DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Shiromani Akali Dal: ਪੰਜਾਬ ’ਚ ਅਕਾਲੀ ਦਲ ਸਭ ਤੋਂ ਮਜ਼ਬੂਤ: ਸ਼ਰਮਾ

ਸ਼੍ੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਐੱਨ ਕੇ ਸ਼ਰਮਾ ਨੇ ਕਿਹਾ ਕਿ ਪਾਰਟੀ ਦਾ ਸੰਗਠਨਾਤਮਕ ਢਾਂਚਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਡੇਰਾਬਸੀ ਸਣੇ ਪੰਜਾਬ ਵਿੱਚ ਦਲ ਦੇ ਵਰਕਰਾਂ ਨੂੰ ਲੋਕਾਂ ਨਾਲ ਲਗਾਤਾਰ ਸੰਪਰਕ ਵਧਾ ਕੇ ਪਾਰਟੀ ਦੀਆਂ ਨੀਤੀਆਂ...

  • fb
  • twitter
  • whatsapp
  • whatsapp
featured-img featured-img
ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਐੱਨ ਕੇ ਸ਼ਰਮਾ ਅਤੇ ਹੋਰ।
Advertisement

ਸ਼੍ੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਐੱਨ ਕੇ ਸ਼ਰਮਾ ਨੇ ਕਿਹਾ ਕਿ ਪਾਰਟੀ ਦਾ ਸੰਗਠਨਾਤਮਕ ਢਾਂਚਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਡੇਰਾਬਸੀ ਸਣੇ ਪੰਜਾਬ ਵਿੱਚ ਦਲ ਦੇ ਵਰਕਰਾਂ ਨੂੰ ਲੋਕਾਂ ਨਾਲ ਲਗਾਤਾਰ ਸੰਪਰਕ ਵਧਾ ਕੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।

ਸ੍ਰੀ ਸ਼ਰਮਾ ਨੇ ਡੇਰਾਬਸੀ ਵਿੱਚ ਪਾਰਟੀ ਸੰਗਠਨ ਦਾ ਵਿਸਥਾਰ ਕਰਦਿਆਂ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਤੇ ਸਿਰੋਪੇ ਭੇਟ ਕਰ ਕੇ ਸਨਮਾਨ ਕੀਤਾ। ਵਿਕਰਮਜੀਤ ਸਿੰਘ ਰਾਜਾ ਨੂੰ ਟਰਾਂਸਪੋਰਟ ਵਿੰਗ, ਜਸਪਾਲ ਸਿੰਘ ਰਾਮਪੁਰ ਸੈਣੀਆਂ ਨੂੰ ਬੀ ਸੀ ਵਿੰਗ, ਸਾਬਕਾ ਸਰਪੰਚ ਜਗਦੀਸ਼ ਸਿੰਘ ਨੂੰ ਐੱਸ ਸੀ ਵਿੰਗ ਅਤੇ ਬਾਬੂ ਖਾਨ ਦੱਪਰ ਨੂੰ ਮੁਸਲਿਮ ਵਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ।

Advertisement

ਇਸ ਤੋਂ ਇਲਾਵਾ ਉਦਯੋਗ ਤੇ ਵਪਾਰ ਵਿੰਗ, ਮਹਿਲਾ ਅਕਾਲੀ ਦਲ, ਯੂਥ ਅਕਾਲੀ ਦਲ, ਆਈ ਟੀ ਵਿੰਗ ਅਤੇ ਐੱਸ ਓ ਆਈ ਸਣੇ ਵੱਖ-ਵੱਖ ਵਿੰਗਾਂ ਵਿੱਚ ਵੀ ਨਿਯੁਕਤੀਆਂ ਕੀਤੀਆਂ ਗਈਆਂ। ਸ੍ਰੀ ਸ਼ਰਮਾ ਨੇ ਨਵੇਂ ਅਹੁਦੇਦਾਰਾਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਸਰਗਰਮੀ ਨਾਲ ਕੰਮ ਕਰਨ ਦੀ ਅਪੀਲ ਕੀਤੀ।

Advertisement

ਇਸ ਮੌਕੇ ਮਨਜੀਤ ਸਿੰਘ ਮਲਕਪੁਰ, ਕ੍ਰਿਸ਼ਨ ਪਾਲ ਸ਼ਰਮਾ, ਭੁਪਿੰਦਰ ਸੈਣੀ, ਰਾਜਿੰਦਰ ਸਿੰਘ ਈਸਾਪੁਰ ਅਤੇ ਤਰਨਬੀਰ ਸਿੰਘ ਪੂਨੀਆ ਆਦਿ ਹਾਜ਼ਰ ਸਨ।

Advertisement
×