Anjana Om Kashyap ’ਤੇ ਫੁੱਟਿਆ ਸੋਸ਼ਲ ਮੀਡੀਆ ਦਾ ਗੁੱਸਾ; ਧਰਮਿੰਦਰ ਦੀ ‘ਝੂਠੀ ਮੌਤ ਦੀ ਖ਼ਬਰ’ ਤੋਂ ਬਾਅਦ ਹੋਈ ਟ੍ਰੋਲਿੰਗ ਦਾ ਸ਼ਿਕਾਰ !
ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਅਜੀਬੋ-ਗਰੀਬ ਅਫਵਾਹ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅਸਲ ਵਿੱਚ, ਬੌਲੀਵੁੱਡ ਦੇ ਮਹਾਨ ਅਦਾਕਾਰ ਧਰਮਿੰਦਰ ਦੀ ਸਿਹਤ ਬਾਰੇ ਕਈ ਮੀਡੀਆ ਚੈਨਲਾਂ ਨੇ ਗਲਤ ਰਿਪੋਰਟਿੰਗ ਕੀਤੀ, ਜਿਸ ਵਿੱਚ ਇਹ ਖ਼ਬਰ ਫੈਲ ਗਈ ਕਿ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਹਾਲਾਂਕਿ, ਉਨ੍ਹਾਂ ਦੇ ਪਰਿਵਾਰ ਨੇ ਤੁਰੰਤ ਇਨ੍ਹਾਂ ਖ਼ਬਰਾਂ ਨੂੰ ਝੂਠਾ ਸਾਬਤ ਕਰਦੇ ਹੋਏ ਸਪੱਸ਼ਟ ਕੀਤਾ ਕਿ ਧਰਮਿੰਦਰ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਇਸ ਪੂਰੇ ਵਿਵਾਦ ਵਿੱਚ Aaj Tak ਦੀ ਸੀਨੀਅਰ ਐਂਕਰ ਅੰਜਨਾ ਓਮ ਕਸ਼ਯਪ ਅਚਾਨਕ ਸੋਸ਼ਲ ਮੀਡੀਆ ’ਤੇ ਟ੍ਰੋਲਿੰਗ ਦਾ ਸ਼ਿਕਾਰ ਬਣ ਗਈ।
ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਕਿ Aaj Tak ਨੇ ਵੀ ਗਲਤੀ ਨਾਲ ਧਰਮਿੰਦਰ ਦੀ ਮੌਤ ਦੀ ਖ਼ਬਰ ਚਲਾ ਦਿੱਤੀ ਸੀ, ਕਈ ਯੂਜ਼ਰਸ ਨੇ ਅੰਜਨਾ ਓਮ ਕਸ਼ਯਪ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ।
Twitter, Instagram ਅਤੇ Facebook ’ਤੇ #AnjanaOmKashyap ਟ੍ਰੈਂਡ ਕਰਨ ਲੱਗਾ। ਕੁਝ ਯੂਜ਼ਰਸ ਨੇ ਉਨ੍ਹਾਂ ਦੀਆਂ ਤਸਵੀਰਾਂ ’ਤੇ 'ਫੇਕ ਡੈਥ ਪੋਸਟਰ' ਅਤੇ ਅੰਤਿਮ ਸੰਸਕਾਰ ਦੇ ਫੋਟੋਸ਼ਾਪ ਕੀਤੇ ਵੀਡੀਓ ਬਣਾ ਕੇ ਪੋਸਟ ਕਰਨੇ ਸ਼ੁਰੂ ਕਰ ਦਿੱਤੇ।
ਇੱਕ ਵੀਡੀਓ ਵਿੱਚ ਤਾਂ ਇੱਕ ਵਿਅਕਤੀ ਉਨ੍ਹਾਂ ਦੇ ਪੋਸਟਰ ਦੇ ਸਾਹਮਣੇ ਰੋਂਦਾ ਹੋਇਆ ਅਤੇ ਫੁੱਲਾਂ ਦਾ ਹਾਰ ਚੜ੍ਹਾਉਂਦਾ ਹੋਇਆ ਦਿਖਾਈ ਦਿੰਦਾ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ।
