solar power: ਸੋਲਰ ਪੈਨਲ ਸਪਲਾਈ ਚੇਨ ਮਜ਼ਬੂਤ ਕਰਨ ਬਾਰੇ ਚਰਚਾ
ਪੀ ਐੱਚ ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਸੋਲਰ ਪਾਵਰ ਖੇਤਰ ਲਈ ‘ਸੋਰਸਿੰਗ ਡੈਸਟੀਨੇਸ਼ਨ ਵਜੋਂ ਚੰਡੀਗੜ੍ਹ’ ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਈ-ਕਾਮਰਸ ਰਾਹੀਂ ਸੋਲਰ ਊਰਜਾ ਖੇਤਰ ਵਿੱਚ ਐੱਮ ਐੱਸ ਐੱਮ ਈਜ਼ ਦੀ ਸਪਲਾਈ ਚੇਨ ਮਜ਼ਬੂਤ ਕਰਨ ਦੇ...
ਪੀ ਐੱਚ ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਸੋਲਰ ਪਾਵਰ ਖੇਤਰ ਲਈ ‘ਸੋਰਸਿੰਗ ਡੈਸਟੀਨੇਸ਼ਨ ਵਜੋਂ ਚੰਡੀਗੜ੍ਹ’ ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਈ-ਕਾਮਰਸ ਰਾਹੀਂ ਸੋਲਰ ਊਰਜਾ ਖੇਤਰ ਵਿੱਚ ਐੱਮ ਐੱਸ ਐੱਮ ਈਜ਼ ਦੀ ਸਪਲਾਈ ਚੇਨ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਪੀ ਐੱਚ ਡੀ ਚੈਂਬਰ ਦੀ ਰੀਜਨਲ ਰਿਨਿਊਏਬਲ ਐਨਰਜੀ ਐਂਡ ਪਾਵਰ ਕਮੇਟੀ ਦੇ ਕਨਵੀਨਰ ਪਰਵ ਅਰੋੜਾ ਨੇ ਕਿਹਾ ਕਿ ਭਾਰਤ ਵਿੱਚ ਸੋਲਰ ਪਾਵਰ ਕ੍ਰਾਂਤੀ ਨੂੰ ਅੱਗੇ ਵਧਾਉਣ ਵਿੱਚ ਈ-ਕਾਮਰਸ ਅਹਿਮ ਭੂਮਿਕਾ ਨਿਭਾ ਸਕਦਾ ਹੈ। ਈ-ਕਾਮਰਸ ਡਿਜੀਟਲ ਮੰਚਾਂ ਰਾਹੀਂ ਸੋਲਰ ਪੈਨਲ, ਇਨਵਰਟਰ, ਬੈਟਰੀ, ਮਾਊਂਟਿੰਗ ਸਟਰੱਕਚਰ ਅਤੇ ਹੋਰ ਕੰਪੋਨੈਂਟਸ ਤੱਕ ਪਹੁੰਚ ਆਸਾਨ ਬਣਾਈ ਜਾ ਸਕਦੀ ਹੈ। ਸੂ-ਫਿਨ ਦੀ ਰੀਜਨਲ ਲੀਡ-ਨਾਰਥ ਸੌਮਿਆ ਪਾਠਕ ਨੇ ਦੱਸਿਆ ਕਿ ਕੰਪਨੀ ਸੋਲਰ ਊਰਜਾ, ਉਦਯੋਗਿਕ ਅਤੇ ਨਿਰਮਾਣ ਖੇਤਰਾਂ ਨਾਲ ਸਬੰਧਤ ਵੱਖ-ਵੱਖ ਉਤਪਾਦਾਂ ਨੂੰ ਡਿਜੀਟਲ ਢੰਗ ਨਾਲ ਖੋਜਣ, ਸੋਰਸ ਕਰਨ ਅਤੇ ਉਨ੍ਹਾਂ ਦੀ ਖ਼ਰੀਦ-ਫਰੋਖ਼ਤ ਵਿੱਚ ਸਹਾਇਤਾ ਕਰਦੀ ਹੈ। ਸੋਲਰ ਐਨਰਜੀ ਵੈਂਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਕਿਹਾ ਕਿ ਰੀਅਲ-ਟਾਈਮ ਕੀਮਤਾਂ ਦੀ ਤੁਲਨਾ, ਪਾਰਦਰਸ਼ੀ ਜਾਣਕਾਰੀ, ਆਸਾਨ ਰਿਸਰਚ ਅਤੇ ਲਾਗਤ ਘਟਾਉਣ ਦੀਆਂ ਸਹੂਲਤਾਂ ਕਾਰਨ ਖ਼ਰੀਦਦਾਰਾਂ ਨੂੰ ਕੱਚੇ ਮਾਲ ਅਤੇ ਹੋਰ ਉਤਪਾਦਾਂ ਤੱਕ ਤੇਜ਼ੀ ਨਾਲ ਅਤੇ ਬਿਹਤਰ ਜਾਣਕਾਰੀ ਦੇ ਨਾਲ ਪਹੁੰਚ ਮਿਲਦੀ ਹੈ।

