ਵਿਦਿਆਰਥੀਆਂ ਨੂੰ ਪਕਵਾਨਾਂ ਬਾਰੇ ਸਿਖਲਾਈ ਦਿੱਤੀ
ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵੱਲੋਂ ‘ਆਰਟ ਆਫ ਸੁਸ਼ੀ ਰਸੋਈ: ਹੈਂਡਸ-ਆਨ ਵਰਕਸ਼ਾਪ’ ਵਿਸ਼ੇ ਸਬੰਧੀ ਵਿਲੱਖਣ ਰਸੋਈ ਵਰਕਸ਼ਾਪ ਨਿਆਤ ਹਾਸਪਿਟੈਲਿਟੀ ਸਲਿਊਸ਼ਨਜ਼ ਦੇ ਸ਼ੈੱਫ ਅਨਮੋਲ ਗੁਪਤਾ ਦੀ ਅਗਵਾਈ ਹੇਠ ਕਰਵਾਈ ਗਈ। ਗੁਪਤਾ ਨੇ ਵਿਦਿਆਰਥੀਆਂ ਨੂੰ ਪ੍ਰਮਾਣਿਕ ਸੁਸ਼ੀ...
Advertisement
ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵੱਲੋਂ ‘ਆਰਟ ਆਫ ਸੁਸ਼ੀ ਰਸੋਈ: ਹੈਂਡਸ-ਆਨ ਵਰਕਸ਼ਾਪ’ ਵਿਸ਼ੇ ਸਬੰਧੀ ਵਿਲੱਖਣ ਰਸੋਈ ਵਰਕਸ਼ਾਪ ਨਿਆਤ ਹਾਸਪਿਟੈਲਿਟੀ ਸਲਿਊਸ਼ਨਜ਼ ਦੇ ਸ਼ੈੱਫ ਅਨਮੋਲ ਗੁਪਤਾ ਦੀ ਅਗਵਾਈ ਹੇਠ ਕਰਵਾਈ ਗਈ। ਗੁਪਤਾ ਨੇ ਵਿਦਿਆਰਥੀਆਂ ਨੂੰ ਪ੍ਰਮਾਣਿਕ ਸੁਸ਼ੀ ਬਣਾਉਣ ਦੀਆਂ ਤਕਨੀਕਾਂ, ਮੁੱਖ ਸਮੱਗਰੀ, ਪਲੇਟਿੰਗ ਸ਼ੈਲੀਆਂ ਅਤੇ ਜਪਾਨੀ ਪਕਵਾਨਾਂ ਦੀ ਸੱਭਿਆਚਾਰਕ ਵਿਰਾਸਤ ਸਬੰਧੀ ਸਿਖਲਾਈ ਦਿੱਤੀ। ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਹ ਵਰਕਸ਼ਾਪ ਡਾ. ਰੁਪਿੰਦਰ ਕੌਰ ਵਲੋਂ ਫ਼ੈਕਲਟੀ ਗੁਰਕਿਰਨ ਸਿੰਘ ਮਾਨ, ਨਿਵੇਦਿਤਾ ਅਤੇ ਸ੍ਰਿਸ਼ਟੀ ਦੇ ਸਹਿਯੋਗ ਨਾਲ ਕਰਵਾਈ ਗਈ। ਡਾਇਰੈਕਟਰ ਡਾ. ਅਮਨ ਸ਼ਰਮਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। -ਨਿੱਜੀ ਪੱਤਰ ਪ੍ਰੇਰਕ
Advertisement
