Subsidy Rules Change: ਰਾਸ਼ਨ ਸਬਸਿਡੀ ਦੇ ਨਿਯਮ ਬਦਲੇ
ਕੇਂਦਰ ਸਰਕਾਰ ਨੇ ਚੰਡੀਗੜ੍ਹ ਵਿੱਚ ਰਾਸ਼ਨ ਕਾਰਡ ਧਾਰਕਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਦੇ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਹੈ। ਹੁਣ ਸਰਕਾਰ ਵੱਲੋਂ ਆਧਾਰ ਕਾਰਡ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਸਬਸਿਡੀ ਦਾ ਰਕਮ ਨਹੀਂ ਪਾਈ ਜਾਵੇਗੀ, ਬਲਕਿ ਪੀ ਐੱਨ ਬੀ...
ਕੇਂਦਰ ਸਰਕਾਰ ਨੇ ਚੰਡੀਗੜ੍ਹ ਵਿੱਚ ਰਾਸ਼ਨ ਕਾਰਡ ਧਾਰਕਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਦੇ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਹੈ। ਹੁਣ ਸਰਕਾਰ ਵੱਲੋਂ ਆਧਾਰ ਕਾਰਡ ਨਾਲ ਜੁੜੇ ਬੈਂਕ ਖਾਤਿਆਂ ਵਿੱਚ ਸਬਸਿਡੀ ਦਾ ਰਕਮ ਨਹੀਂ ਪਾਈ ਜਾਵੇਗੀ, ਬਲਕਿ ਪੀ ਐੱਨ ਬੀ ਡਿਜੀਟਲ ਰੁਪੈ ਮੋਬਾਈਲ ਐਪਲੀਕੇਸ਼ਨ ਰਾਹੀਂ ਰਾਸ਼ਨ ਕਾਰਡ ਧਾਰਕਾਂ ਨੂੰ ਸਬਸਿਡੀ ਦਿੱਤੀ ਜਾਵੇਗੀ। ਇਹ ਨਵੇਂ ਨਿਯਮ ਜੁਲਾਈ ਮਹੀਨੇ ਤੋਂ ਹੀ ਲਾਗੂ ਕੀਤੇ ਜਾਣਗੇ। ਇਸ ਲਈ ਜਿਨ੍ਹਾਂ ਲੋਕਾਂ ਨੇ ਪੀ ਐੱਨ ਬੀ ਡਿਜੀਟਲ ਰੁਪੈ ਮੋਬਾਈਲ ਐਪ ਡਾਊਨਲੋਡ ਨਹੀਂ ਕੀਤੀ ਹੈ, ਉਨ੍ਹਾਂ ਦਾ ਸਬਸਿਡੀ ਰੁਕ ਸਕਦੀ ਹੈ।
ਯੂ ਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਰਾਸ਼ਨ ਕਾਰਡ ਧਾਕਰਾਂ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਸਬਸਿਡੀ ਮੁਹੱਈਆ ਕਰਾਉਣ ਲਈ ਰੋਜ਼ਾਨਾ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਦੇ ਬੈਂਕ ਖਾਤਿਆਂ ਨੂੰ ਪੀ ਐੱਨ ਬੀ ਡਿਜੀਟਲ ਰੁਪੈ ਐਪ ਨਾਲ ਜੋੜਿਆ ਜਾ ਰਿਹਾ ਹੈ। ਯੂ ਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ 85 ਹਜ਼ਾਰ ਦੇ ਕਰੀਬ ਰਾਸ਼ਨ ਕਾਰਡ ਧਾਰਕਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ। ਇਸ ਵਿੱਚੋਂ 45 ਹਜ਼ਾਰ ਦੇ ਕਰੀਬ ਲੋਕਾਂ ਨੇ ਮੋਬਾਈਲ ਐਪ ਡਾਊਨਲੋਡ ਕਰ ਲਈ ਹੈ ਜਦੋਂਕਿ ਹਾਲੇ ਵੀ 30 ਹਜ਼ਾਰ ਦੇ ਕਰੀਬ ਲੋਕਾਂ ਨੇ ਡਾਊਨਲੋਡ ਕਰਨੀ ਬਾਕੀ ਹੈ। ਇਸ ਦੌਰਾਨ ਵਿਕਾਸ ਨਗਰ ਮੌਲੀ ਜੱਗਰਾਂ ਵਿੱਚ ਸਭ ਤੋਂ ਵੱਧ 3100 ਦੇ ਕਰੀਬ ਲੋਕਾਂ ਨੇ ਮੋਬਾਈਲ ਐਪ ਡਾਊਨਲੋਡ ਨਹੀਂ ਕੀਤੀ। ਇਸੇ ਤਰ੍ਹਾਂ ਧਨਾਸ ਵਿੱਚ 2100, ਮਲੋਆ ਵਿੱਚ 1900, ਸੈਕਟਰ 25 ਵਿੱਚ 500, ਬੁੜੈਲ ਵਿੱਚ 900, ਕਜ਼ਹੇੜੀ ਵਿੱਚ 1100, ਪਲਸੌਰਾ ਵਿੱਚ 900, ਰਾਮ ਦਰਬਾਰ ਵਿੱਚ 800, ਬਾਪੂ ਧਾਮ ਕਲੋਨੀ ਵਿੱਚ 800 ਅਤੇ ਮਨੀਮਾਜਰਾ ਵਿੱਚ 2400 ਦੇ ਕਰੀਬ ਲੋਕ ਬਾਕੀ ਹਨ।

