Shiromani Akali Dal: ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ: ਭੁੱਟਾ
ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਅਕਾਲੀ ਦਲ ਜਿੱਤ ਹਾਸਲ ਕਰੇਗਾ। ਸ੍ਰੀ ਭੁੱਟਾ ਦੀ ਅਗਵਾਈ ਹੇਠ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਾਰਕੁਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਅੱਜ ਪਿੰਡ...
ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਅਕਾਲੀ ਦਲ ਜਿੱਤ ਹਾਸਲ ਕਰੇਗਾ। ਸ੍ਰੀ ਭੁੱਟਾ ਦੀ ਅਗਵਾਈ ਹੇਠ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਾਰਕੁਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਅੱਜ ਪਿੰਡ ਜਖਵਾਲੀ ਦੇ ਪੰਚ ਰਵਿੰਦਰ ਸਿੰਘ ਮੋਨੂ ਦੀ ਅਗਵਾਈ ਹੇਠ 3 ਦਰਜਨ ਦੇ ਕਰੀਬ ਪਰਿਵਾਰਾਂ ਨੇ ‘ਆਪ’, ਕਾਂਗਰਸ ਅਤੇ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਨ੍ਹਾਂ ਪਰਿਵਾਰਾਂ ਦਾ ਸ੍ਰੀ ਭੁੱਟਾ ਨੇ ਸਨਮਾਨ ਕਰਦੇ ਹੋਏ ਦਲ ਵਿੱਚ ਬਣਦਾ ਸਨਮਾਨ ਦੇਣ ਦਾ ਭਰੋਸਾ ਦਿੱਤਾ।
ਅਕਾਲੀ ਦਲ ’ਚ ਸ਼ਾਮਲ ਹੋਣ ਵਾਲਿਆਂ ’ਚ ਸਾਬੂ ਸਿੰਘ ਰੁੜਕੀ, ਜਸਬੀਰ ਸਿੰਘ, ਸੁਖਵਿੰਦਰ ਸਿੰਘ, ਕੱਜੂ ਖਾਨ, ਜਰਨੈਲ ਸਿੰਘ, ਬਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਗੁਰਤੇਜ ਸਿੰਘ, ਗੁਰਵਿੰਦਰ ਸਿੰਘ, ਵਿਕਰਮ ਖਾਨ ਵਿੱਕੀ, ਸਤਵੀਰ ਸਿੰਘ, ਦਵਿੰਦਰ ਸਿੰਘ, ਕਾਦਰ ਖਾਨ, ਸੁਰਿੰਦਰ ਖਾਨ, ਹਰਜੀਤ ਸਿੰਘ, ਗੋਲਡੀ ਖਾਨ, ਬਲਵੀਰ ਚੰਦ, ਗੁਰਮੀਤ ਸਿੰਘ, ਗੁਰਵੀਰ ਸਿੰਘ, ਲਾਡੀ ਜਖਵਾਲੀ, ਅੰਗਰੇਜ਼ ਸਿੰਘ ਸ਼ੈਲੀ, ਮਨਜੀਤ ਸਿੰਘ, ਬਲਵੀਰ ਸਿੰਘ, ਸੁੱਚਾ ਸਿੰਘ, ਬਲਵੀਰ ਸਿੰਘ, ਕਾਲਾ ਖਾਨ, ਰਾਜੂ ਖਾਨ, ਸੁਰਿੰਦਰ ਖਾਨ, ਛੋਟਾ ਸਿੰਘ, ਗੋਲਡੀ ਖਾਨ, ਭਜਨ ਸਿੰਘ, ਹਰਜੀਤ ਸਿੰਘ, ਹਾਕਮ ਸਿੰਘ, ਬਿੱਟੂ ਸਿੰਘ, ਗੁਰਬਚਨ ਸਿੰਘ, ਭੰਤਾ ਖਾਨ, ਹੈਪੀ ਖਾਨ, ਹਰਸ਼ਪ੍ਰੀਤ ਸਿੰਘ ਨਰੰਗ ਪੰਚ ਜਖਵਾਲੀ, ਗੁਰਵਿੰਦਰ ਸਿੰਘ ਜੁਗਨੂੰ ਜਖਵਾਲੀ, ਸਾਬੂ ਰੁੜਕੀ ਅਤੇ ਮਨਿੰਦਰ ਸਿੰਘ ਬੁੱਲੇਬਾਸ ਮੁਕੰਦਪੁਰਾ ਆਦਿ ਸ਼ਾਮਲ ਹਨ।
ਇਸ ਮੌਕੇ ਹਰਸ਼ਪ੍ਰੀਤ ਸਿੰਘ ਜਖਵਾਲੀ ਨੂੰ ਆਈ ਟੀ ਵਿੰਗ ਸਰਕਲ ਮੂਲੇਪੁਰ ਦਾ ਜਨਰਲ ਸਕੱਤਰ ਲਾਇਆ ਗਿਆ। ਇਸ ਮੌਕੇ ਐੱਸ ਸੀ ਵਿੰਗ ਦੇ ਹਲਕਾ ਪ੍ਰਧਾਨ ਦਵਿੰਦਰ ਸਿੰਘ, ਸਰਕਲ ਪ੍ਰਧਾਨ ਲਖਬੀਰ ਸਿੰਘ ਸਰਾਣਾ, ਜਗਤਾਰ ਸਿੰਘ ਗੁਣੀਆਮਾਜਰਾ, ਜ਼ਿਲ੍ਹਾ ਮੀਤ ਪ੍ਰਧਾਨ ਧਰਮਿੰਦਰ ਸਿੰਘ ਮੂਲੇਪੁਰ, ਯੂਥ ਵਿੰਗ ਸਰਕਲ ਮੂਲੇਪੁਰ ਦੇ ਪ੍ਰਧਾਨ ਰੌਬਿਨ ਨਲੀਨਾ, ਗੁਰਤੇਜ ਸਿੰਘ ਗਿੱਲ, ਅੰਮ੍ਰਿਤਪਾਲ ਸਿੰਘ ਸਰਹਿੰਦ ਅਤੇ ਯਾਦਵਿੰਦਰ ਸਿੰਘ ਰੁੜਕੀ ਆਦਿ ਹਾਜ਼ਰ ਸਨ।

