਤਾ। ਈਕੋ ਕਲੱਬ ਇੰਚਾਰਜ ਬਲਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ‘ਗ੍ਰੀਨ ਅੰਬੈਸਡਰ’ ਬਣਨ ਦਾ ਸੱਦਾ ਦਿੱਤਾ। ਵਾਤਾਵਰਨ ਪ੍ਰੇਮੀ ਓਮ ਪ੍ਰਕਾਸ਼ ਮਨੌਲੀ ਨੇ ਹਰਬਲ ਪੌਦਿਆਂ ਦੇ ਗੁਣਾਂ ਬਾਰੇ ਜਾਣੂ ਕਰਵਾਇਆ। ਵਿਦਿਆਰਥੀਆਂ ਦੀਆਂ ਕਵਿਤਾਵਾਂ ਅਤੇ ਵਾਤਾਵਰਨ ਦੀ ਰਾਖੀ ਦੀ ਸਹੁੰ ਨਾਲ ਸਮਾਗਮ ਸਮਾਪਤ ਹੋਇਆ।

