Special Children Badminton: ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਮਾਂ-ਬੱਚਿਆਂ ਦੀ ਜੋੜੀ ਵਾਲਾ ਬੈਡਮਿੰਟਨ ਟੂਰਨਾਮੈਂਟ ਸਮਾਪਤ
Special Children Badminton: ਯੂਟੀ ਦੇ ਸਿੱਖਿਆ ਵਿਭਾਗ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਤਿੰਨ ਦਿਨਾ ਮਾਂ-ਬੱਚਿਆਂ ਦੀ ਜੋੜੀ ਵਾਲਾ ਬੈਡਮਿੰਟਨ ਟੂਰਨਾਮੈਂਟ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-23 ’ਚ ਕਰਵਾਇਆ ਗਿਆ। ਇਸ ਨਿਵੇਕਲੀ ਪਹਿਲਕਦਮੀ ਦੇ ਸਮਾਪਤ ਸਮਾਰੋਹ ਵਿੱਚ ਸਕੂਲ ਸਿੱਖਿਆ...
Advertisement
Special Children Badminton: ਯੂਟੀ ਦੇ ਸਿੱਖਿਆ ਵਿਭਾਗ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਤਿੰਨ ਦਿਨਾ ਮਾਂ-ਬੱਚਿਆਂ ਦੀ ਜੋੜੀ ਵਾਲਾ ਬੈਡਮਿੰਟਨ ਟੂਰਨਾਮੈਂਟ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-23 ’ਚ ਕਰਵਾਇਆ ਗਿਆ। ਇਸ ਨਿਵੇਕਲੀ ਪਹਿਲਕਦਮੀ ਦੇ ਸਮਾਪਤ ਸਮਾਰੋਹ ਵਿੱਚ ਸਕੂਲ ਸਿੱਖਿਆ ਡਾਇਰੈਕਟਰ ਨਿਤਿਸ਼ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
Advertisement
ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਸਿਰਫ਼ ਇੱਕ ਖੇਡ ਮੁਕਾਬਲਾ ਨਹੀਂ ਹੈ ਸਗੋਂ ਸਿੱਖਿਆ ਅਤੇ ਪਰਿਵਾਰਕ ਭਾਈਵਾਲੀ ਦਾ ਇੱਕ ਸ਼ਾਨਦਾਰ ਸੁਨੇਹਾ ਹੈ। ਖੇਡਾਂ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਆਤਮ-ਵਿਸ਼ਵਾਸ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਮਾਵਾਂ ਦੇ ਸਮਰਪਣ ਦੀ ਸ਼ਲਾਘਾ ਕਰਦਿਆਂ ਸਾਰੀਆਂ 24 ਮਾਂ-ਬੱਚਾ ਜੋੜੀਆਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਟੂਰਨਾਮੈਂਟ ਨੋਡਲ ਅਧਿਕਾਰੀ ਰਾਜਪਾਲ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ।
Advertisement
Advertisement
×

