Solar Power Project: ਸਵਰਾਜ ਟਰੈਕਟਰਜ਼ ਦਾ ਸੌਰ ਊਰਜਾ ਪ੍ਰਾਜੈਕਟ ਸ਼ੁਰੂ
ਇੱਥੋਂ ਨੇੜਲੇ ਪਿੰਡ ਹਮਾਯੂੰਪੁਰ ਸਥਿਤ ਸਵਰਾਜ ਟਰੈਕਟਰਜ਼ ਦੇ ਕੰਪਲੈਕਸ ’ਚ ਅੱਜ ਕੰਪਨੀ ਪ੍ਰਬੰਧਕਾਂ ਨੇ ਨਵਿਆਉਣਯੋਗ ਊਰਜਾ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ। ਮਹਿੰਦਰਾ ਗਰੁੱਪ ਦੀ ਕੰਪਨੀ ਸਵਰਾਜ ਟਰੈਕਟਰਜ਼ ਅਤੇ ਮਹਿੰਦਰਾ ਸਸਟੇਨ ਵੱਲੋਂ ਪੰਜਾਬ ਵਿੱਚ 42 ਮੈਗਾਵਾਟ ਪੀਕ ਸਮਰੱਥਾ ਵਾਲੀ ਗਰੁੱਪ ਕੈਪਟਿਵ ਸੌਰ...
ਇੱਥੋਂ ਨੇੜਲੇ ਪਿੰਡ ਹਮਾਯੂੰਪੁਰ ਸਥਿਤ ਸਵਰਾਜ ਟਰੈਕਟਰਜ਼ ਦੇ ਕੰਪਲੈਕਸ ’ਚ ਅੱਜ ਕੰਪਨੀ ਪ੍ਰਬੰਧਕਾਂ ਨੇ ਨਵਿਆਉਣਯੋਗ ਊਰਜਾ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ। ਮਹਿੰਦਰਾ ਗਰੁੱਪ ਦੀ ਕੰਪਨੀ ਸਵਰਾਜ ਟਰੈਕਟਰਜ਼ ਅਤੇ ਮਹਿੰਦਰਾ ਸਸਟੇਨ ਵੱਲੋਂ ਪੰਜਾਬ ਵਿੱਚ 42 ਮੈਗਾਵਾਟ ਪੀਕ ਸਮਰੱਥਾ ਵਾਲੀ ਗਰੁੱਪ ਕੈਪਟਿਵ ਸੌਰ ਊਰਜਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਸਵਰਾਜ ਟਰੈਕਟਰਜ਼ ਦੀਆਂ ਨਿਰਮਾਣ ਇਕਾਈਆਂ ਦੀ ਲਗਪਗ 50 ਫ਼ੀਸਦੀ ਬਿਜਲੀ ਦੀ ਲੋੜ ਪੂਰੀ ਹੋਣ ਦੀ ਉਮੀਦ ਹੈ। ਮਹਿੰਦਰਾ ਸਸਟੇਨ ਵੱਲੋਂ ਵਿਕਸਤ ਇਹ ਪ੍ਰਾਜੈਕਟ ਬਠਿੰਡਾ ਦੇ ਤਲਵੰਡੀ ਸਾਬੋ ਖੇਤਰ ਦੇ ਪਿੰਡ ਤਿਓਣਾ ਪੁਜਾਰੀਆਂ ਵਿੱਚ ਕਰੀਬ 141 ਏਕੜ ਰਕਬੇ ਵਿੱਚ ਸਥਾਪਤ ਕੀਤਾ ਹੈ। ਇੱਥੇ ਐੱਨ-ਟਾਈਪ ਟੌਪਕੌਨ ਬਾਈਫੇਸ਼ੀਅਲ ਸੌਰ ਪੈਨਲ ਲਾਏ ਗਏ ਹਨ। ਇਸ ਤੋਂ ਸਾਲਾਨਾ ਕਰੀਬ 6.154 ਕਰੋੜ ਯੂਨਿਟ ਬਿਜਲੀ ਪੈਦਾ ਹੋਣ ਦੀ ਉਮੀਦ ਹੈ। ਸਵਰਾਜ ਡਿਵੀਜ਼ਨ ਦੇ ਸੀ ਈ ਓ ਗਗਨਜੋਤ ਸਿੰਘ ਨੇ ਕਿਹਾ ਕਿ ਕੰਪਨੀ ਊਰਜਾ ਦੀ ਖਪਤ ਘਟਾਉਣ ਅਤੇ ਰਵਾਇਤੀ ਸਰੋਤਾਂ ਦੀ ਥਾਂ ਨਵਿਆਉਣਯੋਗ ਊਰਜਾ ਦੀ ਵਰਤੋਂ ਵਧਾਉਣ ਲਈ ਕੰਮ ਕਰ ਰਹੀ ਹੈ। ਮਹਿੰਦਰਾ ਸਸਟੇਨ ਦੇ ਐੱਮਡੀ ਤੇ ਸੀਈਓ ਅਵਿਨਾਸ਼ ਰਾਓ ਨੇ ਇਸ ਨੂੰ ਕੰਪਨੀ ਦੀ ਅਹਿਮ ਪ੍ਰਾਪਤੀ ਦੱਸਦਿਆਂ ਕਿਹਾ ਕਿ ਗਰੁੱਪ ਕੈਪਟਿਵ ਮਾਡਲ ਤਹਿਤ ਇਹ ਮਹਿੰਦਰਾ ਸਸਟੇਨ ਦੀ ਪਹਿਲੀ ਯੋਜਨਾ ਹੈ।

