DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Shaheed Bhagat Singh: ਭਗਤ ਸਿੰਘ ਦੇ ਸਿਧਾਂਤ ਮਨੁੱਖਵਾਦੀ ਸਨ: ਗਰਗ

ਉੱਘੇ ਚਿੰਤਕ ਡਾ. ਪਿਆਰਾ ਲਾਲ ਗਰਗ ਨੇ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਮਲੀ ਰੂਪ ਵਿੱਚ ਅਮਲ ਵਿੱਚ ਲਿਆਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਵੱਲੋਂ ਕਰਾਏ ਸਮਾਗਮ ਵਿੱਚ ਬੋਲਦਿਆਂ...

  • fb
  • twitter
  • whatsapp
  • whatsapp
featured-img featured-img
ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਦਾ ਸੋਵੀਨਰ ਰਿਲੀਜ਼ ਕਰਦੇ ਹੋਏ ਡਾ. ਪਿਆਰਾ ਲਾਲ ਗਰਗ ਅਤੇ ਹੋਰ।
Advertisement

ਉੱਘੇ ਚਿੰਤਕ ਡਾ. ਪਿਆਰਾ ਲਾਲ ਗਰਗ ਨੇ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਮਲੀ ਰੂਪ ਵਿੱਚ ਅਮਲ ਵਿੱਚ ਲਿਆਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਵੱਲੋਂ ਕਰਾਏ ਸਮਾਗਮ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸਿਧਾਂਤ ਮਨੁੱਖਵਾਦੀ ਸਨ। ਉਨ੍ਹਾਂ ਦਾ ਮੁੱਖ ਮਕਸਦ ਪੰਜਾਬ ਦੇ ਕਿਸਾਨ ਮਜ਼ਦੂਰ ਅਤੇ ਦੱਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਾਉਣਾ ਅਤੇ ਹੱਕਾਂ ਲਈ ਇੱਕਜੁੱਟ ਕਰਨਾ ਸੀ। ਉਨ੍ਹਾਂ ਕਿਹਾ ਕਿ ਅੱਜ ਦੀਆਂ ਸਰਕਾਰਾਂ ਸ਼ਹੀਦ ਭਗਤ ਸਿੰਘ ਦੀ ਸੋਚ ਤੋਂ ਕੋਹਾਂ ਦੂਰ ਜਾ ਕੇ ਦੇਸ਼ ਨੂੰ ਲੁੱਟਣ ਅਤੇ ਬਰਬਾਦ ਕਰਨ ਦੇ ਰਸਤੇ ’ਤੇ ਤੁਰ ਰਹੀਆਂ ਹਨ।

ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੌਜੋਵਾਲ ਨੇ ਕਿਹਾ ਕਿ ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਅਸੀਂ ਸ਼ਹੀਦ ਭਗਤ ਸਿੰਘ ਦੀ ਸੋਚ ਉਨ੍ਹਾਂ ਦੀਆਂ ਲਿਖਤਾਂ ਨੂੰ ਘਰ ਘਰ ਪਹੁੰਚਾਈਏ। ਇਸ ਮੌਕੇ ਅਮਰਜੀਤ ਕੌਰ ਤੇ ਸ਼ਾਇਰ ਗੁਰਨਾਮ ਕੰਵਰ ਨੇ ਵੀ ਸੰਬੋਧਨ ਕੀਤਾ। ਭੁਪਿੰਦਰ ਮਟੌਰ ਵਾਲਾ, ਜਗਸੀਰ ਸਿੰਘ ਜੀਦਾ, ਨਰਿੰਦਰ ਕੌਰ ਲੌਂਗੀਆ ਅਤੇ ਜੋਗਾ ਸਿੰਘ ਨੇ ਇਨਕਲਾਬੀ ਗੀਤਾ ਰਾਹੀਂ ਹਾਜ਼ਰੀ ਲਵਾਈ। ਸੁਸਾਇਟੀ ਵੱਲੋਂ ਮੁਹਾਲੀ ਜ਼ਿਲ੍ਹੇ ਦੇ 8ਵੀਂ, 10ਵੀਂ ਅਤੇ 12ਵੀਂ ਦੇ ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਸਮਾਜ ਸੇਵੀ ਕੈਪਟਨ ਕਰਨੈਲ ਸਿੰਘ, ਸੇਵਾਮੁਕਤ ਡੀ ਆਈ ਜੀ ਇੰਦਰਜੀਤ ਸਿੰਘ, ਕੌਂਸਲਰ ਗੌਰਵ ਜੈਨ ਅਤੇ ਕੁਲਵੰਤ ਸਿੰਘ ਕਲੇਰ, ਗੁਣਤਾਸ ਕੌਰ, ਮਹਿਤਾਬ ਕੌਰ ਅਤੇ ਪੱਤਰਕਾਰ ਭਗਵੰਤ ਸਿੰਘ ਬੇਦੀ ਦਾ ਵੀ ਸਨਮਾਨ ਕੀਤਾ ਗਿਆ।

Advertisement

ਇਸ ਮੌਕੇ ਸੁਸਾਇਟੀ ਵੱਲੋਂ ਬੂਟੇ ਵੀ ਵੰਡੇ ਗਏ। ਇਸ ਮੌਕੇ ਸੋਵੀਨਰ ਵੀ ਰਿਲੀਜ਼ ਕੀਤਾ ਗਿਆ।

Advertisement

Advertisement
×