DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

SIR process: ਐੱਸ ਆਈ ਆਰ: ਮੁਹਾਲੀ ਜ਼ਿਲ੍ਹੇ ’ਚ 1,06,854 ਵੋਟਾਂ ਕੱਟੀਆਂ

ਸੁਧਾਈ ਮਗਰੋਂ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ; ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਸੌਂਪੀਆਂ

  • fb
  • twitter
  • whatsapp
  • whatsapp
featured-img featured-img
ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਸੌਂਪਦੇ ਹੋਏ ਡੀ ਸੀ ਕੋਮਲ ਮਿੱਤਲ ਅਤੇ ਹੋਰ।
Advertisement
ਮੁਹਾਲੀ ਦੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਨੇ ਅੱਜ ਰੋਲ ਆਬਜ਼ਰਵਰ ਮੁਹੰਮਦ ਤਈਅਬ ਦੀ ਮੌਜੂਦਗੀ ਵਿੱਚ ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ ਆਈ ਆਰ) ਮਗਰੋਂ ਅੰਤਿਮ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸਬੰਧੀ ਮੀਟਿੰਗ ਕੀਤੀ।

ਮੀਟਿੰਗ ਦੌਰਾਨ, ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ 1 ਅਕਤੂਬਰ, 2026 ਨੂੰ ਯੋਗਤਾ ਮਿਤੀ ਵਜੋਂ ਐੱਸ ਆਈ ਆਰ ਸਬੰਧੀ ਲੋਕਾਂ ਦੇ ਦਾਅਵਿਆਂ ਅਤੇ ਇਤਰਾਜ਼ਾਂ ਦੇ 8 ਅਕਤੂਬਰ ਨੂੰ ਨਿਬੇੜੇ ਮਗਰੋਂ ਜ਼ਿਲ੍ਹਾ ਮੁਹਾਲੀ ਅਧੀਨ ਪੈਂਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਖਰੜ, ਐੱਸ ਏ ਐੱਸ ਨਗਰ ਅਤੇ ਡੇਰਾਬਸੀ ਲਈ ਵੋਟਰ ਸੂਚੀਆਂ ਦਾ ਅੰਤਿਮ ਪ੍ਰਕਾਸ਼ਨ ਅੱਜ ਪੂਰਾ ਹੋ ਗਿਆ।

Advertisement

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਤਿਮ ਪ੍ਰਕਾਸ਼ਨ ਤੋਂ ਬਾਅਦ ਐੱਸ ਆਈ ਆਰ ਤੋਂ ਪਹਿਲਾਂ ਜ਼ਿਲ੍ਹਾ ਮੁਹਾਲੀ ਦੇ ਕੁੱਲ 8,54,423 ਵੋਟਾਂ ਵਿਚੋਂ ਹੁਣ 7,47,569 ਰਜਿਸਟਰਡ ਵੋਟਰ ਰਹਿ ਗਏ ਹਨ ਅਤੇ ਜ਼ਿਲੇ ਵਿਚੋਂ 1,06,854 ਵੋਟਰਾਂ ਦੇ ਨਾਮ ਵੋਟਰ ਲਿਸਟ ਤੋਂ ਬਾਹਰ ਰਹਿ ਗਏ ਹਨ। ਖਰੜ ਵਿਧਾਨ ਸਭਾ ਹਲਕੇ ਵਿਚ ਪਹਿਲਾਂ ਰਜਿਸਟਰਡ 3,02,540 ਵੋਟਰਾਂ ਵਿਚੋਂ ਹੁਣ 2,65,702 ਵੋਟਰ ਰਹਿ ਗਏ ਹਨ ਅਤੇ 36,838 ਵੋਟਾਂ ਕਟ ਗਈਆਂ ਹਨ। ਵਿਧਾਨ ਸਭਾ ਹਲਕਾ ਐੱਸ ਏ ਐੱਸ ਨਗਰ ਦੇ ਪਹਿਲਾਂ ਰਜਿਸਟਰਡ 2,40,956 ਵੋਟਰਾਂ ਵਿਚੋਂ 2,02,010 ਵੋਟਰ ਰਜਿਸਟਰਡ ਹੋਏ ਹਨ ਅਤੇ 38,946 ਵੋਟਰਾਂ ਦਾ ਨਾਮ ਸੂਚੀ ਵਿਚੋਂ ਬਾਹਰ ਹੋ ਗਿਆ ਹੈ। ਡੇਰਾਬੱਸੀ ਹਲਕੇ ਦੇ ਪਹਿਲਾਂ ਰਜਿਸਟਰਡ 3,10,927 ਵੋਟਰਾਂ ਵਿਚੋਂ ਤਾਜ਼ਾ ਪ੍ਰਕਾਸ਼ਿਤ ਸੂਚੀ ਵਿਚ 2,79,857 ਵੋਟਰ ਹਨ ਅਤੇ 31,070 ਵੋਟਰਾਂ ਦਾ ਨਾਮ ਕੱਟ ਗਿਆ ਹੈ।

Advertisement

ਉਨ੍ਹਾਂ ਦੱਸਿਆ ਕਿ ਅੰਤਿਮ ਵੋਟਰ ਸੂਚੀਆਂ ਜਨਤਾ ਲਈ ਸਬੰਧਿਤ ਬੂਥ ਲੈਵਲ ਅਫ਼ਸਰਾਂ (ਬੀ ਐਲ ਓ), ਸਬੰਧਿਤ ਵਿਧਾਨ ਸਭਾ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਈ ਆਰ ਓ) ਅਤੇ ਜ਼ਿਲ੍ਹਾ ਚੋਣ ਦਫ਼ਤਰ ਮੁਹਾਲੀ ਵਿੱਚ ਉਪਲਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਅੰਤਿਮ ਪ੍ਰਕਾਸ਼ਨ ਪ੍ਰਕਿਰਿਆ ਦੇ ਹਿੱਸੇ ਵਜੋਂ, ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫੋਟੋ ਵੋਟਰ ਸੂਚੀਆਂ ਦੀ ਇੱਕ ਹਾਰਡ ਕਾਪੀ ਅਤੇ ਬਿਨਾਂ ਫੋਟੋਆਂ ਵਾਲੇ ਵੋਟਰ ਸੂਚੀਆਂ ਵਾਲੀ ਇੱਕ ਸੀ ਡੀ ਵੀ ਪ੍ਰਦਾਨ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਵਿਚੋਂ ਬਾਹਰ ਰਹਿ ਗਏ ਯੋਗ ਨਾਗਰਿਕ ਫਾਰਮ 6 ਜਮ੍ਹਾਂ ਕਰਵਾ ਕੇ ਨਵੀਂ ਵੋਟਰ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਸਕਦੇ ਹਨ।

Advertisement
×