DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਝਗੜੇ ’ਚ ਗੋਲੀਆਂ ਚੱਲੀਆਂ; ਇੱਕ ਹਲਾਕ, ਇੱਕ ਜ਼ਖ਼ਮੀ

ਝਗੜੇ ’ਚ ਗੋਲੀਆਂ ਚੱਲੀਆਂ; ਇੱਕ ਹਲਾਕ, ਇੱਕ ਜ਼ਖ਼ਮੀ

  • fb
  • twitter
  • whatsapp
  • whatsapp
featured-img featured-img
A suspect who fired bullets in the Dhakoli (Zirakpur) in Mohali police area has been arrested .Tribune photo:Vicky
Advertisement
ਢਕੋਲੀ ਖੇਤਰ ਵਿੱਚ ਗੱਡੀਆਂ ਓਵਰਟੇਕ ਕਰਨ ’ਤੇ ਹੋਈ ਤਕਰਾਰ ਦੌਰਾਨ ਇੱਕ ਧਿਰ ਨੇ ਦੂਜੀ ਧਿਰ ’ਤੇ ਗੋਲੀਆਂ ਚਲਾਈਆਂ। ਇੱਕ ਦੌਰਾਨ ਇੱਕ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਪ੍ਰਿੰਸ ਵਾਸੀ ਸੈਕਟਰ 26 ਪੰਚਕੂਲਾ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਦੀ ਪਛਾਣ ਭਾਰਤ ਭੂਸ਼ਨ ਵਾਸੀ ਢਕੋਲੀ ਵਜੋਂ ਹੋਈ ਹੈ ਅਤੇ ਉਹ ਪੀ ਜੀ ਆਈ ਚੰਡੀਗੜ੍ਹ ਜ਼ੇਰੇ ਇਲਾਜ ਹੈ।

ਗੋਲੀ ਚਲਾਉਣ ਵਾਲੇ ਮੁਲਜ਼ਮ ਦੀ ਪਛਾਣ ਕੁਲਦੀਪ ਸਿੰਘ ਵਾਸੀ ਰਾਧੇ ਹੋਮਜ਼ ਵਾਸੀ ਕਿਸ਼ਨਪੁਰਾ ਢਕੋਲੀ ਵਜੋਂ ਹੋਈ ਹੈ। ਮੁਲਜ਼ਮ ਪੇਸ਼ੇ ਤੋਂ ਬਾਊਂਸਰ ਹੈ, ਜਿਸ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਚਲਾਈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

ਜਾਣਕਾਰੀ ਮੁਤਾਬਕ ਲੰਘੀ ਦੇਰ ਰਾਤ ਮੁਲਜ਼ਮ ਕੁਲਦੀਪ ਸਿੰਘ ਆਪਣੀ ਸਵਿੱਫਟ ਕਾਰ ’ਤੇ ਕਿਸ਼ਨਪੁਰਾ ਵੱਲ ਜਾ ਰਿਹਾ ਸੀ। ਇਸ ਦੌਰਾਨ ਫਾਰਚੂਨਰ ਗੱਡੀ ਦੇ ਚਾਲਕ ਭਾਰਤ ਭੂਸ਼ਨ ਨਾਲ ਉਸ ਦੀ ਸਾਈਡ ਨੂੰ ਲੈ ਕੇ ਤਕਰਾਰ ਹੋ ਗਈ। ਫਾਰਚੂਨਰ ਚਾਲਕ ਕਿਸੇ ਤਰ੍ਹਾਂ ਉੱਥੋਂ ਨਿਕਲ ਗਿਆ ਪਰ ਕੁਲਦੀਪ ਨੇ ਉਸ ਨੂੰ ਢਕੋਲੀ ਬਾਲਾ ਜੀ ਟਾਵਰ ਕੋਲ ਘਰ ਲਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਕੁਲਦੀਪ ਨੇ ਭਾਰਤ ਭੂਸ਼ਨ ’ਤੇ ਪਿਸਤੌਲ ਨਾਲ ਪੈਰਾਂ ਕੋਲ ਫਾਇਰ ਕਰ ਦਿੱਤਾ। ਭੀੜ ਇਕੱਠੀ ਹੋਣ ਮਗਰੋਂ ਭਾਰਤ ਭੂਸ਼ਨ ਨੇ ਆਪਣੇ ਮਾਮਾ ਧਰਮਵੀਰ ਨੂੰ ਫੋਨ ਕੀਤਾ। ਧਰਮਵੀਰ ਆਪਣੇ ਭਤੀਜੇ ਪ੍ਰਿੰਸ ਅਤੇ ਦੋ ਹੋਰਾਂ ਨਾਲ ਮੌਕੇ ’ਤੇ ਪਹੁੰਚਿਆ। ਉਨ੍ਹਾਂ ਨੂੰ ਦੇਖ ਕੇ ਮੁਲਜ਼ਮ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਪ੍ਰਿੰਸ ਅਤੇ ਦੂਜੀ ਭਰਤ ਭੂਸ਼ਨ ਦੇ ਲੱਗੀ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪ੍ਰਿੰਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਲੰਘੀ ਰਾਤ ਹੀ ਮੁਲਜ਼ਮ ਕੁਲਦੀਪ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ।

Advertisement

Advertisement
×