ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ 23 ਅਗਸਤ
ਐੱਸਐੱਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਨੇ ਅੱਜ ਥਾਣਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਦੱਸਿਆ ਕਿ 17 ਅਗਸਤ 2023 ਨੂੰ ਪਿੰਡ ਜਿੰਦਵੜੀ ਵਿਖੇ ਸੁਰਿੰਦਰ ਸਿੰਘ ਕੰਗ ਦੀ ਰਿਹਾਇਸ਼ ਵਿਖੇ ਤੜਕਸਾਰ ਡਕੈਤੀ ਮਾਮਲੇ ’ਚ ਪੁਲੀਸ ਨੇ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਐੱਸਪੀ ਡੀ ਡਾਕਟਰ ਨਵਨੀਤ ਸਿੰਘ ਮਾਹਲ, ਡੀਐੱਸਪੀ ਮਨਵੀਰ ਸਿੰਘ ਬਾਜਵਾ ਤੇ ਡੀਐੱਸਪੀ ਅਜੈ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਇੰਚਾਰਜ ਸੀਆਈਏ ਰੂਪਨਗਰ ਸਤਨਾਮ ਸਿੰਘ ਅਤੇ ਇੰਸੈਪਕਟਰ ਥਾਣਾ ਮੁਖੀ ਸ੍ਰੀ ਆਨੰਦਪੁਰ ਸਾਹਿਬ ਹਰਕੀਰਤ ਸਿੰਘ ਦੀ ਟੀਮ ਕਾਇਮ ਕੀਤੀ ਗਈ। ਟੀਮ ਨੇ ਗਰੋਹ ਦੀ ਮੁੱਖ ਸਰਗਨਾ ਗੁਰਨੂਰ ਕੌਰ ਸਿੱਧੂ ਫਰੀਦਕੋਟ, ਜਗਪ੍ਰੀਤ ਸਿੰਘ ਪਿੰਡ ਧਾਂਦਲਾ ਲੁਧਿਆਣਾ ਤੇ ਜੁਗਿੰਦਰ ਸਿੰਘ ਵਾਸੀ ਚੰਡੀਗੜ੍ਹ ਨੂੰ ਹਥਿਆਰਾਂ ਤੇ ਡਾਕੇ ਦੌਰਾਨ ਲੁੱਟੇ ਗਹਿਣਿਆਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦਾ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਾਲੇ ਦੋ ਹੋਰ ਮੁਲਜ਼ਮ ਫ਼ਰਾਰ ਹਨ। ਡਕੈਤੀ ਲਈ ਵਰਤੇ 2 ਪਿਸਤੌਲ 32 ਬੋਰ, ਚਾਰ ਮੈਗਜ਼ੀਨ, 9 ਕਾਰਤੂਸ, 2 ਖਿਡੌਣਾ ਪਿਸਤੌਲ, ਸੋਨੇ ਅਤੇ ਹੀਰੇ ਦੇ ਗਹਿਣੇ ਬਰਾਮਦ ਕਰ ਲਏ ਹਨ।