ਸੈਕਟਰ 20 ਵਿੱਚ ਗੋਲੀ ਚੱਲੀ; ਇੱਕ ਗ੍ਰਿਫ਼ਤਾਰ
ਸੈਕਟਰ 20 ਵਿੱਚ ਦੇਰ ਰਾਤ ਗੋਲੀ ਚੱਲੀ। ਜਾਣਕਾਰੀ ਮੁਤਾਬਕ ਝਗੜੇ ਤੋਂ ਬਾਅਦ ਸੈਕਟਰ 20 ਦੇ ਪੀ ਜੀ ਵਿੱਚ ਰਹਿਣ ਵਾਲੇ ਰਾਜੀਵ ਅਤੇ ਸੁਨੀਲ ਆਪਣੇ ਕਮਰੇ ਵਿੱਚ ਆ ਗਿਆ ਸੀ। ਰਾਤ ਕਰੀਬ 1 ਵਜੇ ਤਿੰਨ-ਚਾਰ ਨੌਜਵਾਨਾਂ ਨੇ ਉੱਥੇ ਆ ਕੇ ਉਨ੍ਹਾਂ...
Advertisement
ਸੈਕਟਰ 20 ਵਿੱਚ ਦੇਰ ਰਾਤ ਗੋਲੀ ਚੱਲੀ। ਜਾਣਕਾਰੀ ਮੁਤਾਬਕ ਝਗੜੇ ਤੋਂ ਬਾਅਦ ਸੈਕਟਰ 20 ਦੇ ਪੀ ਜੀ ਵਿੱਚ ਰਹਿਣ ਵਾਲੇ ਰਾਜੀਵ ਅਤੇ ਸੁਨੀਲ ਆਪਣੇ ਕਮਰੇ ਵਿੱਚ ਆ ਗਿਆ ਸੀ। ਰਾਤ ਕਰੀਬ 1 ਵਜੇ ਤਿੰਨ-ਚਾਰ ਨੌਜਵਾਨਾਂ ਨੇ ਉੱਥੇ ਆ ਕੇ ਉਨ੍ਹਾਂ ਦੇ ਮੋਟਰਸਾਈਕਲ ਦੀ ਭੰਨ-ਤੋੜ ਕੀਤੀ। ਜਦੋਂ ਦੋਵੇਂ ਨੌਜਵਾਨ ਬਾਹਰ ਆਏ ਤਾਂ ਹਮਲਾਵਰਾਂ ਨਾਲ ਹੋਈ ਹੱਥੋਪਾਈ ਦੌਰਾਨ ਇੱਕ ਮੁਲਜ਼ਮ ਨੇ ਹਵਾਈ ਫਾਇਰਿੰਗ ਕਰ ਦਿੱਤੀ ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸੈਕਟਰ 19 ਅਤੇ 26 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਨਾਕਾਬੰਦੀ ਕੀਤੀ। ਪੁਲੀਸ ਨੇ ਮੁਸਤੈਦੀ ਨਾਲ ਮੁਲਜ਼ਮ ਜੈ ਕਿਸ਼ਨ ਨੂੰ ਦੇਸੀ ਕੱਟੇ ਸਣੇ ਕਾਬੂ ਕਰ ਲਿਆ ਹੈ। ਥਾਣਾ ਮੁਖੀ ਸਰੀਤਾ ਰਾਏ ਨੇ ਦੱਸਿਆ ਕਿ ਸੀ ਸੀ ਟੀ ਵੀ ਫੁਟੇਜ ਦੀ ਮਦਦ ਨਾਲ ਬਾਕੀ ਫ਼ਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
Advertisement
Advertisement
×

