Sher-e-Punjab Kisan Union: ਜਗਮੀਤ ਸਿੰਘ ਘੜੂੰਆਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ
ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਪ੍ਰੋ. ਬਲਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਵੀ ਸ਼ਾਮਲ ਹੋਏ। ਮੀਟਿੰਗ ਵਿੱਚ ਲੈਂਡ ਪੂਲਿੰਗ ਨੀਤੀ, ਮੁਕਤ ਵਪਾਰ ਸਮਝੌਤਾ, ਐੱਮ ਐੱਸ ਪੀ ਗਾਰੰਟੀ ਕਾਨੂੰਨ,...
ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਪ੍ਰੋ. ਬਲਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਵੀ ਸ਼ਾਮਲ ਹੋਏ। ਮੀਟਿੰਗ ਵਿੱਚ ਲੈਂਡ ਪੂਲਿੰਗ ਨੀਤੀ, ਮੁਕਤ ਵਪਾਰ ਸਮਝੌਤਾ, ਐੱਮ ਐੱਸ ਪੀ ਗਾਰੰਟੀ ਕਾਨੂੰਨ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ ਫ਼ਸਲਾਂ ਦੇ ਭਾਅ ਅਤੇ ਹੋਰ ਮੰਗਾਂ ਲਈ ਪੰਜ ਅਗਸਤ ਨੂੰ ਐੱਸ ਕੇ ਐੱਮ (ਗ਼ੈਰ-ਸਿਆਸੀ) ਵੱਲੋਂ ਡੀ ਸੀ ਦਫ਼ਤਰਾਂ ਅੱਗੇ ਧਰਨੇ ਸਬੰਧੀ ਵਿਚਾਰ ਕੀਤੀ ਗਈ। ਮੀਟਿੰਗ ਵਿੱਚ ਕੌਮੀ ਇਨਸਾਫ਼ ਮੋਰਚੇ ਦੇ 15 ਦੇ ਰਾਜਪਾਲ ਭਵਨ ਦੇ ਘਿਰਾਓ ’ਚ ਸ਼ਮੂਲੀਅਤ ਦਾ ਵੀ ਫ਼ੈਸਲਾ ਲਿਆ ਗਿਆ। ਇਸ ਮੌਕੇ ਸਰਬਸੰਮਤੀ ਨਾਲ ਸਾਬਕਾ ਥਾਣੇਦਾਰ ਜਗਬੀਰ ਸਿੰਘ ਘੜੂੰਆਂ ਨੂੰ ਮੁਹਾਲੀ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਕੁਲਵੀਰ ਸਿੰਘ ਬਾਕਰਪੁਰ ਨੂੰ ਬਲਾਕ ਮੁਹਾਲੀ ਦਾ ਪ੍ਰਧਾਨ, ਤਲਵਿੰਦਰ ਸਿੰਘ ਕਾਲਾ ਮੁੰਧੋ ਨੂੰ ਬਲਾਕ ਮਾਜਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਮਲਕੀਤ ਸਿੰਘ ਸੇਖੋਂ, ਜਗਦੀਪ ਸਿੰਘ ਚੂਹੜ ਮਾਜਰਾ, ਜਗਮੀਤ ਸਿੰਘ ਮੁਗਲ ਮਾਜਰੀ, ਪਰਵਿੰਦਰ ਸਿੰਘ ਕਾਲਾ, ਬਲਜਿੰਦਰ ਸਿੰਘ ਖ਼ਾਲਸਾ, ਬਾਬਾ ਹਰਪਾਲ ਸਿੰਘ ਫ਼ਤਹਿਗੜ੍ਹ, ਜੁਗਤਾਰ ਸਿੰਘ ਜੱਗਾ ਮੁੰਧੋ ਸੰਗਤੀਆਂ, ਸੁਖਪਾਲ ਸਿੰਘ ਨਗਲੀਆਂ, ਹਰਨੇਕ ਸਿੰਘ ਨਿਓਲਕਾ, ਬਲਜੀਤ ਸਿੰਘ ਰੁੜਕੀ ਪੁਖਤਾ ਆਦਿ ਹਾਜ਼ਰ ਸਨ।

