ਈਜ਼ ਆਫ ਲਿਵਿੰਗ ਇੰਡੈਕਸ-2020

ਸੋਹਣੇ ਸ਼ਹਿਰ ’ਤੇ ਲੱਗਿਆ ਦਾਗ਼

ਚੰਡੀਗੜ੍ਹ ਵਿੱਚ ਰਹਿਣੀ-ਬਹਿਣੀ ਸੌਖੀ ਨਹੀਂ ਰਹੀ; ਸਰਵੇਖਣ ਵਿੱਚ ਪੰਜਵੇਂ ਤੋਂ 29ਵੇਂ ਸਥਾਨ ’ਤੇ ਡਿੱਗਿਆ

ਸੋਹਣੇ ਸ਼ਹਿਰ ’ਤੇ ਲੱਗਿਆ ਦਾਗ਼

ਚੰਡੀਗੜ੍ਹ ਵਿੱਚ ਸਬਜ਼ੀ ਵੇਚਦਾ ਹੋਇਆ ਇਕ ਰੇਹੜੀ ਵਾਲਾ। ਫੋਟੋ: ਨਿਤਿਨ ਮਿੱਤਲ

ਮੁਕੇਸ਼ ਕੁਮਾਰ

ਚੰਡੀਗੜ੍ਹ, 4 ਮਾਰਚ

‘ਸੋਹਣੇ ਸ਼ਹਿਰ’ ਨਾਲ ਜਾਣਿਆ ਜਾਂਦਾ ਚੰਡੀਗੜ੍ਹ ਸ਼ਹਿਰ ਇੱਥੋਂ ਦੇ ਨਾਗਰਿਕਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਦੇਣ ਵਿੱਚ ਪਛੜ ਗਿਆ ਗਿਆ ਹੈ। ਕੇਂਦਰ ਸਰਕਾਰ ਦੇ ਘਰ ਅਤੇ ਸ਼ਹਿਰੀ ਮਾਮਲਿਆਂ ਮੰਤਰਾਲੇ ਵੱਲੋਂ ਅੱਜ ‘ਈਜ਼ ਆਫ ਲਿਵਿੰਗ ਇੰਡੈਕਸ ਰੈਂਕਿੰਗ - 2020’ (ਸੌਖਾਲੀ ਜ਼ਿੰਦਗੀ) ਲਈ ਕੀਤੇ ਗਏ ਸਰਵੇਖਣ ਦੀ ਸੂਚੀ ਜਾਰੀ ਕੀਤੀ ਗਈ। ਸੂਚੀ ਵਿੱਚ ਚੰਡੀਗੜ੍ਹ ਸ਼ਹਿਰ ਦੇਸ਼ ਦੇ ਦਸ ਲੱਖ ਤੋਂ ਵੱਧ ਦੀ ਵਸੋਂ ਵਾਲੇ ਸ਼ਹਿਰਾਂ ਦੀ ਟੌਪ-10 ਸੂਚੀ ਤੋਂ ਬਾਹਰ ਹੋ ਗਿਆ ਹੈ। ਕੇਂਦਰੀ ਘਰ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁੁਰੀ ਵੱਲੋਂ ਅੱਜ ਦਿੱਲੀ ਵਿੱਚ ਇਹ ਰਿਪੋਰਟ ਜਾਰੀ ਕੀਤੀ ਗਈ।

ਚੰਡੀਗੜ੍ਹ ਸ਼ਹਿਰ ਸਾਲ 2018 ਵਿੱਚ ਰਹਿਣਯੋਗ ਸ਼ਹਿਰਾਂ ਲਈ ਕਰਵਾਏ ਗਏ ਸਰਵੇਖਣ ਵਿੱਚ ਚੰਡੀਗੜ੍ਹ ਸ਼ਹਿਰ ਆਪਣੀ ਸ਼੍ਰੇਣੀ ਦੇ 111 ਸ਼ਹਿਰਾਂ ਵਿੱਚ ਪੰਜਵੇਂ ਨੰਬਰ ’ਤੇ ਸੀ, ਜੋ ਹੁਣ ਦੋ ਸਾਲ ਬਾਅਦ ਪਛੜ ਕੇ 29ਵੇਂ ਨੰਬਰ ’ਤੇ ਆ ਗਿਆ ਹੈ। ਅੱਜ ਕੇਂਦਰ ਸਰਕਾਰ ਚੰਡੀਗੜ੍ਹ ਸ਼ਹਿਰ ਨੂੰ ਇਸ ਸਰਵੇਖਣ ਦੌਰਾਨ ਕਰਵਾਏ ਗਏ ਮੁਕਾਬਲਿਆਂ ਵਿੱਚ ਦਸ ਲੱਖ ਤੋਂ ਵੱਧ ਵਸੋਂ ਵਾਲੀ ਸ਼੍ਰੇਣੀ ਦੇ 111 ਸ਼ਹਿਰਾਂ ਵਿੱਚ ਕੇਂਦਰ ਸਰਕਾਰ ਨੇ 54.40 ਅੰਕ ਦਿੱਤੇ ਹਨ। ਕੇਂਦਰ ਸਰਕਾਰ ਨੇ ਇਹ ਸਰਵੇਖਣ 10 ਲੱਖ ਵਲੋਂ ਵੱਧ ਅਤੇ 10 ਲੱਖ ਤੋਂ ਘੱਟ ਵਸੋਂ ਵਾਲੇ ਸ਼ਹਿਰਾਂ ਲਈ ਵੱਖ ਵੱਖ ਸ਼੍ਰੇਣੀਆਂ ਵਿੱਚ ਕਰਵਾਏ ਸਨ।

ਇਸ ਸਰਵੇਖਣ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਦਿੱਤੀ ਗਈ ਫੀਡਬੈਕ ਜ਼ਿਆਦਾ ਵਧੀਆਂ ਨਾ ਹੋਣ ਕਰਕੇ ਚੰਡੀਗੜ੍ਹ ਸ਼ਹਿਰ ਪੰਜਵੇਂ ਸਥਾਨ ਤੋਂ ਪਛੜ ਕੇ 29ਵੇਂ ਸਥਾਨ ਉੱਤੇ ਪਹੁੰਚ ਗਿਆ ਹੈ। ਕੇਂਦਰ ਸਰਕਾਰ ਵੱਲੋਂ ਐਲਾਨੇ ਇਨ੍ਹਾਂ ਨਤੀਜਿਆਂ ਨੇ ਚੰਡੀਗੜ੍ਹ ਸ਼ਹਿਰ ਨੂੰ ਦੇਸ਼ ਦਾ ਨੰਬਰ ਇੱਕ ਸ਼ਹਿਰ ਬਣਾਉਣ ਲਈ ਪੱਬਾਂ ਭਰ ਚੰਡੀਗੜ੍ਹ ਪ੍ਰਸ਼ਾਸਨ ਸਮੇਤ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।

ਕਿਸ ਆਧਾਰ ’ਤੇ ਐਲਾਨੇ ਜਾਂਦੇ ਨੇ ਨਤੀਜੇ

ਕੇਂਦਰ ਸਰਕਾਰ ਵਲੋਂ ਜੋ ਦਸ ਲੱਖ ਤੋਂ ਵੱਧ ਦੀ ਵਸੋਂ ਵਾਲੇ 111 ਸ਼ਹਿਰਾਂ ਲਈ ਜਾਰੀ ਕੀਤੀ ਗਈ ਸੂਚੀ ਵਿੱਚ ਮੁੱਖ ਤੌਰ ‘ਤੇ ਤਿੰਨ ਆਧਾਰ ਦੇ ਸਰਵੇਖਣ ਕੀਤਾ ਗਿਆ ਸੀ। ਇਨ੍ਹਾਂ ਵਿੱਚ ਰਹਿਣ ਦੀ ਗੁਣਵੱਤਾ, ਲੋਕਾਂ ਦੀ ਆਰਥਿਕ ਯੋਗਤਾ ਅਤੇ ਸ਼ਹਿਰ ਦੇ ਵਿਕਾਸ ਦੀ ਰਫ਼ਤਾਰ ਨੂੰ ਲੈ ਕੇ ਸਰਵੇਖਣ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਲਗਪਗ 50 ਹੋਰ ਬਿੰਦੂਆਂ ’ਤੇ ਵੀ ਫੀਡਬੈਕ ਲਈ ਜਾਂਦੀ ਹੈ। ਇਸ ਤੋਂ ਬਾਅਦ ਹੀ ਰੈਂਕਿੰਗ ਲਈ ਨੰਬਰ ਤੈਅ ਕੀਤੇ ਗਏ ਹਨ। ਇਸ ਸਰਵੇਖਣ ਵਿੱਚ ਅੰਕ ਅਤੇ ਰੈਂਕ ਤੈਅ ਕਰਨ ਵਿੱਚ ਸਥਾਨਕ ਲੋਕਾਂ ਦੀ ਫੀਡਬੈਕ ਦੀ ਅਹਿਮ ਭੂਮਿਕਾ ਰਹਿੰਦੀ ਹੈ। ਇਹ ਸਰਵੇਖਣ ਪਿਛਲੇ ਸਾਲ 19 ਜਨਵਰੀ ਮਾਰਚ 2020 ਤੱਕ ਕਰਾਇਆ ਗਿਆ ਸੀ।

ਸ਼ਹਿਰ ਦੀ ਸਥਿਤੀ ਲਈ ਭਾਜਪਾ ਜ਼ਿੰਮੇਵਾਰ: ਕਾਂਗਰਸ

ਕੇਂਦਰ ਸਰਕਾਰ ਵਲੋਂ ਜਾਰੀ ‘ਲਿਵਿੰਗ ਇੰਡੇਕਸ-2020’ ਸਰਵੇਖਣ ਵਿੱਚ ਚੰਡੀਗ੍ਹੜ ਸ਼ਹਿਰ ਦੇ 29ਵੇਂ ਰੈਂਕ ਉਤੇ ਆਉਣ ਤੇ ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਦੇਸ਼ ਵਿੱਚ ਚੰਡੀਗੜ੍ਹ ਸ਼ਹਿਰ ਦੇ ਇਸ ਰੈਂਕਿੰਗ ਆਉਣਾ ਬੇਹੱਦ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਚੰਡੀਗੜ੍ਹ ਨਗਰ ਨਿਗਮ ਦੀ ਕਾਰਜਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲਗਾਉਂਦੀ ਹੈ। ਛਾਬੜਾ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ‘ਸਿਟੀ ਬਿਊਟੀਫੁਲ’ ਦੇ ਨਾਮ ਜਾਣੇ ਜਾਨ ਵਾਲੇ ਚੰਡੀਗੜ੍ਹ ਸ਼ਹਿਰ ਦੀ ਇਸ ਸਥਿਤੀ ਲਈ ਚੰਡੀਗੜ੍ਹ ਭਾਜਪਾ ਜ਼ਿਮੇਵਾਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All