ਆਵਾਰਾ ਕੁੱਤਿਆਂ ਨੇ ਵਛੇਰੇ ਨੂੰ ਮਾਰਿਆ
ਖਰੜ ਦੇ ਸੈਕਟਰ 115 ਸਥਿਤ ਜੇ ਟੀ ਪੀ ਐੱਲ ਸੁਸਾਇਟੀ ’ਚ ਬੀਤੇ ਦਿਨ ਆਵਾਰਾ ਕੁੱਤਿਆਂ ਨੇ ਘੋੜੀ ਦੇ ਨਵਜੰਮੇ ਵਛੇਰੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸੁਸਾਇਟੀ ਵਾਸੀ ਪੂਨਮ ਸ਼ਰਮਾ ਅਤੇ ਰੈਜੀਡੈਂਟਸ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਸੁਮਨ ਲਤਾ ਨੇ...
Advertisement
ਖਰੜ ਦੇ ਸੈਕਟਰ 115 ਸਥਿਤ ਜੇ ਟੀ ਪੀ ਐੱਲ ਸੁਸਾਇਟੀ ’ਚ ਬੀਤੇ ਦਿਨ ਆਵਾਰਾ ਕੁੱਤਿਆਂ ਨੇ ਘੋੜੀ ਦੇ ਨਵਜੰਮੇ ਵਛੇਰੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸੁਸਾਇਟੀ ਵਾਸੀ ਪੂਨਮ ਸ਼ਰਮਾ ਅਤੇ ਰੈਜੀਡੈਂਟਸ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਸੁਮਨ ਲਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਆਵਾਰਾ ਕੁੱਤਿਆਂ ਨੇ ਇੱਕ ਮਜ਼ਦੂਰ ਨੂੰ ਵੱਢ ਲਿਆ ਸੀ। ਉਨ੍ਹਾਂ ਕਿਹਾ ਸੁਸਾਇਟੀ ਵਿੱਚ ਆਵਾਰਾ ਕੁੱਤੇ ਅਤੇ ਲਾਵਾਰਸ ਪਸ਼ੂ ਘੁੰਮਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਲਾਵਾਰਸ ਪਸ਼ੂਆਂ ਦੀ ਲੜਾਈ ਕਾਰਨ ਪਾਰਕ ਦੀ ਰੇਲਿੰਗ ਅਤੇ ਗੱਡੀਆਂ ਟੁੱਟ ਗਈਆਂ ਸਨ। ਉਨ੍ਹਾਂ ਕਿਹਾ ਕਿ ਕਈ ਵਾਰੀ ਇਸ ਸਬੰਧੀ ਸਥਾਨਕ ਨਗਰ ਕੌਂਸਲ ਨੂੰ ਸ਼ਿਕਾਇਤ ਕੀਤੀ ਹੈ ਪਰ ਕੁਝ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ।
Advertisement
Advertisement
×

