DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Shiromani Akali Dal: ਟਕਰਾਅ ਦੀ ਸਥਿਤੀ ਪੈਦਾ ਕਰ ਰਹੇ ਨੇ ਮੁੱਖ ਮੰਤਰੀ: ਸੋਹਾਣਾ

ਸ਼੍ੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੁਹਾਲੀ ਹਲਕੇ ਦੇ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਅਕਾਲ ਤਖ਼ਤ ਸਾਹਿਬ ਨਾਲ ਅਪਣਾਈ ਟਕਰਾਅ ਦੀ ਨੀਤੀ ਪੰਜਾਬੀ ਅਤੇ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ। ਉਹ ਅੱਜ ਪਿੰਡ ਸੈਦਪੁਰ ਵਿੱਚ...

  • fb
  • twitter
  • whatsapp
  • whatsapp
featured-img featured-img
ਪਿੰਡ ਸੈਦਪੁਰ ਵਾਸੀਆਂ ਨਾਲ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ। -ਫੋਟੋ: ਚਿੱਲਾ
Advertisement

ਸ਼੍ੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੁਹਾਲੀ ਹਲਕੇ ਦੇ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਅਕਾਲ ਤਖ਼ਤ ਸਾਹਿਬ ਨਾਲ ਅਪਣਾਈ ਟਕਰਾਅ ਦੀ ਨੀਤੀ ਪੰਜਾਬੀ ਅਤੇ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ। ਉਹ ਅੱਜ ਪਿੰਡ ਸੈਦਪੁਰ ਵਿੱਚ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਪਿੰਡ ਦੈੜੀ, ਗੋਬਿੰਦਗੜ੍ਹ, ਢੇਲਪੁਰ, ਪਤਾ ਆਦਿ ਵਿੱਚ ਵੀ ਇਕੱਠਾਂ ਨੂੰ ਸੰਬੋਧਨ ਕੀਤਾ। ਸ੍ਰੀ ਸੋਹਾਣਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਆਦੇਸ਼ਾਂ ਤੋਂ ਬਾਅਦ ਵੀ ਲੋਕ ਮਿਲਣੀਆਂ ਦੇ ਨਾਂ ’ਤੇ ਇਕੱਠ ਕਰ ਕੇ ਸਰਵਉੱਚ ਸੰਸਥਾ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਸਮੁੱਚੀ ਸੰਗਤ ਲਈ ਸਭ ਤੋਂ ਉੱਪਰ ਹੈ। ਇਸ ਮੌਕੇ ਬਲਜਿੰਦਰ ਕੌਰ ਸੈਦਪੁਰ, ਬਲਜਿੰਦਰ ਸਿੰਘ, ਮਾਸਟਰ ਰਣਧੀਰ ਸਿੰਘ, ਹਲਕਾ ਮੁਹਾਲੀ ਯੂਥ ਪ੍ਰਧਾਨ ਬਬਨ ਚੌਧਰੀ, ਬਹਾਦਰ ਸਿੰਘ ਨਾਨੂੰਮਾਜਰਾ, ਹਰਵਿੰਦਰ ਸਿੰਘ ਨੰਬਰਦਾਰ, ਜਗਤਾਰ ਸਿੰਘ ਕੁੰਭੜਾ, ਬਲਜੀਤ ਸਿੰਘ ਦੈੜੀ, ਹਰਪਾਲ ਸਿੰਘ ਬਠਲਾਣਾ, ਗੁਰਪ੍ਰੀਤ ਸਿੰਘ, ਕੁਲਵੀਰ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।

Advertisement
Advertisement
×