DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਿੱਪੀ ਸਿੱਧੂ ਕਤਲ ਕੇਸ: ਭਰਾ ਜਸਮਨਪ੍ਰੀਤ ਨੇ ਸੀ ਬੀ ਆਈ ਦੀ ਥਿਊਰੀ ਦਾ ਕੀਤਾ ਸਮਰਥਨ; ਅਦਾਲਤ ਵਿੱਚ ਦਿੱਤੀ ਗਵਾਹੀ

20 ਸਤੰਬਰ 2015 ਨੂੰ ਚੰਡੀਗੜ੍ਹ ਦੇ ਸੈਕਟਰ-27 ਵਿੱਚ ਹੋਇਆ ਸੀ ਨਿਸ਼ਾਨੇਬਾਜ਼ ਅਤੇ ਵਕੀਲ ਸਿੱਪੀ ਸਿੱਧੂ ਦਾ ਕਤਲ

  • fb
  • twitter
  • whatsapp
  • whatsapp
Advertisement

ਵਕੀਲ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਦੇ ਭਰਾ ਜਸਮਨਪ੍ਰੀਤ ਸਿੰਘ ਸਿੱਧੂ ਨੇ ਅੱਜ ਚੰਡੀਗੜ੍ਹ ਦੀ ਸੀ ਬੀ ਆਈ ਅਦਾਲਤ ਵਿੱਚ ਆਪਣੀ ਮੁੱਖ ਗਵਾਹੀ (examination-in-chief) ਦੌਰਾਨ ਸੀ ਬੀ ਆਈ (ਇਸਤਗਾਸਾ ਪੱਖ) ਦੀ ਥਿਊਰੀ ਦਾ ਸਮਰਥਨ ਕੀਤਾ ਹੈ। ਸੀ ਬੀ ਆਈ ਦੇ ਅਨੁਸਾਰ, ਸਿੱਪੀ ਸਿੱਧੂ ਦਾ ਕਤਲ ਕਥਿਤ ਤੌਰ 'ਤੇ ਕਲਿਆਣੀ ਸਿੰਘ ਨੇ ਕੀਤਾ ਸੀ।

ਅਦਾਲਤ ਵਿੱਚ ਉਨ੍ਹਾਂ ਦੀ ਗਵਾਹੀ ਅੱਜ ਪੂਰੀ ਨਹੀਂ ਹੋ ਸਕੀ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 4 ਨਵੰਬਰ 2026 ਨੂੰ ਹੋਵੇਗੀ। ਗਵਾਹ (ਜਸਮਨਪ੍ਰੀਤ) ਨੇ ਸੀ ਆਰ ਪੀ ਸੀ (CrPC) ਦੀ ਧਾਰਾ 161 ਤਹਿਤ ਸੀ ਬੀ ਆਈ ਨੂੰ ਦਿੱਤੇ ਗਏ ਆਪਣੇ ਪੁਰਾਣੇ ਬਿਆਨ ਨੂੰ ਅਦਾਲਤ ਵਿੱਚ ਮੁੜ ਦੁਹਰਾਇਆ।

Advertisement

ਜਸਮਨਪ੍ਰੀਤ ਨੇ ਅਦਾਲਤ ਵਿੱਚ ਆਪਣੇ ਅਤੇ ਮੁਲਜ਼ਮ (ਕਲਿਆਣੀ) ਦੇ ਪਰਿਵਾਰ ਦੇ ਆਪਸੀ ਸਬੰਧਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਰਾ ਸਿੱਪੀ, ਕਲਿਆਣੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ। ਉਨ੍ਹਾਂ ਨੇ ਮ੍ਰਿਤਕ ਵੱਲੋਂ ਵਿਆਹ ਦੀ ਪੇਸ਼ਕਸ਼ ਠੁਕਰਾਉਣ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚਕਾਰ ਪੈਦਾ ਹੋਏ ਤਣਾਅ ਦਾ ਵੀ ਜ਼ਿਕਰ ਕੀਤਾ।

Advertisement

ਮਾਮਲੇ ਦਾ ਪਿਛੋਕੜ

35 ਸਾਲਾ ਕੌਮੀ ਪੱਧਰ ਦੇ ਨਿਸ਼ਾਨੇਬਾਜ਼ ਅਤੇ ਵਕੀਲ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਦਾ 20 ਸਤੰਬਰ 2015 ਨੂੰ ਚੰਡੀਗੜ੍ਹ ਦੇ ਸੈਕਟਰ-27 ਸਥਿਤ ਇੱਕ ਪਾਰਕ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਹ ਮਾਮਲਾ 2016 ਵਿੱਚ ਸੀ ਬੀ ਆਈ ਨੂੰ ਸੌਂਪਿਆ ਗਿਆ ਸੀ। ਛੇ ਸਾਲ ਦੀ ਜਾਂਚ ਮਗਰੋਂ ਜਦੋਂ ਸੀ ਬੀ ਆਈ ਅਸਲ ਮੁਲਜ਼ਮਾਂ ਨੂੰ ਨਾ ਲੱਭ ਸਕੀ, ਤਾਂ ਉਨ੍ਹਾਂ ਦਸੰਬਰ 2020 ਵਿੱਚ ਅਦਾਲਤ ਵਿੱਚ ਇੱਕ 'ਅਣਸੁਲਝੀ' (un-trace) ਰਿਪੋਰਟ ਦਾਇਰ ਕਰ ਦਿੱਤੀ ਸੀ।

ਹਾਲਾਂਕਿ, ਅਦਾਲਤ ਨੇ ਇਹ ਰਿਪੋਰਟ ਰੱਦ ਕਰਦਿਆਂ ਸੀ ਬੀ ਆਈ ਨੂੰ ਮਾਮਲੇ ਦੀ ਅਗਲੇਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਮੁੜ ਜਾਂਚ ਕਰਨ ਤੋਂ ਬਾਅਦ, ਸੀ ਬੀ ਆਈ ਨੇ 15 ਜੂਨ 2022 ਨੂੰ ਸਿੱਪੀ ਸਿੱਧੂ ਦੇ ਕਤਲ ਦੇ ਦੋਸ਼ ਹੇਠ ਕਲਿਆਣੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਸੀ ਬੀ ਆਈ ਨੇ ਅਦਾਲਤ ਵਿੱਚ ਪੇਸ਼ ਕੀਤੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਮੁਲਜ਼ਮ ਕਲਿਆਣੀ, ਮ੍ਰਿਤਕ ਸਿੱਪੀ ਸਿੱਧੂ ਨਾਲ ਕਰੀਬੀ ਰਿਸ਼ਤੇ ਵਿੱਚ ਸੀ। ਉਹ ਸਿੱਪੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰ ਸਿੱਪੀ ਸਿੱਧੂ ਦੇ ਮਾਪਿਆਂ ਨੇ ਉਸਦਾ ਇਹ ਪ੍ਰਸਤਾਵ ਠੁਕਰਾ ਦਿੱਤਾ ਸੀ।

Advertisement
×