sports tournament: ਬੈਡਮਿੰਟਨ ਮੁਕਾਬਲਿਆਂ ਵਿੱਚ ਆਈ ਪੀ ਐੱਸ ਸਕੂਲ ਜੇਤੂ
ਕੁਰਾਲੀ ਜ਼ੋਨ ਅਧੀਨ ਪੈਂਦੇ ਸਕੂਲਾਂ ਦੇ ਬੈਡਮਿੰਟਨ ਅਤੇ ਸ਼ਤਰੰਜ (ਚੈੱਸ) ਦੇ ਮੁਕਾਬਲੇ ਅੱਜ ਸਥਾਨਕ ਆਈ ਪੀ ਐੱਸ ਸਕੂਲ ਵਿੱਚ ਕਰਵਾਏ ਗਏ। ਇਸ ਦੌਰਾਨ ਲੜਕਿਆਂ ਦੇ 14, 17 ਅਤੇ 19 ਸਾਲ ਵਰਗ ਦੇ ਮੁਕਾਬਲੇ ਕਰਵਾਏ ਗਏ। ਜ਼ੋਨਲ ਟੂਰਨਾਮੈਂਅ ਕਮੇਟੀ ਵੱਲੋਂ ਕਰਵਾਏ...
ਕੁਰਾਲੀ ਜ਼ੋਨ ਅਧੀਨ ਪੈਂਦੇ ਸਕੂਲਾਂ ਦੇ ਬੈਡਮਿੰਟਨ ਅਤੇ ਸ਼ਤਰੰਜ (ਚੈੱਸ) ਦੇ ਮੁਕਾਬਲੇ ਅੱਜ ਸਥਾਨਕ ਆਈ ਪੀ ਐੱਸ ਸਕੂਲ ਵਿੱਚ ਕਰਵਾਏ ਗਏ। ਇਸ ਦੌਰਾਨ ਲੜਕਿਆਂ ਦੇ 14, 17 ਅਤੇ 19 ਸਾਲ ਵਰਗ ਦੇ ਮੁਕਾਬਲੇ ਕਰਵਾਏ ਗਏ।
ਜ਼ੋਨਲ ਟੂਰਨਾਮੈਂਅ ਕਮੇਟੀ ਵੱਲੋਂ ਕਰਵਾਏ ਜਾ ਰਹੇ ਮੁਕਾਬਲਿਆਂ ਦਾ ਉਦਘਾਟਨ ਆਈ ਪੀ ਐੱਸ ਦੇ ਡਾਇਰੈਕਟਰ ਅਸ਼ੋਕ ਕੌਸ਼ਲ ਅਤੇ ਪ੍ਰਿੰਸੀਪਲ ਪੀ ਸੈਂਗਰ ਨੇ ਕੀਤਾ। ਲੜਕਿਆਂ ਦੇ ਬੈਡਮਿੰਟਨ ਅੰਡਰ 14 ਮੁਕਾਬਲਿਆਂ ਵਿੱਚ ਆਈ ਪੀ ਐੱਸ ਸਕੂਲ ਪਹਿਲੇ, ਡੀ ਏ ਵੀ ਸਕੂਲ ਦੂਜੇ ਅਤੇ ਸਰਕਾਰੀ ਸਕੂਲ ਫਾਟਵਾਂ ਤੀਜੇ ਸਥਾਨ ’ਤੇ ਰਿਹਾ। ਅੰਡਰ 17 ਵਿੱਚ ਫਾਟਵਾਂ ਸਕੂਲ ਪਹਿਲੇ, ਆਈ ਪੀ ਐੱਸ ਸਕੂਲ ਦੂਜੇ ਅਤੇ ਡੀ ਏ ਵੀ ਸਕੂਲ ਤੀਜੇ ਸਥਾਨ ’ਤੇ ਰਿਹਾ। ਅੰਡਰ 19 ਵਿੱਚ ਆਈ ਪੀ ਐੱਸ ਸਕੂਲ ਪਹਿਲੇ, ਖਾਲਸਾ ਸਕੂਲ ਕੁਰਾਲੀ ਦੂਜੇ ਅਤੇ ਡੀ ਏ ਵੀ ਸਕੂਲ ਤੀਜੇ ਸਥਾਨ ’ਤੇ ਰਿਹਾ।
ਸ਼ਤਰੰਜ ਦੇ ਲੜਕਿਆਂ ਦੇ ਅੰਡਰ 14 ਵਰਗ ਵਿੱਚ ਡੀ ਏ ਵੀ ਸਕੂਲ ਪਹਿਲੇ, ਆਈ ਪੀ ਐੱਸ ਸਕੂਲ ਦੂਜੇ ਅਤੇ ਬਰੁੱਕਫੀਲਡ ਸਕੂਲ ਤੀਜੇ ਸਥਾਨ ’ਤੇ ਰਿਹਾ। ਅੰਡਰ 17 ਵਰਗ ਵਿੱਚ ਨੈਸ਼ਨਲ ਪਬਲਿਕ ਸਕੂਲ ਅਤੇ ਬਰੁੱਕਫੀਲਡ ਸਕੂਲ ਸਾਂਝੇ ਤੌਰ ’ਤੇ ਪਹਿਲੇ, ਡੀ ਏ ਵੀ ਸਕੂਲ ਦੂਜੇ ਅਤੇ ਆਈ ਪੀ ਐੱਸ ਸਕੂਲ ਤੀਜੇ ਸਥਾਨ ’ਤੇ ਰਹੇ। ਅੰਡਰ 19 ਵਰਗ ਵਿੱਚ ਡੀਏਵੀ ਸਕੂਲ ਪਹਿਲੇ, ਨੈਸ਼ਨਲ ਸਕੂਲ ਦੂਜੇ ਅਤੇ ਬਰੁੱਕਫੀਲਡ ਸਕੂਲ ਤੀਜੇ ਸਥਾਨ ’ਤੇ ਰਿਹਾ।
ਇਸ ਮੌਕੇ ਜ਼ੋਨਲ ਕਮੇਟੀ ਦੇ ਸਕੱਤਰ ਹਰਵਿੰਦਰ ਸਿੰਘ, ਗੁਲਸ਼ਨ ਕੁਮਾਰ, ਪਵਨ ਕੁਮਾਰ, ਸੁਖਜਿੰਦਰ ਸਿੰਘ, ਅੰਕੁਰ ਕੁਮਾਰ, ਸ਼ੁਭਮ ਸ਼ਰਮਾ, ਪੁਨੀਤਾ ਸ਼ਰਮਾ ਅਤੇ ਨੀਲਮ ਅਰੋੜਾ ਸਣੇ ਹੋਰ ਪਤਵੰਤੇ ਹਾਜ਼ਰ ਸਨ।

